ਮਹਿਲ ਕਲਾਂ, 24 ਮਾਰਚ (ਸੇਰ ਸਿੰਘ ਰਵੀ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋਂ ਹੋਸੀ ਰਾਜਨੀਤੀ ਖੇਡਦਿਆਂ ਉਨ੍ਹਾਂ ਨੂੰ ਹਿੰਦੂ ਵਿਰੋਧੀ ਗਿਰਦਾਨਿਆਂ ਗਿਆ । ਜਦਕਿ ਉਨ੍ਹਾਂ ਵੱਲੋਂ ਹਰ ਸਮੇਂ ਹਿੰਦੂ ਵੀਰਾਂ ਦੇ ਹੱਕ ਚ ਆਵਾਜ਼ ਹੀ ਨਹੀ ਉਠਾਈ ਸਗੋਂ 1999 ਦੀਆਂ ਚੋਣਾਂ ਚ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਨਣ ਉਪਰੰਤ ਉਸ ਸਮੇਂ ਜੋ ਵੀ ਗਰਾਂਟਾਂ ਵੰਡੀਆਂ ਗਈਆਂ ਸਨ। ਉਸ ਵਿੱਚੋਂ ਵੱਡਾ ਹਿੱਸਾ ਸੰਗਰੂਰ ਤੇ ਬਰਨਾਲਾ ਜਿਲੇ ਦੀਆਂ ਗਊਸਾਲਾਂ ਲਈ ਦਿੱਤਾ ਗਿਆ ਸੀ। ਜਦ ਕਿ ਉਸ ਸਮੇਂ ਕੋਈ ਇੰਸਪੈਕਟਰ ਕਿਸੇ ਵੀ ਵਪਾਰੀ ਨੂੰ ਤੰਗ ਪ੍ਰੇਸਾਨ ਕਰਨ ਜੁਰਅਤ ਨਹੀ ਕਰਦਾ ਸੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸ ਸਿਮਰਨਜੀਤ ਸਿੰਘ ਮਾਨ ਨੇ ਅੱਜ ਅਨਾਜ ਮੰਡੀ ਮਹਿਲ ਕਲਾਂ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਸਮੇਂ ਲੋਕਾਂ ਦੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੀ ਸਰਕਾਰ ਤੇ ਪਾਕਿਸਤਾਨ ਦੀ ਸਰਕਾਰ ਸਿੱਖਾਂ ਦੀ ਲੋੜ ਮਹਿਸੂਸ ਸਮਝ ਰਹੀ ਹੈ ਭਾਵ ਸਰਬੱਤ ਦਾ ਭਲਾ ਮੰਗਣ ਤੇ ਜੁਲਮ ਦੇ ਖ਼ਿਲਾਫ਼ ਤਲਵਾਰ ਚੁੱਕਣ ਵਾਲੀ ਸਿੱਖ ਕੌਮ ਕਰਤਾਰਪੁਰ ਦਾ ਲਾਂਘਾ ਬਣਾਉਣ ਚ ਸਫਲ ਹੋਈ ਹੈ। ਜੇਕਰ ਬਾਰਡਰ ਖੁੱਲ੍ਹਦੇ ਹਨ ਤਾਂ ਪੰਜਾਬ ਦਾ ਹੀ ਨਹੀ ਪੂਰੇ ਦੇਸ ਦੇ ਵਪਾਰੀ ਪਾਕਿਸਤਾਨ ਸਮੇਤ ਸਾਰੇ ਮੁਸਲਮਾਨ ਦੇਸਾਂ ਚ ਵਪਾਰ ਕਰ ਸਕਦਾ ਹੈ ਪਰ ਮੰਦਰ ਦੇ ਨਾਮ ਤੇ ਦੇਸ਼ ਅੰਦਰ ਨਫ਼ਰਤ ਫੈਲਾ ਰਹੀ ਭਾਰਤੀ ਜਨਤਾ ਪਾਰਟੀਆਂ ਦੇ ਮੁਖੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸਾਹ ਇਹ ਨਹੀ ਚਾਹੁੰਦੇ ਕਿ ਦੇਸ਼ ਦਾ ਵਪਾਰੀ ਖੁਸ਼ਹਾਲ ਹੋਵੇ। ਮਾਨ ਨੇ ਕਿਹਾ ਕਿ 2013 ਚ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ 60000 ਹਜਾਰ ਪੰਜਾਬੀ ਕਿਸਾਨਾਂ ਦਾ ਉਜਾੜਾ ਤੇ 2000 ਦੇ ਕਰੀਬ ਬੇਦੋਸੇ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆਂ ਗਿਆ ਸੀ । ਜਦਕਿ ਜੰਮੂ ਕਸ਼ਮੀਰ ਚ ਮੁਸਲਮਾਨਾਂ ਨੂੰ ਸਰੇਆਮ ਮਾਰਿਆ ਜਾ ਰਿਹਾ ਹੈ। ਭਾਵ ਦੇਸ਼ ਅੰਦਰ ਘੱਟ ਗਿਣਤੀ ਕੌਮਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੱਸਾ ਰੰਘੜ ਨੇ ਸ੍ਰੀ ਦਰਬਾਰ ਸਾਹਿਬ ਅਮ੍ਰਿੰਤਸਰ ਅਤੇ ਨਰੈਣੂ ਮਹੰਤ ਨੇ ਸ੍ਰੀ ਨਨਕਾਣਾ ਸਾਹਿਬ ਤੇ ਕਬਜਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਉਸੇ ਤਰਾਂ ਹੀ ਬਾਦਲਾ ਨੇ ਆਪਣੇ ਰਾਜ ਭਾਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕੀਤੀ ਹੈ। ਇਸ ਕਰਕੇ ਲੋਕਾਂ ਨੂੰ ਇਹੋ ਜਿਹੇ ਲੀਡਰਾਂ ਨੂੰ ਮੂੰਹ ਨਹੀ ਲਾਉਣਾ ਚਾਹੀਦਾ । ਉਨ੍ਹਾਂ ਕਿਹਾ ਕਿ ਜਦੋਂ ਛੋਟੋਂ ਰਾਮ ਖੇਤੀਬਾੜੀ ਮੰਤਰੀ ਹੁੰਦੇ ਸਨ ਤਾਂ ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਪਰ ਹੁਣ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਦੇ ਬੋਝ ਥੱਲੇ ਦਬ ਕੇ ਖੁਦਕੁਸੀਆਂ ਕਰ ਰਿਹਾ ਹੈ। ਪਰ ਸਾਡੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਖੇਤ ਮਜ਼ਦੂਰ ਤੇ ਕਿਸਾਨਾਂ ਦੇ ਕਰਜ਼ਿਆਂ ਦੀ ਪੰਡ ਦਿਨੋਂ- ਦਿਨ ਭਾਰੀ ਹੋ ਰਹੀ ਹੈ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀ ਪਹਿਲਾ ਦੀ ਤਰਾਂ ਇਸ ਵਾਰ ਵੀ ਮੈਨੂੰ ਸੇਵਾ ਦਾ ਮੌਕਾ ਦਿੰਦੇ ਹੋ ਤਾਂ ਮੈਂ ਤੁਹਾਡੇ ਹੱਕ ਪਾਰਲੀਮੈਂਟ ਵਿੱਚ ਬੁਲੰਦ ਕਰਾਂਗਾ। ਇਸ ਮੌਕੇ ੂਆਪਣਾ ਪੰਜਾਬ ਪਾਰਟੀੂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਇੰਚਾਰਜ਼ ਸਾਬਕਾ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ ਨੇ ਸ ਸਿਮਰਨਜੀਤ ਸਿੰਘ ਮਾਨ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੋਵਿੰਦ ਸਿੰਘ ਦੋਹਤਰਾ ਮਾਨ ਸਾਬ, ਜਥੇਦਾਰ ਰਣਜੀਤ ਸਿੰਘ ਸੰਘੇੜਾ, ਅਮਰੀਕ ਸਿੰਘ ਬੱਲੋਵਾਲ, ਜਸਵੰਤ ਸਿੰਘ ਚੀਮਾ, ਸੁਰਜੀਤ ਸਿੰਘ, ਬੀਬੀ ਸੰਦੀਪ ਕੌਰ, ਜਤਿੰਦਰ ਸਿੰਘ, ਮਨਜੀਤ ਸਿੰਘ ਧਾਮੀ, ਅਮਰਜੀਤ ਸਿੰਘ ਅਮਿੰ੍ਰਤਸਰ,ਗੁਰਜੀਤ ਸਿੰਘ,ਜੀਤ ਸਿੰਘ ਮਾਂਗੇਵਾਲ ਬੀਬੀ ਸੁਖਜੀਤ ਕੌਰ ਕਾਲਸਾਂ,ਹਰੀ ਸਿੰਘ ਸੰਘੇੜਾ, ਗੁਰਜੰਟ ਸਿੰਘ ਕੱਟੂ (ਪੀ ਏ) , ਜੀਤ ਸਿੰਘ ਮਾਂਗੇਵਾਲ, ਡਾ ਸੁਖਵਿੰਦਰ ਸਿੰਘ ਕਰਮਗੜ, ਮੱਖਣ ਸਿੰਘ ਸੰਘੇੜਾ, ਜਸਵਿੰਦਰ ਸਿੰਘ ਬਿੱਲਾ, ਗੁਰਪ੍ਰੀਤ ਸਿੰਘ ਗੋਪੀ ਧਨੇਰ,ਜਥੇਦਾਰ ਲਾਭ ਸਿੰਘ ਮਹਿਲ ਕਲਾਂ, ਮਹਿੰਦਰ ਸਿੰਘ ਸਹਿਜੜਾ, ਗੁਰਜੰਟ ਸਿੰਘ ਬਰਨਾਲਾ, ਜਥੇਦਾਰ ਦੁੱਲਾ ਸਿੰਘ ਖੇੜੀ, ਜਗਰਾਜ ਸਿੰਘ ਮੂੰਮ, ਬਲਦੇਵ ਸਿੰਘ ਗੰਗੋਹਰ, ਪ੍ਰਤਾਪ ਸਿੰਘ ਸੰਘੇੜਾ ਹਾਜਰ ਸਨ।