ਮਾਨਯੋਗ ਅਦਾਲਤ ਨੇ ਦਿਤਾ ਹਕ ‘ਚ ਫੈਸਲਾ
ਬਠਿੰਡਾ, 27 ਮਾਰਚ (ਸੁਖਵਿੰਦਰ ਸਰਾਂ, ਗੋਬਿੰਦ ਬੀਬੀਵਾਲਾ)- ਖਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਬਠਿੰਡਾ ਦੇ ਪਿਛਲੇ ਲੰਬੇ ਸਮੇਂ ਤੋਂ ਬਤੌਰ ਮੁਖ ਸੇਵਾਦਾਰ ਸੇਵਾ ਨਿਭਾ ਚੁਕੇ ਕੌਂਸਲਰ ਭਾਈ ਰਜਿੰਦਰ ਸਿੰਘ ਸਿਧੂ ਨੇ ਅਜ ਮੁੜ ਤੋਂ ਬਤੌਰ ਪ੍ਰਧਾਨ ਮਾਨਯੋਗ ਅਦਾਲਤ ਬਠਿੰਡਾ ਦੇ ਹੁਕਮਾਂ ਅਨੁਸਾਰ ਆਪਣਾ ਅਹੁਦਾ ਸੰਭਾਲ ਲਿਆ। ਪ੍ਰਤਾਮਤਾ ਦਾ ਸ਼ੁਕਰਾਨਾ ਕਰਨ ਲਈ ਸਿੰਘ ਸਭਾ ਗੁਰਦੁਆਰਾ ਸਾਹਿਬ ਵਿਚ ਰਖੇ ਜਨਰਲ ਇਜਲਾਸ ਵਿਚ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਮੌਕੇ ਬਠਿੰਡਾ ਸ਼ਹਿਰ ਦੀਆਂ ਵਖ ਵਖ ਰਾਜਨੀਤਿਕ, ਸਮਾਜਿਕ, ਧਾਰਮਿਕ, ਵਿਦਿਅਕ ਜਥੇਬੰਦੀਆਂ ਦੇ ਅਹੁਦੇਦਾਰਾਂ ਤੋਂ ਇਲਾਵਾ ਵਡੀ ਗਿਣਤੀ ਵਿਚ ਸਿਖ ਸੰਗਤ ਸ਼ਾਮਲ ਹੋਈ। ਇਸ ਮੌਕੇ ਸਟੇਜ ਸੈਕਟਰੀ ਦੀ ਸੇਵਾ ਕੋਂਸਲਰ ਹਰਵਿੰਦਰ ਸਿੰਘ ਲਡੂ ਨੇ ਬਾਖੂਬੀ ਨਿਭਾਈ। ਅੰਤ ਵਿਚ ਭਾਈ ਰਜਿੰਦਰ ਸਿੰਘ ਸਿਧੂ ਨੇ ਪਹੁੰਚੀਆਂ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸੰਸਥਾ ਦੀ ਚੜ•ਦੀਕਲਾ, ਵਿਦਿਅਕ ਅਦਾਰਿਆਂ ਦੀ ਪ੍ਰਫੁਲਤਾ ਲਈ ਯਤਨਸ਼ੀਲ ਰਹਾਂਗੇ ਤੇ ਜੁੜੀਆਂ ਸੰਗਤਾਂ ਅਤੇ ਮੈਂਬਰਾਂ ਨੂੰ ਕਿਸੇ ਵੀ ਤਰ•ਾਂ ਦੀ ਕੋਈ ਸਮਸਿਆ ਜਾਂ ਮੁਸ਼ਕਲ ਨਹੀ ਆਉਣ ਦਿਤੀ ਜਾਵੇਗੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਜਗਰੂਪ ਸਿੰਘ ਗਿਲ, ਸ਼ਹਿਰੀ ਪ੍ਰਧਾਨ ਅਰੁਣ ਜੀਤ ਮਲ, ਪਿਰਥੀਪਾਲ ਸਿੰਘ ਜਲਾਲ, ਜਤਿੰਦਰ ਰਾਏ ਖਟੜ ਸਾਬਕਾ ਪ੍ਰਧਾਨ ਬਾਰ ਕੌਂਸਲ, ਚਮਕੌਰ ਸਿੰਘ ਮਾਨ, ਹਰਵਿੰਦਰ ਸਿੰਘ ਲਡੂ, ਬਲਜੀਤ ਸਿੰਘ ਸਰਾਂ, ਮਲਕੀਤ ਸਿੰਘ ਗਿਲ, ਬੇਅੰਤ ਸਿੰਘ ਰੰਧਾਵਾ, ਜਗਰਾਜ ਸਿੰਘ, ਅਸ਼ਵਨੀ ਬੰਟੀ, ਦਰਸ਼ਨ ਬਿਲੂ (ਸਾਰੇ ਕੌਂਸਲਰ), ਫਤਿਹਪਾਲ ਸਿੰਘ ਐਡਵੋਕੇਟ, ਰਜਿੰਦਰ ਸਿੰਘ ਮਾਨ, ਹਰਜੀਤ ਸਿੰਘ ਹਰਜੀ, ਚਰਨਜੀਤ ਸਿੰਘ ਭੋਲਾ, ਪਰਗਟ ਸਿੰਘ ਭਲੇਰੀਆ, ਰਜਿੰਦਰ ਸਿੰਘ ਜਿੰਦੂ, ਸੁਰਜੀਤ ਸਿੰਘ ਐਮਈਐਸ, ਐਕਸੀਅਨ ਸੁਖਮੰਦਰਪਾਲ ਸਿੰਘ, ਗੁਰਚਰਨ ਸਿੰਘ ਔਲਖ, ਗੁਰਜੰਟ ਸਿੰਘ ਧੀਮਾਨ, ਹਰਪ੍ਰੀਤ ਸਿੰਘ ਹੈਪੀ, ਗੁਰਜੰਟ ਸਿੰਘ ਬਰਾੜ, ਦਲਜੀਤ ਸਿੰਘ ਦੁਲਾ, ਗੁਰਜੀਤ ਸਿੰਘ ਮਾਨ, ਮਹਿੰਦਰ ਸਿੰਘ ਸਿਧੂ, ਰਘੁਵੀਰ ਸਿੰਘ ਸਿਧੂ, ਭੋਲਾ ਸਿੰਘ ਡੇਅਰੀਵਾਲਾ, ਮੈਨੇਜਰ ਸੁਰਿੰਦਰ ਸਿੰਘ, ਵਾਈਸ ਮੈਨੇਜਰ ਅਰਸ਼ਦੀਪ ਸਿੰਘ, ਜਰਨੈਲ ਸਿੰਘ ਬਾਹੀਆ, ਸਰਬਜੀਤ ਸਿੰਘ ਸੰਧੂ, ਭਾਈ ਗੁਰਦੇਵ ਸਿੰਘ, ਵਰਿੰਦਰ ਸਿੰਘ ਸੰਧੂ, ਤੇਜਾ ਸਿੰਘ ਦੀਪ ਨਗਰ, ਅਵਤਾਰ ਸਿੰਘ ਦੀਪ ਨਗਰ, ਇਕਬਾਲ ਸਿੰਘ ਦੀਪ ਨਗਰ, ਕਾਲਜ ਦੇ ਡੀਨ ਐਨ.ਕੇ. ਗੋਸਾਈਂ, ਪ੍ਰਿੰਸੀਪਲ ਮੈਡਮ ਸ਼ੈਲਜਾ ਮੋਂਗਾ, ਸਕੂਲ ਪ੍ਰਿੰਸੀਪਲ ਚਰਨਜੀਤ ਕੌਰ, ਕਾਲਜ ਪ੍ਰਿੰਸੀਪਲ ਰੰਜਨ ਗੁਪਤਾ, ਪ੍ਰਸਾਸ਼ਕ ਦਵਿੰਦਰ ਸਿੰਘ ਭੁਲਰ, ਸਾਬਕਾ ਪ੍ਰਿੰਸੀਪਲ ਜਗਤਾਰ ਸਿੰਘ ਤੋਂ ਇਲਾਵਾ ਵਡੀ ਗਿਣਤੀ ਵਿਚ ਸ਼ਹਿਰ ਦੀਆਂ ਸੰਗਤਾਂ ਅਤੇ ਕਈ ਗੁਰਦੁਆਰਾ ਕਮੇਟੀਆਂ ਦੇ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ।