ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹੈ : ਬ੍ਰਹਮ ਮਹਿੰਦਰਾ

ਬਠਿੰਡਾ, 29 ਮਾਰਚ (ਪਰਮਿੰਦਰ ਬਾਂਸਲ)- ਦਸ ਸਾਲਾਂ ਦੌਰਾਨ ਪੰਜਾਬ ਦੀ ਸਤਾ ਸੰਭਾਲਣ ਵਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਦੀ ਪਿਠ ਵਿਚ ਖੰਜਰ ਮਾਰਿਆ ਹੈ। ਇਹ ਸ਼ਬਦ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਅਜ ਬਠਿੰਡਾ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਮਹਿੰਦਰਾ ਨੇ ਏਮਜ ਲੈ ਕੇ ਉਨ੍ਹਾਂ ਤਥਾਂ ਤੇ ਅੰਕੜਿਆਂ ਨੂੰ ਪੇਸ਼ ਕੀਤਾ ਜਿਨ੍ਹਾਂ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਾਰ-ਵਾਰ ਗਲ ਕਰ ਰਹੇ ਹਨ ਅਤੇ ਪੰਜਾਬ ਤੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਏਮਜ਼ ਬਾਰੇ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕਿਸ ਤਰ੍ਹਾਂ ਅਕਾਲੀ ਭਾਜਪਾ ਸਰਕਾਰ ਢਾਈ ਸਾਲਾਂ ਦੌਰਾਨ ਪਰੋਜੈਕਟ ਉਪਰ ਬੈਠੀ ਰਹੀ ਤੇ ਭਾਰਤ ਸਰਕਾਰ ਨੇ ਵੀ ਏਮਜ਼ ਨੂੰ ਲੈ ਕੇ ਕੁਝ ਨਹੀਂ ਕੀਤਾ ਅਕਾਲੀ ਭਾਜਪਾ ਸਰਕਾਰ ਨੇ ਏਮਜ਼ ਦਾ ਨੀਂਹ ਪਥਰ ਰਖਣ ਵਾਸਤੇ ਢਾਈ ਸਾਲ ਲੈ ਲਏ ਅਤੇ ਉਹ ਵੀ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਰਖਿਆ ਗਿਆ, ਇਸ ਮਾਮਲੇ ਚ ਰੋਚਕ ਗਲ ਇਹ ਵੀ ਰਹੀ ਕਿ ਉਦੋਂ ਤਕ ਕੋਈ ਵੀ ਜ਼ਮੀਨ ਟਰਾਂਸਫਰ ਨਹੀਂ ਕੀਤੀ ਗਈ ਸੀ ਜਦਕਿ ਸਾਡੀ ਸਰਕਾਰ ਨੇ ਸਤਾ ਸੰਭਾਲਣ ਤੋਂ ਬਾਅਦ 20-09-18 ਨੂੰ 180 ਏਕੜ ਜ਼ਮੀਨ ਲਈ ਮਨਜ਼ੂਰੀ ਦਿਤੀ।

Send this to a friend