ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਸਮਾਗਮ ਸੰਪੂਰਨ

ਨਾਭਾ, 29 ਮਾਰਚ (ਕਰਮਜੀਤ ਸੋਮਲ, ਸਿਕੰਦਰ)- ਸਥਾਨਕ ਇਤਿਹਾਸਕ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਸਰਪਰਸਤੀ ਹੇਠ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਦੀ ਯੋਗ ਅਗਵਾਈ ਹੇਠ ਦੋ ਰੋਜ਼ਾ ਧਾਰਮਿਕ ਸਮਾਗਮ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ 1ਇਸ ਸਮਾਗਮ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਤਵਿੰਦਰਜੀਤ ਸਿੰਘ ਜੀ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ 1ਪੰਥ ਪ੍ਰਸਿਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਦੋਵੇਂ ਦਿਨ ਕਥਾ ਕਰਕੇ ਸ੍ਰੀ ਗੁ ਨਾਨਕ ਦੇਵ ਜੀ ਦੇ ਜੀਵਨ ਤੇ ਫ਼ਲਸਫ਼ੇ ਸਬੰਧੀ ਭਰਪੂਰ ਚਾਨਣਾ ਪਾਇਆ। ਇਸ ਮੌਕੇ ਸੁਸਾਇਟੀਆਂ ਵਲੋਂ ਭਾਈ ਪਿੰਦਰਪਾਲ ਸਿੰਘ ਅਤੇ ਭਾਈ ਸਤਵਿੰਦਰ ਬੀਰ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ,ਬੀਬੀ ਹਰਦੀਪ ਕੌਰ ਖੋਖ ਜਥੇਦਾਰ ਬਲਤੇਜ ਸਿੰਘ ਖੋਖ,ਪੰਥ ਪ੍ਰਸਿਧ ਕਥਾਵਾਚਕ ਗਿਆਨੀ ਰਜਿੰਦਰਪਾਲ ਸਿੰਘ ਬਾਬਾ ਸਾਬਾਸਿ ਸੇਵਾ ਸੁਸਾਇਟੀ ਦੇ ਪ੍ਰਧਾਨ ਮਾਸਟਰ ਅਜਮੇਰ ਸਿੰਘ, ਗੁਰਦੀਪ ਸਿੰਘ ਖ਼ਾਲਸਾ, ਗੁਰਮੁਖ ਸਿੰਘ ਭੋਜੋਮਾਜਰੀ, ਕਰਮਜੀਤਸਿੰਘ ਮਹਿਰਮ, ਜਗਨਾਰ ਸਿੰਘ ਦੁਲਦੀ ,ਗੁਰਿੰਦਰਜੀਤ ਸਿੰਘ ਸੋਢੀ ,ਗੁਰਦੀਪ ਸਿੰਘ ਬਿਰਦੀ,, ਗੁਰਮੁਖ ਸਿੰਘ ਭੋਜੋਮਾਜਰੀ, ਵਿਕੀ ਮੋਦੀ ਹਰਪ੍ਰੀਤ ਸਿੰਘ ਤੇਜਿੰਦਰ ਸਿੰਘ ਕਪੂਰ ,ਜਸਪਾਲ ਸਿੰਘ ਪ੍ਰਧਾਨ ,ਗੁਰਬਚਨ ਸਿੰਘ, ਗਮਦੂਰ ਸਿੰਘ, ਦਵਿੰਦਰ ਸਿੰਘ ਤੇ ਵਡੀ ਗਿਣਤੀ ਵਿਚ ਸਿਖ ਸੰਗਤਾਂ ਹਾਜ਼ਰ ਸਨ1 ਇਸ ਮੌਕੇ ਗੁਰੂ ਦਾ ਅਤੁਟ ਲੰਗਰ ਵਰਤਾਇਆ ਗਿਆ

Send this to a friend