ਭਾਰਤ ਨੇ ਜੋ ਟਿਕਾਣੇ ਦੱਸੇ ਉਥੇ ਕੋਈ ਅੱਤਵਾਦੀ ਕੈਂਪ ਨਹੀਂ : ਪਾਕਿ

ਕਿਹਾ, ਪਾਕਿ ਉਕਤ ਸਥਾਨਾਂ ’ਤੇ ਆਉਣ ਦੀ ਆਗਿਆ ਦੇਣ ਦਾ ਇਛੁਕ

ਨਵੀਂ ਦਿਲੀ, 28 ਮਾਰਚ- ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੇ ਜਿਨ੍ਹਾਂ 22 ਸਥਾਨਾਂ ਬਾਰੇ ਦਸਿਆ ਸੀ, ਉਨ੍ਹਾਂ ਦੀ ਜਾਂਚ ਕੀਤੀ ਗਈ ਹੈ ਪ੍ਰੰਤੂ ਉਸ ਨੂੰ ਉਥੇ ਕੋਈ ਅਤਵਾਦੀ ਕੈਂਪ ਨਹੀਂ ਮਿਲਿਆ। ਪਾਕਿ ਨੇ ਨਵੀਂ ਦਿਲੀ ਨਾਲ ਪੁਲਵਾਮਾ ਅਤਵਾਦੀ ਹਮਲਿਆਂ ਸਬੰਧੀ ਜਾਂਚ ਦੇ ਮੁਢਲੇ ਸਿਟਿਆਂ ਨੂੰ ਸਾਂਝਾ ਕਰਦੇ ਹੋਏ ਦੁਆਵਾ ਕੀਤਾ ਕਿ ਇਸ ਅਤਵਾਦੀ ਹਮਲੇ ਸਬੰਧੀ 54 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਪ੍ਰੰਤੂ ਉਨ੍ਹਾਂੇ ਦੇ ਹਮਲੇ ਨਾਲ ਕਿਸੇ ਤਰ੍ਹਾਂ ਦੇ ਸਬੰਧ ਹੋਣ ਦਾ ਪਤਾ ਨਹੀਂ ਚਲਿਆ। ਪਾਕਿ ਵਿਦੇਸ਼ ਦਫ਼ਤਰ ਨੇ ਕਿਹਾ ਕਿ ਪਾਕਿਸਤਾਨ ਅਪੀਲ ਕੀਤੇ ਜਾਣ ’ਤੇ ਇਨ੍ਹਾਂ ਸਥਾਨਾਂ ਉਤੇ ਆਉਣ ਦੀ ਆਗਿਆ ਦੇਣ ਦਾ ਇਛੁਕ ਹੈ। ਅਗੇ ਇਸ ਦਫ਼ਤਰ ਨੇ ਕਿਹਾ ਕਿ ਹਿਰਾਸਤ ਵਿਚ ਬੰਦ 54 ਵਿਅਤੀਆਂ ਖ਼ਿਲਾਫ ਜਾਂਚ ਕੀਤੀ ਜਾ ਰਹੀ ਹੈ, ਪ੍ਰੰਤੂ ਪੁਲਵਾਮਾ ਹਮਲੇ ਨਾਲ ਉਨ੍ਹਾਂ ਦੇ ਸਬੰਧ ਬਾਰੇ ਅਜੇ ਤਕ ਕੁਝ ਪਤਾ ਨਹੀਂ ਚਲਿਆ ਹੈ। ਦਫ਼ਤਰ ਨੇ ਕਿਹਾ ਕਿ ਇਸੇ ਤਰ੍ਹਾਂ ਭਾਰਤ ਨੇ ਜਿਨ੍ਹਾਂ 22 ਥਾਵਾਂ ਸਬੰਧੀ ਦਸਿਆ ਸੀ ਉਨ੍ਹਾਂ ਦੀ ਜਾਂਚ ਕੀਤੀ ਗਈ ਹੈ। ਇਸ ਤਰ੍ਹਾਂ ਦਾ ਕੋਈ ਕੈਂਪ ਨਹੀਂ ਹੈ। ਉਨ੍ਹਾਂ ਕਿਹਾ ਕਿ ਸਹਿਯੋਗ ਕਰਨ ਦੀ ਪ੍ਰਤੀਬਧਤਾ ਦੇ ਮਦੇਨਜ਼ਰ ਪਾਕਿਸਤਾਨ ਨੇ ਕੁਝ ਪ੍ਰਸ਼ਨਾਂ ਨਾਲ ਆਪਣੀ ਜਾਂਚ ਦੇ ਸ਼ੁਰੂਆਤੀ ਨਤੀਜੇ ਭਾਰਤ ਨਾਲ ਸਾਂਝੇ ਕੀਤੇ ਗਏ। ਭਾਰਤ ਨੇ ਸੀ.ਆਰ.ਪੀ.ਐਫ. ਕਰਮਚਾਰੀਆਂ ਉਤੇ 14 ਫ਼ਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਕੀਤੇ ਗਏ ਅਤਵਾਦੀ ਹਮਲੇ ਵਿਚ ਜੈਸ਼-ਏ-ਮੁਹੰਮਦ ਦੇ ਸ਼ਾਮਿਲ ਹੋਣ ਦਾ ਵਿਸ਼ੇਸ਼ ਬਿਊਰਾ ਅਤੇ ਪਾਕਿਸਤਾਨ ਸਥਿਤ ਅਤਵਾਦੀ ਸੰਗਠਨਾਂ ਦੇ ਕੈਂਪਾਂ ਸਬੰਧੀ ਅਧਿਕਰਿਤ ਦਸਤਾਵੇਜ ਡੋਜ਼ੀਅਰ ਗੁਆਂਢੀ ਰਾਸ਼ਟਰ ਨੂੰ 27 ਫ਼ਰਵਰੀ ਨੂੰ ਸੌਂਪਿਆ ਸੀ। ਇਹ ਡੋਜ਼ਿਅਰ ਪਾਕਿਸਤਾਨ ਦੇ ਕਾਰਜਵਾਹਕ ਹਾਈ ਕਮਿਸ਼ਨਰ ਨੂੰ ਸੌਂਪਿਆ ਗਿਆ ਸੀ।

Send this to a friend