ਬਰਨਾਲਾ, 17 ਅਪ੍ਰੈਲ (ਕੁਲਦੀਪ ਸੂਦ)- ‘‘ਪਤਾ ਨਹੀਂ ਰ¤ਬ ਕਿਹੜਿਆਂ ਰੰਗਾਂ ’ਚ ਰਾਜ਼ੀ’’ ਅਜਿਹੇ ਵਿਚਾਰ ਆਪਣੀਆਂ ਫ਼ਸਲਾਂ ਦਾ ਹਾਲ ਦੇਖ ਕੇ ਲਗਭਗ ਹਰ ਕਿਸਾਨ ਦੇ ਮਨ ਵਿਚ ਆ ਰਹੇ ਹਨ। ਬੁ¤ਧਵਾਰ ਰਾਤ ਅਤੇ ਵੀਰਵਾਰ ਤੜਕਸਾਰ ਪਏ ਮੀਂਹ ਨੇ ਕਿਸਾਨਾਂ ਨੂੰ ਭਾਰੀ ਚਿੰਤਾ ਵਿਚ ਪਾ ਦਿ¤ਤਾ ਹੈ। ਖੇਤਾਂ ਵਿਚ ਪ¤ਕ ਚੁ¤ਕੀ ਆਪਣੀ ਫ਼ਸਲ ਦੀ ਕਟਾਈ ਦੇ ਦਿਨ ਵੀ ਤੈਅ ਕਰ ਚੁ¤ਕੇ ਕਿਸਾਨ ਮੀਂਹ ਅਤੇ ਹਨ੍ਹੇਰੀ ਨਾਲ ਧਰਤੀ ‘ਤੇ ਵਿਛ ਚੁ¤ਕੀ ਫ਼ਸਲ ਕਾਰਨ ਉਦਾਸੀ ਵਿਚ ਘਿਰੇ ਹੋਏ ਹਨ। ਕਿਉਂਕਿ ਵਿਛੀ ਹੋਈ ਫ਼ਸਲ ਦੀ ਵਾਢੀ ਕੰਬਾਈਨ ਨਾਲ ਤਾਂ ਸੰਭਵ ਹੀ ਨਹੀਂ ਸਗੋਂ ਹ¤ਥ ਨਾਲ ਵਾਢੀ ਕਰਨ ਲਈ ਵੀ ਹੁਣ ਫ਼ਸਲ ਸੁ¤ਕਣ ਅਤੇ ਵਾਢੀ ਕਰਨ ਵਿਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
ਕਿਸਾਨਾਂ ਗੁਰਬਚਨ ਸਿੰਘ, ਰਾਜਿੰਦਰ ਸਿੰਘ, ਬਾਬੂ ਸਿੰਘ ਅਤੇ ਹਰਨੇਕ ਸਿੰਘ ਆਦਿ ਨੇ ਦ¤ਸਿਆ ਕਿ ਉਨ੍ਹਾਂ ਦੀ ਪ¤ਕ ਚੁ¤ਕੀ ਫ਼ਸਲ ਨੂੰ ਵਾਰ-ਵਾਰ ਕੁਦਰਤ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਟਾਈ ਲਈ ਤਿਆਰ ਫ਼ਸਲ ਮੀਂਹ ਅਤੇ ਹਨ੍ਹੇਰੀ ਕਰਕੇ ਧਰਤੀ ‘ਤੇ ਵਿਛ ਚੁ¤ਕੀ ਹੈ ਅਤੇ ਉਸ ਦੇ ਦਾਣੇ ਵੀ ਖ਼ਰਾਬ ਹੋ ਰਹੇ ਹਨ। ਬੁ¤ਧਵਾਰ ਅਤੇ ਵੀਰਵਾਰ ਤੜਕਸਾਰ ਚ¤ਲੀ ਹਨ੍ਹੇਰੀ ਅਤੇ ਪਏ ਮੀਂਹ ਕਾਰਨ ਉਨ੍ਹਾਂ ਨੂੰ ਫ਼ਸਲ ਦੀ ਵਾਢੀ ਕਰਨ ਦਾ ਵਿਚਾਰ ਛ¤ਡ ਫ਼ਸਲ ਸੁ¤ਕਣ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਵ¤ਧ ਨਮੀ ਦੀ ਮਾਤਰਾ ਵਾਲੀਆਂ ਫ਼ਸਲਾਂ ਦੀ ਮੰਡੀ ਵਿਚ ਖਰੀਦ ਨਹੀਂ ਹੁੰਦੀ। ਵਿਛ ਚੁ¤ਕੀ ਫ਼ਸਲ ਦੀ ਕਟਾਈ ਵੀ ਹੁਣ ਕੰਬਾਈਨ ਨਾਲ ਨਹੀਂ ਹੋ ਸਕਦੀ। ਹ¤ਥਾਂ ਨਾਲ ਵਾਢੀ ਕਰਨ ਲਈ ਲੇਬਰ ਦਾ ਇੰਤਜ਼ਾਮ ਕਰਨਾ ਵੀ ਭਾਰੀ ਪਰੇਸ਼ਾਨੀ ਵਾਲਾ ਕੰਮ ਹੈ ਕਿਉਂਕਿ ਚੋਣਾਂ ਕਰਕੇ ਜਿ¤ਥੇ ਲੇਬਰ ਦੀ ਕਮੀ ਹੈ ਉਥੇ ਹੀ ਲੇਬਰ ਦੇ ਰੇਟ ਬਹੁਤ ਵ¤ਧ ਹਨ। ਇਸ ਲਈ ਉਨ੍ਹਾਂ ਨੂੰ ਆਰਥਿਕ ਬੋਝ ਦਾ ਸਾਹਮਣਾ ਵੀ ਕਰਨਾ ਪਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੌਸਮ ਨੂੰ ਦੇਖਦਿਆਂ ਸਰਕਾਰ ਆਪਣੀਆਂ ਖਰੀਦ ਏਜੰਸੀਆਂ ਨੂੰ ਨਮੀ ਦੀ ਵਧੀ ਹੋਈ ਮਾਤਰਾ ਵਾਲੀ ਕਣਕ ਦੀ ਖਰੀਦ ਕਰਨ ਦੇ ਹੁਕਮ ਦੇਵੇ ਤਾਂ ਕਿ ਕੁਦਰਤ ਦੀ ਮਾਰ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਰਾਹਤ ਮਿਲ ਸਕੇ।



