ਨਵੀਂ ਦਿੱਲੀ, 27 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਬਾਲੀਵੁਡ ਅਦਾਕਾਰਾ ਉਰਮੀਲਾ ਮਾਤੋਂਡਕਰ ਕਾਂਗਰਸ ’ਚ ਸ਼ਾਮਲ ਹੋ ਗਈ ਹੈ। ਉਰਮੀਲਾ ਨੇ ਰਾਹੁਲ ਗਾਂਧੀ ਦੀ ਮੌਜੂਦਗੀ ’ਚ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਸਵਿਕਾਰ ਕੀਤੀ। ਇਸ ਮੌਕੇ ਦੀ ਇਕ ਤਸਵੀਰ ਕਾਂਗਰਸ ਦੇ ਟਵਿਟਰ ’ਤੇ ਸ਼ੇਅਰ ਕੀਤੀ ਹੈ। ਉਰਮੀਲਾ ਦੇ ਨਾਲ ਇਸ ਫੋਟੋ ’ਚ ਰਾਹੁਲ ਗਾਂਧੀ ਨਜ਼ਰ ਆ ਰਹੇ ਹਨ। ਮਾਤੋਂਡਕਰ ਨੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨਾਲ ਵੀ ਗਲ ਕੀਤੀ। ਉਰਮੀਲਾ ਕਿਥੋਂ ਚੋਣ ਲੜੇਗੀ, ਇਸ ਉਤੇ ਅਜੇ ਕੋਈ ਖੁਲਾਸਾ ਨਹੀਂ ਕੀਤਾ।