ਖੰਨਾ, 31 ਮਾਰਚ (ਹਰਪਾਲ ਸਲਾਣਾ, ਬਲਜਿੰਦਰ ਪਨਾਗ) ਖੰਨਾ ਪੁਲਿਸ ਪਾਰਟੀ ਵੱਲੋ ਗਸ਼ਤ ਬਾ-ਚੈਕਿੰਗ ਸ਼ੱਕੀ ਵਹੀਕਲਾਂ/ਪੁਰਸ਼ਾ ਦੇ ਸਬੰਧ ਵਿੱਚ ਬੱਸ ਸਟੈਂਡ ਨਸਰਾਲੀ ਚੌਕ ਮੌਜੂਦ ਸੀ ਤਾਂ ਇੱਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਜੱਜ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਦੂਸਰਾ ਵਿਅਕਤੀ ਸਾਹਿਬ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਝੀਂਡੇ ਥਾਣਾ ਚਾਟੀਵਿੰਡ, ਜਿਲ੍ਹਾ ਅੰਮ੍ਰਿਤਸਰ (ਦਿਹਾਤੀ) ਜੋ ਨਜ਼ਾਇਜ਼ ਸ਼ਰਾਬ ਵੇਚਣ ਦਾ ਕਾਰੋਬਾਰ ਕਰਦੇ ਹਨ, ਜੋ ਅੱਜ ਵੀ ਕੈਨੀਆ ਵਿੱਚ ਨਜ਼ਾਇਜ਼ ਸ਼ਰਾਬ ਪਾ ਕੇ ਗੱਡੀ ਨੰਬਰ ਪੀ.ਬੀ-02-ਡੀ.ਐਚ-4651 ਮਾਰਕਾ ਬੇਲੈਰੋ ਮੈਕਸੀਟਰੈਕ ਵਿੱਚ ਲੋਡ ਕਰਕੇ ਖੰਨਾ ਏਰੀਆ ਦੇ ਪਿੰਡਾ ਵਿੱਚ ਸਪਲਾਈ ਕਰਨ ਲਈ ਆ ਰਹੇ ਹਨ, ਅਗਰ ਹੁਣੇ ਹੀ ਨਾਕਾਬੰਦੀ ਕੀਤਾ ਜਾਵੇ ਤਾਂ ਨਜ਼ਾਇਜ਼ ਸ਼ਰਾਬ ਸਮੇਤ ਕਾਬੂ ਆ ਸਕਦੇ ਹਨ, ਜਿਸ ਤੇ ਪੁਲਿਸ ਪਾਰਟੀ ਵੱਲੋ ਸੂਆ ਪੁਲੀ ਰਾਜੇਵਾਲ ਵਿਖੇ ਨਾਕਾਬੰਦੀ ਕਰਕੇ ਉਕਤ ਵਿਅਕਤੀਆ ਨੂੰ 42 ਕੈਨੀਆ (1260 ਲੀਟਰ) ਗੱਡੀ ਵਿੱਚ ਲੋਡ ਨਜ਼ਾਇਜ਼ ਸ਼ਰਾਬ ਸਮੇਤ ਕਾਬੂ ਕੀਤਾ, ਮੌਕਾ ਤੋਂ ਸਾਹਿਬ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਿਆ, ਇਹਨਾ ਖਿਲਾਫ ਮੁਕੱਦਮਾ ਦਰਜ਼ ਕਰਕੇ ਕੀਤਾ ਗਿਆ । ਭਗੌੜੇ ਦੋਸ਼ੀ ਸਾਹਿਬ ਸਿੰਘ ਨੂੰ ਵੀ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।