ਵਿਦੇਸ਼ੀ ਪਸਤੌਲ ਸਮੇਤ ਮੁਲਜ਼ਮ ਕਾਬੂ’

ਬਟਾਲਾ, 27 ਮਾਰਚ (ਪ੍ਰਦੀਪ ਸਿੰਘ)- ਅੱਜ ਐਸਐਸਪੀ ਬਟਾਲਾ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿਚ ਉਨ੍ਹਾਂ ਦਸਿਆ ਕਿ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਲੁਟਾਂ, ਖੋਹਾ ਤੇ ਜੁਰਾਇਮ ਪੇਸ਼ਾ ਵਿਅਕਤੀਆਂ ਖ਼ਿਲਾਫ਼ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਮੁਖਬਰ ਖਾਸ ਨੇ ਸੀਆਈਏ ਬਟਾਲਾ ਵਿਚ ਤਾਇਨਾਤ ਏਐਸਆਈ ਮਲਕੀਤ ਸਿੰਘ ਪਾਸ ਇਤਲਾਹ ਦਿਤੀ ਕਿ ਮਲਕੀਤ ਸਿੰਘ ਉਰਫ ਸੁਖ ਪੁਤਰ ਰਤਨ ਸਿੰਘ ਵਾਸੀ ਦੀਵਾਨੀਵਾਲ ਜੋ ਕਿ ਆਮ ਲੋਕਾਂ ਨੂੰ ਹਥਿਆਰ ਦੇ ਜੋਰ ਤੇ ਡਰਾ ਧਮਕਾ ਕੇ ਜਬਰਦਸਤੀ ਫਿਰੋਤੀ ਹਾਸਲ ਕਰਦਾ ਹੈ ਜਿਸ ਤੇ ਮੁਕਦਮਾ ਨੰਬਰ 57 ਮਿਤੀ 23-03-2019 ਜ਼ੁਰਮ 384, 387 ਆਈਪੀਸੀ, 25-27-54-59 ਅਸਲਾ ਐਕਟ ਦਰਜ ਕੀਤਾ ਗਿਆ ਸੀ। ਮੁਕਦਮਾ ਉਕਤ ਦੀ ਤਫਤੀਸ਼ ਦੌਰਾਨ ਇੰਸਪੈਕਟਰ ਜੋਗਾ ਸਿੰਘ, ਇੰਚਾਰਜ ਸੀਆਈਏ ਬਟਾਲਾ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ, ਜਦ ਮਿਤੀ 26-03-19 ਨੂੰ ਮੁਕਦਮਾ ਉਕਤ ਦੋ ਦੋਸ਼ੀ ਨੂੰ ਕਾਬੂ ਕਰਕੇ, ਉਸ ਪਾਸੋ ਇਕ ਪਿਸਟਲ ਗਲੋਕ 09 ਐਮਐਮ ਬਰਾਮਦ ਕੀਤਾ। ਪੁਲਿਸ ਨੇ ਦਸਿਆ ਕਿ ਉਕਤ ਮੁਲਜ਼ਮ ਨੇ ਦਿਲੀ ਵਿਚ ਸਨੈਚਿੰਗ ਦੀ ਵਾਰਦਾਤ ਵੀ ਕੀਤੀ ਸੀ। ਪੁਲਿਸ ਨੂੰ ਸ਼ਕ ਹੈ ਕਿ ਮੁਲਜ਼ਮਹੋਰ ਵੀ ਕਈ ਵਾਰਦਾਤਾਂ ਵਿਚ ਲੋੜੀਂਦਾ ਹੋ ਸਕਦਾ ਹੈ।

Send this to a friend