Skip to content
Independent perspectives. Global stories.
BREAKING

ਖੁਸ਼ਪ੍ਰੀਤ ਹੱਤਿਆ ਮਾਮਲੇ ’ਚ ਦੋਸ਼ੀਆਂ ਨੂੰ ਉਮਰ ਕੈਦ

Share this story

ਚੰਡੀਗੜ੍ਹ, 18 ਅਪ੍ਰੈਲ (ਵਿਸ਼ਵ ਵਾਰਤਾ)-ਖੁਸ਼ਪ੍ਰੀਤ ਹੱਤਿਆ ਮਾਮਲੇ ਵਿਚ ਅੱਜ ਜ਼ਿਲ੍ਹਾ ਅਦਾਲਤ ਨੇ ਦੋਸ਼ੀਆਂ ਸੁਖਦੇਵ, ਉਸ ਦੇ ਭਰਾ ਗੁਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਨੌਕਰ ਨੰਦਕਿਸ਼ੋਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ਵੱਲੋਂ ਜਦੋਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਤਾਂ ਖੁਸ਼ਪ੍ਰੀਤ ਦੇ ਮਾਪਿਆਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਨ੍ਹਾਂ ਨੇ ਭਰੇ ਹੋਏ ਮਨ ਨਾਲ ਕਿਹਾ ਕਿ ਅਸੀਂ ਫਾਂਸੀ ਦੀ ਮੰਗ ਕੀਤੀ ਸੀ, ਪਰ ਅਸੀਂ ਹਾਈਕੋਰਟ ਵਿਚ ਅਪੀਲ ਕਰਾਂਗੇ ਕਿਉਂਕਿ ਇਹ ਮਾਮਲਾ ਕਾਫੀ ਸੰਵੇਦਨਸ਼ੀਲ ਹੈ। ਜ਼ਿਕਰਯੋਗ ਹੈ ਕਿ ਬੁੜੈਲ ਨਿਵਾਸੀ ਪੰਜ ਸਾਲਾ ਖੁਸ਼ਪ੍ਰੀਤ ਨੂੰ 21 ਦਸੰਬਰ 2010 ਨੂੰ ਅਗਵਾ ਕੀਤਾ ਗਿਆ ਸੀ। ਅਗਵਾ ਕਰਨ ਤੋਂ ਬਾਅਦ ਦਸ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਅਗਵਾਕਾਰਾਂ ਨੂੰ ਚਾਰ ਲੱਖ ਰੁਪਏ ਫਿਰੌਤੀ ਦਿੱਤੀ ਗਈ। ਫਿਰੌਤੀ ਲੈਣ ਤੋਂ ਬਾਅਦ ਪੰਜ ਜਨਵਰੀ 2011 ਨੂੰ ਅਗਵਾਕਾਰਾਂ ਨੇ ਖੁਸ਼ਪ੍ਰੀਤ ਦੀ ਹੱਤਿਆ ਕਰਕੇ ਉਸ

ਦੀ ਲਾਸ਼ ਮੋਹਾਲੀ ਵਿਚ ਸੁੱਟ ਦਿੱਤੀ ਸੀ। ਲਾਸ਼ ਮਿਲਣ ਤੋਂ ਬਾਅਦ ਬੁੜੈਲ ਦੇ ਲੋਕਾਂ ਨੇ ਕਾਫੀ ਵਿਰੋਧ ਪ੍ਰਦਰਸ਼ਨ ਕੀਤਾ ਸੀ। ਲੋਕਾਂ ਦੇ ਰੋਸ ਅੱਗੇ ਪੁਲਿਸ ਨੇ ਇਸ ਮਾਮਲੇ ਦੀ ਸਰਗਰਮੀ ਨਾਲ ਜਾਂਚ ਕੀਤੀ ਅਤੇ ਖੁਲਾਸਾ ਹੋਇਆ ਕਿ ਖੁਸ਼ਪ੍ਰੀਤ ਦੇ ਗਵਾਂਢੀ ਸੁਖਦੇਵ ਸਿੰਘ ਗੁਰਮਿੰਦਰ ਅਤੇ ਉਨ੍ਹਾਂ ਦੇ ਨੌਕਰ ਨੰਦ ਕਿਸ਼ੌਰ ਨੂੰ ਗ੍ਰਿਫਤਾਰ ਕੀਤਾ ਗਿਆ।

WRITTEN BY