Skip to content
Independent perspectives. Global stories.
BREAKING

ਹਾਰ ਦਾ ਸਾਹਮਣਾ ਕਰਨ ਲਈ ਤਿਆਰ ਹਾਂ ਪਰ ਵੰਡਪਾਊ ਰਾਜਨੀਤੀ ਨਹੀਂ ਕਰਾਂਗਾ : ਮੋਦੀ

Share this story

ਨਵੀਂ ਦਿੱਲੀ, 18 ਅਪ੍ਰੈਲ (ਪੀ.ਟੀ.)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁ¤ਖ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਕਿਹਾ ਕਿ ਉਹ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਹੈ ਪਰ ਵੰਡ ਪਾਊ ਰਾਜਨੀਤੀ ਨਹੀਂ ਕਰਨਗੇ। ਉਨ੍ਹਾਂ ਇਹ ਵੀ ਪੇਸ਼ਕਸ਼ ਕੀਤੀ ਕਿ ਜੇਕਰ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਲਗਦੇ ਹਨ ਤਾਂ ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਗੇ। ਉਨ੍ਹਾਂ ਸੀ. ਐਨ. ਬੀ. ਸੀ.-ਟੀ ਵੀ 18 ਨਾਲ ਇਕ ਮੁਲਾਕਾਤ ਵਿਚ ਕਿਹਾ ਕਿ ਉਹ ਹਿੰਦੂਆਂ ਜਾਂ ਮੁਸਲਮਾਨਾਂ ਨੂੰ ਕੋਈ ਅਪੀਲ ਨਹੀਂ ਕਰਨਗੇ ਸਗੋਂ ਉਹ ਭਾਰਤ ਦੇ ਸਮੁ¤ਚੇ 125 ਕਰੋੜ ਲੋਕਾਂ ਨੂੰ ਅਪੀਲ ਕਰਨਗੇ। ਜੇਕਰ ਉਨ੍ਹਾਂ ਨੂੰ ਚੰਗਾ ਲ¤ਗੇ ਤਾਂ ਠੀਕ ਹੈ ਅਤੇ ਜੇਕਰ ਉਨ੍ਹਾਂ ਨੂੰ ਉਹ (ਮੋਦੀ) ਚੰਗਾ ਨਹੀਂ ਲੱਗੇਗਾ ਤਾਂ ਉਹ ਚੋਣਾਂ ’ਚ ਹਾਰ ਦਾ ਸਾਹਮਣਾ

ਕਰਨ ਲਈ ਤਿਆਰ ਹਨ। ਉਨ੍ਹਾਂ ਦਾ ਮੰਤਰ ਸਾਰਿਆਂ ਲਈ ਇਕ ਹੈ। ਉਹ ਧਰਮਨਿਰਪ¤ਖਤਾ ਦੇ ਨਾਂਅ ’ਤੇ ਦੇਸ਼ ਦੇ ਭਰਾਵਾਂ ਵਿਚਕਾਰ ਵੰਡ ਨੂੰ ਸਵੀਕਾਰ ਨਹੀਂ ਕਰ ਸਕਦੇ। ਧਰਮਨਿਰਪ¤ਖਤਾ ਦੇ ਨਾਂਅ ‘ਤੇ ਦੇਸ਼ ਨੂੰ ਵੰਡਿਆ ਗਿਆ ਹੈ। ਸ੍ਰੀ ਮੋਦੀ ਨੂੰ ਇਹ ਸਵਾਲ ਕੀਤਾ ਗਿਆ ਸੀ ਕਿ ਕੀ ਉਹ ਵਾਰਾਨਸੀ ਜਿਥੋਂ ਉਹ ਚੋਣ ਲੜ ਰਹੇ ਹਨ ਵਿਚ ਮੁਸਲਮਾਨਾਂ ਨੂੰ ਅਪੀਲ ਕਰਨਗੇ।

WRITTEN BY