ਡੀਏਵੀ ਕਾਲਜ ਦੇ ਐਨ.ਸੀ.ਸੀ. ਵਿਭਾਗ ਦੇ ਕੈਡਟ ਨੇ ਗਣਤੰਤਰ ਦਿਵਸ ਕੈਂਪ ’ਚ ਲਿਆ ਹਿੱਸਾ

ਅੰਮ੍ਰਿਤਸਰ, 26 ਮਾਰਚ (ਦਵਾਰਕਾ ਨਾਥ ਰਾਣਾ)- ਡੀਏਵੀ ਕਾਲਜ ਦੇ ਐਨ.ਸੀ.ਸੀ (ਨੇਵਲ ਵਿਂਗ) ਦੇ ਕੈਡੇਟ ਰਾਹੁਲ ਮਲਹੋਤਰਾ ਨੇ ਇਸ ਸਾਲ ਦਿੱਲ੍ਹੀ ਵਿੱਚ ਹੋਣ ਵਾਲੇ ਗਣਤੰਤਰ ਦਿਵਸ ਕੈਂਪ ਵਿੱਚ ਹਿੱਸਾ ਲਿਆ।ਰਾਹੁਲ ਨੇ ਇਸ ਕੈਂਪ ਵਿੱਚ ਸ਼ਿਪ ਮਾਡਲਿੰਗ ਵਿੱਚ ਗੋਲਡ ਮੈਡਲ ਹਾਸਿਲ ਕੀਤਾ।ਸੱਬ ਤੋਂ ਵੱਡੀ ਗੱਲ ਇਹ ਹੈ ਕਿ ਗਣਤੰਤਰ ਦਿਵਸ ਕੈਂਪ ਵਿੱਚ ਹਿੱਸਾ ਲੈਣਾਂ ਕਿਸੇ ਕੈਡਟ ਲਈ ਮਾਨਯੋਗ ਗੱਲ ਹੈ,ਕਿਉਕਿ ਇਸ ਵਿੱਚ ਚੁਣੇ ਜਾਣਾਂ ਬੜ੍ਹੀ ਮੁਸ਼ਕਿਲ ਗੱਲ ਹੈ।ਲਈ ਕੈਂਪਾਂ ਵਿੱਚ ਵਧਿਆ ਪ੍ਰਦ੍ਰਸ਼ਨ ਕਰਣ ਤੋਂ ਬਾਦ ਹੀ ਕੈਡਟਸ ਦੀ ਚੋਂਣ ਹੁੰਦੀ ਹੈ।ਇਸ ਤੋਂ ਇਲਾਵਾ ਕੈਡਟ ਤਾਰਿਸ਼,ਕੈਡਟ ਜਗਦੀਸ਼,ਕੈਡਟ ਪ੍ਰਭਾਤ ਨੇ ਆਲ ਇੰਡੀਆ ਨੋ ਸੈਨਿਕ ਕੈਂਪ ਵਿੱਚ ਹਿੱਸਾ ਲਿਆ।ਜਿਸ ਵਿੱਚ ਲਗਾਤਾਰ ਚਾਰ ਕੈਂਪਾਂ ਤੋਂ ਬਾਦ ਹੀ ਕੈਡਟਸ ਇਸ ਰਾਸ਼ਟਰੀ ਸਤੱਰ ਦੇ ਕੈਂਪ ਲਈ ਚੁਣੇਂ ਜਾਂਦੇ ਹਨ।ਇਸ ਤੋਂ ਜਿਲਾਵਾ ਕੈਡਟ ਗੁਰਵਿੰਦਰ ਸਿੰਗ ਦਾ ਇੰਡੀਅਨ ਨੈਵਲ ਅਕਸਦਮੀ ਵਿੱਚ ਅਟੈਚਮੈਂਟ ਕੈਂਪ ਲਈ ਚੁਣਿਆ ਗਿਆ,ਕੈਡਟ ਬ੍ਰਜੇਸ਼ ਸ਼ਰਮਾ, ਅਭੀ ਰੰਧਾਵਾ ਅਤੇ ਰੀਤੀ ਨੂੰ ਵੀ ਵੱਖ ਵੱਖ ਰਾਸ਼ਟਰੀ ਕੈਂਪਾਂ ਵਿੱਚ ਜਾਣ ਦਾ ਮੋਕਾ ਮਿਲਿਆ।ਕਾਲਜ ਦੇ ਪ੍ਰਿੰਸੀਪਲ ਡਾ:ਰਾਜੇਸ਼ ਕੁਮਾਰ ਨੇ ਕੈਡਟਸ ਨੂੰ ਉਨ੍ਹਾਂ ਦੀ ਕਾਮਯਾਬੀ ਲਈ ਵਧਾਈ ਦਿੱਤੀ ਅਤੁ ਕੈਪਟਨ ਕਮਲ ਕਿਸ਼ੋਰ ਨੇ ਕੈਡਟਸ ਨੂੰ ਆਰਮੀ ਵਿੱਚ ਦੇਸ਼ ਦੀ ਸੇਵਾ ਕਰਣ ਲਈ ਪ੍ਰੇਰਿਤ ਕੀਤਾ।

Send this to a friend