ਭਗਵੰਤ ਮਾਨ ਵੱਲੋਂ ਕਾਂਗਰਸ ’ਚ ਜਾਣ ਲਈ ਆਪਣੀ ਪਾਰਟੀ ਭੰਗ ਕਰਨ ਦੀ ਤਿਆਰੀ ਤੋਂ ਅਕਾਲੀ ਹੈਰਾਨ ਨਹੀਂ : ਢੀਂਡਸਾ

ਸੰਗਰੂਰ, 29 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅਜ ਕਿਹਾ ਹੈ ਕਿ ਆਖਿਰ ਬਿਲੀ ਥੈਲੇ ਵਿਚੋਂ ਬਾਹਰ ਆ ਗਈ ਹੈ।ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਜਨਤਕ ਤੌਰ ਤੇ ਐਲਾਨ ਕਰ ਦਿਤਾ ਹੈ ਕਿ ਉਹ ਐਨਡੀਏ ਨੂੰ ਹਰਾਉਣ ਲਈ ਆਪਣੀ ਪਾਰਟੀ ਭੰਗ ਕਰਨ ਲਈ ਤਿਆਰ ਹਨ।ਇਸ ਤਰ੍ਹਾਂ ਮਾਨ ਨੇ ਸੰਕੇਤ ਦਿਤਾ ਹੈ ਕਿ ਆਪ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਕਾਂਗਰਸ ਪਾਰਟੀ ਨਾਲ ਰਲੇਵਾਂ ਕਰਨ ਲਈ ਤਿਆਰ ਹੈ।ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਨੇ ਮਾਨ ਨੂੰ ਅਪੀਲ ਕੀਤੀ ਕਿ ਉੁਹ ਤੁਰੰਤ ਆਪ ਨੂੰ ਭੰਗ ਕਰਕੇ ਅਜਿਹੇ ਸਾਰ ਭੁਲੇਖੇ ਦੂਰ ਕਰ ਦੇਣ ਕਿ ਆਪ ਇਕ ਵਖਰੀ ਪਾਰਟੀ ਹੈ।ਸਰਦਾਰ ਢੀਂਡਸਾ ਨੇ ਕਿਹਾ ਕਿ ਅਕਾਲੀ ਆਪ ਆਗੂ ਦੇ ਇਸ ਕਦਮ ਤੋਂ ਹੈਰਾਨ ਨਹੀਂ ਹਨ, ਕਿਉਂਕਿ ਅਕਾਲੀਆਂ ਨੇ ਤਾਂ ਹਮੇਸ਼ਾਂ ਹੀ ਇਹ ਕਿਹਾ ਹੈ ਕਿ ਆਪ ਅਤੇ ਕਾਂਗਰਸ ਅੰਦਰੋਂ ਇਕ ਹਨ। ਇਹ ਜਾਂ ਤਾਂ ਪੰਜਾਬ ਵਿਚ ਗਠਜੋੜ ਕਰਨਗੀਆਂ ਜਾਂ ਫਿਰ ਇਕ ਦੂਜੇ ਦੇ ਉਮੀਦਵਾਰਾਂ ਦੀ ਮਦਦ ਕਰਨ ਲਈ ਮੁਕਾਬਲੇ ਵਿਚ ਆਪਣੇ ਮਾੜੇ ਉੁਮੀਦਵਾਰ ਮੈਦਾਨ ਵਿਚ ਉਤਾਰਨਗੀਆਂ।

Send this to a friend