ਮਾਨਸਾ, 27 ਮਾਰਚ (ਜਗਦੀਸ਼ ਬਾਂਸਲ)- ਪੀਰਾਂ ਦੇ ਦਰਬਾਰ ਪੀਰਖਾਨਾ ਮੂਸਾ ਚੁੰਗੀ ਮਾਨਸਾ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਾਲਾਨਾ ਮੇਲਾ 28 ਮਾਰਚ ਨੂੰ ਲਗੇਗਾ। ਪੀਰਖਾਨਾ ਪ੍ਰਬੰਧਕ ਕਮੇਟੀ ਦੇ ਸਕਤਰ ਅਸ਼ੋਕ ਗਾਰਗੀ ਨੇ ਦਸਿਆ ਕਿ ਹਰ ਸਾਲ ਦੀ ਤਰਾਂ ਵੀ ਕਮੇਟੀ ਵਲੋਂ ਭਗਤਾਂ ਦੀ ਸਹੂਲਤ ਲਈ ਲੋੜੀਂਦੇ ਪ੍ਰਬੰਧ ਕੀਤੇ ਹਨ। 25ਵੇਂ ਸਾਲਾਨਾ ਮੇਲੇ ਦੌਰਾਨ ਪੰਜਾਬ ਦੀਆਂ ਮਸ਼ਹੂਰ ਕੀਰਤਨ ਜਸ ਮੰਡਲੀਆਂ ਜਸ ਗਾਉਣਗੀਆਂ। ਲੰਗਰ ਅਤੁਟ ਵਰਤੇਗਾ।