ਮਾਨਸਾ ਕਾਂਗਰਸ ਦੇ ਪ੍ਰਧਾਨ ਡਾ. ਮੰਜੂ ਬਾਲਾ ਬਾਂਸਲ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੱਖ-ਵੱਖ ਪਿੰਡਾਂ ’ਚ ਨੁਕੜ ਮੀਟਿੰਗਾਂ

ਮਾਨਸਾ, 31 ਮਾਰਚ (ਜਗਦੀਸ਼ ਬਾਂਸਲ)- ਡਾ: ਮਨੋਜ ਮੰਜੂ ਬਾਲਾ ਬਾਂਸਲ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਮਾਨਸਾ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇ ਨਜਰ ਪਿੰਡ ਹੀਰੇਵਾਲਾ, ਅਤੇ ਪਿੰਡ ਅਸਪਾਲ ਵਿਖੇ ਨੁਕੜ ਮੀਟਿੰਗਾਂ ਕੀਤੀਆਂ ਗਈਆਂ। ਉਕਤ ਦੋਵੇਂ ਪਿੰਡਾਂ ਵਿਖੇ ਰੱਖੀਆਂ ਗਈਆਂ ਮੀਟਿੰਗਾਂ ਵਿਚ ਡਾ: ਮਨੋਜ ਮੰਜੂ ਬਾਂਸਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ 2 ਸਾਲ ਪੂਰੇ ਹੋਣ ਤੇ ਹਰ ਵਰਗ ਖੁਸ਼ ਹੈ। ਉਨਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਜਾ ਰਹੇ ਹਨ। ਪਿੰਡ ਹੀਰੇਵਾਲਾ ਵਿਖੇ ਕੀਤੀ ਗਈ ਨੁਕੜ ਮੀਟਿੰਗ ਵਿਚ ਮੁੱਖ ਤੌਰ ਤੇ ਸਰਵ ਸ੍ਰੀ ਦੀਦਾਰ ਸਿੰਘ ਖਾਰਾ ਬਲਾਕ ਪ੍ਰਧਾਨ ਮਾਨਸਾ, ਭਗਵੰਤ ਸਿੰਘ ਚਹਿਲ ਸ਼ੋਸ਼ਲ ਮੀਡੀਆ ਇੰਚਾਰਜ, ਪਰਮਪ੍ਰੀਤ ਸਿੰਘ ਮਾਨ ਖਿੱਲਣ,ਦਰਸ਼ਨ ਸਿੰਘ ਨੰਬਰਦਾਰ ਅਮਰੀਕ ਸਿੰਘ,ਬੂਟਾ ਸਿੰਘ ਸਮੰਤੀ ਮੈਂਬਰ ,ਭੋਲਾ ਸਿੰਘ ਸਾ:ਸਰਪੰਚ ,ਬਲਵੀਰ ਕੌੋਰ ਪੰਚ ,ਕ੍ਰਿਪਾਲ ਸਿੰਘ ਸਾਬਕਾ ਸਰਪੰਚ, ਹਾਕਮ ਸਿੰਘ ਸਾਬਕਾ ਪੰਚ ,ਤੇਜੂ ਸਿੰਘ ਹਾਜਰ ਸਨ। ਇਸ ਤੋਂ ਇਲਵਾ ਪਿੰਡ ਅਸਪਾਲ ਵਿਖੇ ਸਰਪੰਚ ਹਰਪ੍ਰੀਤ ਕੌਰ , ਪੰਚ ਮਲਕੀਤ ਸਿੰਘ, ਗੁਰਮੇਲ ਸਿੰਘ ਪੰਚ, ਕੁਲਵਿੰਦਰ ਕੌਰ ਪੰਚ, ਹਰਜਿੰਦਰ ਕੌਰ ਪੰਚ, ਬਿੰਦਰ ਸਿੰਘ ਸਮੇਤ ਸਮੂਹ ਕਾਂਗਰਸੀ ਵਰਕਰ ਅਤੇ ਪਿੰਡ ਵਾਸੀ ਹਾਜਰ ਸਨ।

Send this to a friend