ਪਾਤੜਾਂ ਪੁਲਿਸ ਨੇ ਨਸ਼ੇ ਦੇ ਸੌਦਾਗਰਾਂ ਨੂੰ ਪਾਈਆਂ ਭਾਜੜਾਂ-2 ਕਿੱਲੋਂ ਅਫ਼ੀਮ ਸਮੇਤ ਰਾਜਸਥਾਨ ਦਾ ਤਸਕਰ ਕਾਬੂ

ਪਾਤੜਾਂ, 26 ਮਾਰਚ (ਪ੍ਰੇਮ ਵਧਵਾ)- ਪਾਤੜਾਂ ਪੁਲਿਸ ਨੂੰ ਉਸ ਵੇਲੇ ਇੱਕ ਹੋਰ ਵੱਡੀ ਸਫਲਤਾ ਮਿਲੀ ਜਦੋ ਇੱਕ ਵੱਡੇ ਤਸਕਰ ਨੂੰ ਕਾਬੂ ਕਰਕੇ ਉਸ ਕੋਲੋ 2 ਕਿਲੋਂ ਅਫੀਮ ਬਰਾਮਦ ਕੀਤੀ ਰਾਜਸਥਾਨ ਤੋਂ ਲਿਆਂ ਕੇ ਪਾਤੜਾਂ ਇਲਾਕੇ ਵਿਚ ਅਫੀਮ ਵੇਚਣ ਦਾ ਕੰਮ ਕਰ ਰਹੇ ਇਸ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਪ ਪੁਲਿਸ ਕਪਤਾਨ ਪਾਤੜਾਂ ਸੁੱਖਅੰਮ੍ਰਿਤ ਸਿੰਘ ਰੰਧਾਵਾ ਨੇ ਇਸ ਬਾਰੇ ਆਪਣੇ ਦਫਤਰ ਵਿਚ ਕੀਤੀ ਕਾਨਫ਼ਰੰਸ ਦੌਰਾਨ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਸਬੰਧ ਚ ਪੁਲਿਸ ਵੱਲੋਂ ਹਰਿਆਣਾ ਦੀ ਹੱਦ ਤੇ ਪਿੰਡ ਢਾਬੀ ਗੁਜਰਾਂ ਵਿਖੇ ਚੱਲ ਰਹੀ ਨਾਕੇਬੰਦੀ ਦੌਰਾਨ ਸਹਾਇਕ ਥਾਣੇਦਾਰ ਨਾਨਕ ਸਿੰਘ ਨੂੰ ਮੁਖਬਰ ਨੇ ਸੁਚਨਾ ਦਿੱਤੀ ਕਿ ਸਮੁੰਦਰ ਸਿੰਘ ਵਾਸੀ ਤੁੰਬੜੀਆ ਜਿਲ੍ਹਾ ਚਿਤੌੜਗੜ੍ਹ (ਰਾਜਸਥਾਨ) ਅਫੀਮ ਦਾ ਵੱਡਾ ਤਸਕਰ ਹੈ ਅਤੇ ਹੁਣ ੳੇਹ ਅਫੀਮ ਲੈ ਕੇ ਨਰਵਾਣਾ ਤੋ ਆ ਰਿਹਾ ਸੀ ਤਾਂ ਉਹ ਨਾਕੇ ਤੋ ਅੱਧਾ ਕਿੱਲੋਮੀਟਰ ਪਿੱਛੇ ਪੀ .ਆਰ .ਟੀ .ਸੀ .ਦੀ ਬੱਸ ਚੋ ਉੇਤਰ ਗਿਆ ਹੇ ਇਸ ਵਿਅਕਤੀ ਨੂੰ ਕਾਬੂ ਕਰਕੇ ਨਾਨਕ ਸਿੰਘ ਸਹਾਇਕ ਥਾਣੇਦਾਰ ਨੇ ਇਸ ਦੀ ਇਤਲਾਹ ਮੁੱਖ ਥਾਣਾ ਅਫ਼ਸਰ ਪਾਤੜਾਂ ਰਣਵੀਰ ਨੂੰ ਦਿੱਤੀ ਅਤੇ ਉਨ੍ਹਾਂ ਮੌਕੇ ਤੇ ਜਾ ਕੇ ਵਿਅਕਤੀ ਦੇ ਪਾਏ ਹੋੲ ਪਿੱਠੂ ਬੈਗ ਵਿਚੋਂ 2 ਕਿਲੋਂ ਅਫ਼ੀਮ ਬਰਾਮਦ ਕੀਤੀ ਸਮੁੰਦਰ ਸਿੰਘ ਵਾਸੀ ਤੂੰਬੜੀਆਂ ਜ਼ਿਲ੍ਹਾ ਚਿਤੌੜਗੜ੍ਹ (ਰਾਜਸਥਾਨ ) ਦੇ ਖਿਲਾਫ ਕੇਸ ਦਰਜ ਕਰਕੇ ਇਸ ਤੋਂ ਹੋਰ ਪੁੱਛ -ਪੜਤਾਲ ਕਰਨ ਲਈ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ।

Send this to a friend