ਸੰਸਦ ’ਚ ਨੇਤਾ ਨਹੀਂ ਹਮੇਸ਼ਾ ਆਮ ਆਦਮੀ ਬਣ ਕੇ ਬੋਲਿਆ ਹਾਂ : ਭਗਵੰਤ ਮਾਨ

ਜਲੰਧਰ, 28 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਪਾਰਲੀਮੈਂਟ ਵਿਚ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਵੀਰਵਾਰ ਨੂੰ ਜਲੰਧਰ ਦੇ ਦੋਆਬਾ ਕਾਲਜ ਵਿਚ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਦਿਮਾਗ਼ ਨੂੰ ਲੀਡਰੀ ਵਾਲਾ ਵੀ.ਆਈ.ਪੀ ਫ਼ਤੂਰ ਨਹੀਂ ਚੜ੍ਹਨ ਦਿਤਾ, ਸਗੋਂ ਲੋਕਾਂ ਦੀ ਸਥ ਤੋਂ ਲੈ ਕੇ ਸੰਸਦ ਤਕ ਆਮ ਆਦਮੀ ਬਣ ਕੇ ਰਿਹਾ ਹਾਂ। ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਹਮੇਸ਼ਾ ਲੋਕ ਮੁਦਿਆਂ ਦੀ ਗਲ ਕੀਤੀ ਹੈ। ਬਤੌਰ ਸੰਸਦ ਮੈਂਬਰ ਮਿਲੇ 25 ਕਰੋੜ ਰੁਪਏ ਤੋਂ ਵਧ ਫ਼ੰਡਾਂ ਦੀ ਵਰਤੋਂ ਸਿਹਤ ਸਿਖਿਆ ਅਤੇ ਖੇਡਾਂ ਨੂੰ ਪਹਿਲ ਦੇ ਕੇ ਕੀਤੀ ਹੈ। ਇਮਾਨਦਾਰੀ ਨਾਲ ਵਰਤਿਆ ਇਹ ਪੈਸਾ ਸੰਗਰੂਰ ਲੋਕ ਸਭਾ ਹਲਕੇ ਵਿਚ ਨਜ਼ਰ ਆਉਂਦਾ ਹੈ। ਅਜ ਕਲ੍ਹ ਆਪਣਾ ਰਿਪੋਰਟ ਕਾਰਡ ਹਥ ਵਿਚ ਫੜ ਕੇ ਆਪਣੀ ਕਾਰਗੁਜ਼ਾਰੀ ਦੇ ਆਧਾਰ ‘ਤੇ ਲੋਕਾਂ ਕੋਲੋਂ ਵੋਟਾਂ ਮੰਗ ਰਿਹਾ ਹਾਂ।

Send this to a friend