ਪਿਛਲੇ ਸਤ ਦਹਾਕਿਆਂ ਵਿੱਚ ਸਾਡੇ ਦੇਸ਼ ਭਾਰਤ ਨੇ ਵਡੀਆਂ ਪੁਲਾਂਘਾਂ ਪੁਟੀਆਂ ਹਨ। ਇਸ ਮੁਲਕ ਵਿੱਚ ਸਕੂਲ, ਕਾਲਿਜ, ਸਿਖਲਾਈ ਕੇਂਦਰ, ਯੂਨੀਵਰਸਟੀਆਂ, ਮੈਡੀਕਲ ਕਾਲਿਜ, ਇੰਜਨੀਅਰਿੰਗ ਸੰਸਥਾਨ, ਹਸਪਤਾਲ, ਸੜਕਾ, ਪੁਲਾਂ, ਨਹਿਰਾਂ, ਡੈਂਮਾਂ, ਗਡੀਆਂ, ਬਸਾਂ, ਜਹਾਜ਼ਾਂ, ਰੇਲ ਲਾਇਨਾ, ਉਦਯੋਗ, ਅਨਾਜ ਦੀ ਉਪਜ, ਉਦਯੋਗ, ਵਿਉਪਾਰਿਕ ਅਦਾਰੇ, ਇਨਸਾਨੀ ਵਰਤੋਂ ਦੀਆਂ ਚੀਜ਼ਾਂ ਦੀ ਪਰੋਡਕਸ਼ਨ ਕਿਤਨਾ ਕੁਝ ਹੀ ਆ ਗਿਆ ਹੈ। ਅਜ ਸਾਡਾ ਦੇਸ਼ ਦੁਨੀਆਂ ਵਿੱਚ ਕਿਧਰੇ ਆ ਖਲੌਤਾ ਹੈ। ਅਤੇ ਇਸ ਕਰਕੇ ਇਹ ਆਖਿਆ ਜਾ ਸਕਦਾ ਹੈ ਕਿ ਅਸੀਂ ਅਜ ਪਛੜੇ ਹੋਏ ਦੇਸ਼ਾਂ ਵਿੱਚ ਨਹੀਂ ਹਾਂ, ਬਲਕਿ ਅਜ ਕਈ ਵਿਕਸਿਤ ਦੇਸ਼ ਵੀ ਸਾਡੇ ਨਾਲ ਵਿਉਪਾਰਿਕ ਸੰਧੀਆਂ ਕਰਨ ਲਈ ਤਿਆਰ ਹਨ। ਅਜ ਸਾਡੇ ਅਨਾਜ ਗੁਦਾਮ ਅਨਾਜ ਨਾਲ ਭਰੇ ਪਏ ਹਨ। ਅਜ ਸਾਡੇ ਬਾਜ਼ਾਰਾਂ ਵਿੱਚ ਇਨਸਾਨੀ ਜ਼ਰੂਰਤਾਂ ਲਈ ਹਰ ਸਾਮਾਨ ਆ ਗਿਆ ਹੈ ਅਤੇ ਹਰ ਕੋਈ ਖਰੀਦ ਵੀ ਸਕਦਾ ਹੈ। ਅਜ ਸਾਡਾ ਬਣਾਇਆ ਸਾਮਾਨ ਦੁਨੀਆਂ ਦੀ ਮਾਰਕੀਟ ਵਿੱਚ ਵੀ ਪੁਜ ਗਿਆ ਹੈ, ਵਿਕ ਰਿਹਾ ਹੈ ਅਤੇ ਸਲਾਹਿਆ ਵੀ ਜਾ ਰਿਹਾ ਹੈ।
ਇਤਨਾ ਕੁਝ ਹੋ ਜਾਣ ਦੇ ਬਾਵਜੂਦ ਵੀ ਸਾਨੂੰ ਅਜ ਵੀ ਗਰੀਬਾਂ ਦਾ ਦੇਸ਼ ਪਛੜੇ ਹੋਏ ਲੋਕਾਂ ਦਾ ਦੇਸ਼ ਕਿਉਂ ਆਖਿਆ ਜਾ ਰਿਹਾ ਹੈ। ਇਹ ਸਵਾਲ ਹੈ ਜਿਸਦਾ ਜਵਾਬ ਅਸੀੁਂ ਢੂਡਣਾ ਹੈ ਅਤੇ ਜਿਹੜੀਆਂ ਕਮੀਆਂ ਆ ਗਈਆਂ ਹਨ ਉਹ ਲਭਣੀਆਂ ਹਨ ਅਤੇ ਦੂਰ ਵੀ ਕਰਨੀਆਂ ਹਨ।
ਅਜ ਸਾਡੇ ਮੁਲਕ ਵਿੱਚ ਕ੍ਰਾਂਤੀ ਆ ਚੁੱਕੀ ਹੈ। ਇਹ ਆਈ ਕ੍ਰਾਂਤੀ ਹਰ ਘਰ ਤਕ ਪੁਚਾਉਣੀ ਹੈ। ਇਹ ਕੰਮ ਬਾਕੀ ਪਿਆ ਹੋਇਆ ਹੈ। ਪਿਛਲੇ ਸਤ ਦਹਾਕਿਆਂ ਵਿੱਚ ਇਹ ਕੰਮ ਕਰਨ ਦਾ ਯਾਂ ਤਾਂ ਯਤਨ ਹੀ ਨਹੀਂ ਕੀਤਾ ਗਿਆ ਜਾਂ ਜਿਹੜਾ ਯਤਨ ਕੀਤਾ ਜਾਂਦਾ ਰਿਹਾ ਹੈ ਉਹ ਨਾਕਸ ਸੀ, ਇਸ ਕਰਕੇ ਹਾਲਾਂ ਵੀ ਬਹੁਤੇ ਲੋਕਾਂ ਪਾਸ ਇਹ ਆ ਚੁਕੀ ਕ੍ਰਾਂਤੀ ਨਹੀਂ ਪੁਜ ਸਕੀ ਅਤੇ ਇਸ ਕਰਕੇ ਅਜ ਵੀ ਪਹਿਲੀ ਨਜ਼ਰੇ ਬਹੁਤੇ ਲੋਕੀਂ ਗਰੀਬ ਅਤੇ ਪਛੜੇ ਹੋਏ ਲਗਦੇ ਹਨ।
ਸਾਡੀਆਂ ਕੀ ਕੀ ਗਲਾਂ ਹਨ ਜਿਹੜੀਆਂ ਸਾਡੀ ਗੁਰਬਤ ਅਤੇ ਪਛੜੇਪਣ ਦਾ ਨੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਇਹ ਵਧ ਆਬਾਦੀ, ਇਹ ਕਚੇ ਮਕਾਨ, ਇਹ ਝੋਂਪੜੀਆਂ, ਇਹ ਹਰ ਥਾਂ ਟਟੀ ਪਿਸ਼ਾਬਗਾਹ, ਇਹ ਮੰਗਤੇ, ਇਹ ਕਚੀਆਂ ਸੜਕਾ, ਇਹ ਗੰਦੀਆਂ ਸੜਕਾ, ਇਹ ਗੰਦੇ ਨਾਲੇ, ਇਹ ਉਤਰਨ ਪਹਿਨੇ ਲੋਕੀਂ, ਇਹ ਗੰਦੇ ਮੰਦੇ ਲੋਕੀਂ, ਇਹ ਮੁਫਤ ਦੇ ਲੰਗਰਾ ਉਤੇ ਲਗੀ ਭੀੜ, ਇਹ ਬਿੰਨਟਾਂ ਨ੍ਹਾਤੇ ਅਤੇ ਤਿਆਰ ਹੋਏ ਲੋਕੀਂ, ਇਹ ਅਨਪੜ੍ਹ ਲੋਕਾਂ ਦੀ ਜ਼ਿਆਦਤੀ, ਇਹ ਬੇਕਾਰ ਲੋਕਾਂ ਦੀ ਜ਼ਿਆਦਤੀ, ਇਹ ਰੁਜ਼ਗਾਰ ਦਫਤਰਾਂ ਅਗੇ ਲਗੀ ਭੀੜ, ਇਹ ਹਰ ਥਾ ਫਿਰਦੇ ਡੰਗਰ, ਇਹ ਹਰ ਥਾਂ ਫਿਰਦੇ ਕੁਤੇ, ਇਹ ਮਜ਼ਦੂਰਾਂ ਦੀ ਹੇੜ, ਇਹ ਗੰਦਾ ਮਮੰਦਾ ਖਾਣਾ ਵੇਚਣ ਵਾਲੀਆਂ ਰੇਹੜੀਆਂ ਹਰ ਬਾਹਰੋਂ ਆਏ ਆਦਮੀ ਦੀ ਨਜ਼ਰ ਚੜ੍ਹਦੇ ਹਨ ਅਤੇ ਇਹ ਪਹਿਲਾ ਪ੍ਰਭਾਵ ਹੈ ਜਿਹੜਾ ਇਹ ਦਰਸਾ ਦਿੰਦਾ ਹੈ ਕਿ ਇਹ ਦੇਸ਼ ਹੀਾਲਾਂ ਵੀ ਗਰੀਬਾਂ ਦਾ ਹੈ, ਪਛੜਿਆ ਹੋਇਆ ਹੈ ਅਤੇ ਜਲਦੀਜਲਦੀ ਇਹ ਦੇਸ਼ ਵਿਕਾਸ ਕੀਤੇ ਦੇਸ਼ਾਂ ਦੀ ਸੂਚੀ ਵਿੱਚ ਨਾਮ ਨਹੀਂ ਲਿਵਾ ਸਕੇਗਾ ਅਤੇ ਪਛੜਿਆ ਹੀ ਰਵੇਗਾ।
ਅਸਲ ਵਿੱਚ ਆਜਜ਼ਾਦੀ ਅਤੇ ਪਰਜਾਤੰਤਰ ਆ ਜਾਣ ਦਾ ਮਤਲਬ ਇਹ ਸੀ ਕਿ ਹੁਣ ਰਾਜ ਲੋਕਾਂ ਦਾ ਸੇਵਕ ਬਣਕੇ ਲੋਕਾਂਦੀ ਭਲਾਈ ਲਈ ਕੰਮ ਕਰਬਕੇਗਾ ਅਤੇ ਗੁਲਾਮੀ ਦੇ ਵਕਤਾਂ ਦੀਆਂ ਸਾਰੀਆਂ ਖਾਮੀਆਂ ਦੂਰ ਕਰਕੇਗਾ। ਮਹਾਤਮਾਂਗਾਂਧੀ ਜੀ ਨੇ ਵੀ ਅਗਰ ਰਾਮ ਰਾਜ ਦੀ ਗੱਲ ਕੀਤੀ ਸੀ ਤਾਂ ਇਹ ਰਾਮ ਰਾਜ ਦਾ ਸੰਕਲਪ ਵੀ ਲੋਕ ਕਲਿਆਣ ਦੀ ਗੱਲ ਹੀ ਸੀ। ਪਰ ਜਿਹੜੇ ਰਾਜਸੀ ਜਾਮਾਅਤ ਬਣਕ3ੇ ਰਾਜ ਕਰਨ ਆ ਗਈ, ਇਸਨੇ ਲੋਕਾਂ ਦੀ ਭਲਾਈ ਕਰਨ ਦੀ ਬਜਾਏ ਆਪਣੀ ਭਲਾਈ ਕਰਨ ਦਾ ਸਿਲਸਿਲਾ ਚਾਲੂ ਕਰ ਦਿਤਾ ਅਤੇ ਅਸੀਂ ਦੇਖਦੇ ਪਏ ਹਾਂ ਕਿ ਰਾਜਸੀ ਲੋਕਾਂ ਅਰਥਾਤ ਵਿਧਾਇਕਾ ਅਤੇ ਸਰਕਾਰੀ ਮੁਲਾਜ਼ਮਾਂ ਵਾਸਤੇ ਬਹੁਤ ਸਾਰੀਆਂ ਸਹੂਲਤਾ ਆ ਵੀ ਗਈਆਂ ਹਨ ਅਤੇ ਅਸਲ ਵਿੱਚ ਅਗਰ ਇਹੀ ਸਹੂਲਤਾ ਲੋਕਾਂ ਵਾਸਤੇ ਸਥਾਪਿਤ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਜਾਂਦਾ ਤਾ ਵੀ ਵਡੀਆਂ ਤਬਦੀਲੀਆਂ ਆ ਜਾਣੀਆਂ ਸਨ।
ਹੁਣ ਫਿਰ ਚੋਣਾਂ ਸਿਰ ਉਤੇ ਆ ਗਈਆਂ ਹਨ, ਪਰ ਹਾਲਾਂ ਤਕ ਕਿਸੇ ਵੀ ਪਾਰਟੀ ਨੇ ਇਹ ਵਾਅਦਾ ਨਹੀਂ ਕੀਤਾ ਕਿ ਲੋਕਾਂ ਨੂੰ ਇਸ ਗੁਰਬਤ ਵਿਚੋਂ ਬਾਹਰ ਕਿਵੇਂ ਕਢਿਆ ਜਾਵੇਗਾ ਅਤੇ ਇਹ ਜਿਹੜਾ ਪਛੜਾਪਣ ਆ ਗਿਆ ਹੈ ਇਹ ਦੂਰ ਕਿਵੇਂ ਕੀਤਾ ਜਾਵੇਗਾ। ਪਿਛਲੀਆਂ ਚੋਣਾਂ ਵਕਤ ਇਕ ਵਾਅਦਾ ਕਰ ਵੀ ਮਾਰਿਆ ਸੀ, ਪਰ ਉਦੋਂ ਵੀ ਲਗਦਾ ਸੀ ਇਹ ਨਾਹਰਾ ਵੋਟਾ ਲੈਣ ਲਈ ਹੀ ਕੀਤਾ ਜਾ ਰਿਹਾ ਹੈ ਅਤੇ ਆਖਰ ਇਹ ਗਲ ਸਚ ਹੀ ਹੋ ਨਿਕਲੀ ਸੀ।
ਕਾਲਾ ਧੰਨ ਬਾਹਰ ਹੈ ਵੀ ਜਾਂ ਐਂਵੇਂ ਹੀ ਆਖ ਦਿਤਾ ਸੀ ਅਤੇ ਅਗਰ ਕਾਲਾ ਧੰਨ ਬਾਹਰ ਗਿਆ ਹੈ ਤਾਂ ਕਿਸ ਦੇ ਰਾਜ ਵਿੱਚ ਗਿਆ ਸੀ ਅਤੇ ਕਿਉਂ ਜਾਣ ਦਿਤਾ ਗਿਆ ਸੀ, ਇਹ ਗਲਾਂ ਹਾਲਾਂ ਤਕ ਸਾਡੇ ਸਾਹਮਣੇ ਨਹੀਂ ਕੀਤੀਆਂ ਗਈਆਂ। ਲਗਦਾ ਹੈ ਇਹ ਰਾਜਸੀ ਲੋਕੀਂ ਆਪੋ ਵਿੱਚ ਮਿਲੇ ਹੋਏ ਹਨ ਅਤੇ ਜਾਣ ਬੁਝਕੇ ਇਕ ਦੂਜੇ ਉਤੇ ਕੋਈ ਵਡਾ ਇਲਜ਼ਾਮ ਨਹੀਂ ਲਗਾ ਰਹੇ ਕਿਉਂਕਿ ਡਰਦੇ ਹਨ ਕਲ ਇਹੀ ਇਲਜ਼ਾਮ ਵਾਪਸ ਵੀ ਲਗ ਜਾਣਗੇ।
ਇਹ ਮੁਲਕ ਤਰਕੀ ਕਰ ਬੈਠਾ ਹੈ ਅਤੇਅਜ ਵੀ ਅਗਰ ਅਸੀਂ ਲੋਕਾਂ ਨੂੰ ਗੁਰਬਤ ਵਿਚੋਂ ਬਾਹਰ ਕਢ ਦਈਏ ਤਾਂ ਇਹ ਆਪਣੀ ਦਿਖ ਵੀ ਸੰਵਾਰ ਲੈਣਗੇ ਅਤੇ ਇਹ ਜਿਹੜਾ ਪਛੜਾਪਣ ਆ ਬਣਿਆ ਹੈ ਇਹ ਵੀ ਜਾਂਦਾ ਰਵੇਗਾ । ਲੋਕਾਂ ਪਾਸ ਪੈਸਾ ਨਹੀਂ ਪੁਜ ਰਿਹਾ ਅਤੇ ਇਸ ਕਰਕੇ ਗੁਰਬਤ ਵਧਦੀ ਹੀ ਜਾ ਰਹੀ ਹੈ ਅਤੇ ਜਦ ਲੋਕਾਂ ਪਾਸ ਪੈਸਾ ਨਹੀਂ ਹੈ ਤਾਂ ਉਹ ਆਪਣੀ ਹਾਲਤ ਸੰਵਾਰ ਨਹੀਂ ਸਕਦੇ ਅਤੇ ਇਹ ਪਛੜੇਪਣ ਦੀ ਹਾਲਤ ਵਿੱਚ ਸੁਧਾਰ ਨਹੀਂ ਆ ਸਕਦਾ ਅਤੇ ਇਹ ਕਚੇ ਮਕਾਨ,; ਇਹ ਝੁਗੀਆਂ, ਇਹ ਗੰਦੇ ਮੰਦੇ ਲੋਕੀਂ, ਇਹ ਮੰਗਤੇ, ਇਹ ਹਰ ਥਾਂ ਟੱਟੀ ਪਿਛਸ਼ਾਬ, ਇਹ ਉਤਰਨ ਪਹਿਨਦੇ ਲੋਕੀਂ, ਇਹ ਹਰ ਥਾਂ ਮੁਫਤ ਦੇ ਲੰਗਰਾਂ ਵਿੱਚ ਭੀੜ ਖਤਮ ਨਹੀਂ ਹੋ ਸਕਦੀ ਅਤੇ ਇਹ ਪਛੜੇਪਣ ਦੀਆਂ ਨਿਸ਼ਾਨੀਆਂ ਜਦ ਤਕ ਕਾਇਮ ਰਹਿਣਗੀਆਂ ਤਕ ਤਕ ਸਾਡੀ ਦਿਖ ਇਹੀ ਬਣੀ ਰਵੇਗਾ।
ਅਗਰ ਰਾਜ ਰਾਜਸੀ ਲੋਕਾਂ ਹਥ ਆ ਗਿਆ ਹੈ ਤਾਂ ਇਹ ਰਾਜਸੀ ਲੋਕੀਂ ਹੀ ਇਸ ਮੁਲਕ ਦੀ ਕਾਇਆ ਬਦਲ ਸਕਦੇ ਹਨ।
ਐਸਾ ਇਹ ਕਦ ਕਰਨਗੇ ਇਸ ਬਾਰੇ ਹਾਲਾਂ ਕੁਝ ਨਹੀਂ ਆਖਿਆ ਜਾ ਸਕਦਾ ਕਿਉ-ਕਿ ਇਸ ਪਾਸੇ ਦੀ ਢਿਲ ਨੇ ਇਹ ਗੁਰਬਤ ਵਾਲੀਆਂ ਸਾਰੀਆਂ ਹੀ ਮਦਾਂ ਵਧਾ ਵੀ ਦਿਤੀਆਂ ਹਨ ਅਤੇ ਪਚੀਦਾ ਵੀ ਕਰ ਦਿਤੀਆਂ ਹਨ। ਹੁਣ ਕੋਈ ਵੀ ਹਿੰਮਤ ਕਰਕੇ ਇਹ ਐਲਾਨ ਨਹੀਂ ਕਰ ਪਾ ਰਿਹਾ ਕਿ ਉਹ ਇਹ ਸਾਰੀਆਂ ਸਮਸਿਆਵਾਂ ਹਲ ਕਰ ਸਕਦਾ ਹੈ ਅਤੇ ਇਕ ਦੂਜੇ ਉਤੇ ਇਲਜ਼ਾਮ ਲਗਾਕੇ ਕੰਮ ਸਾਰਿਆ ਜਾ ਰਿਹਾ ਹੈ।