ਤੇਲ ਟੈਂਕਰ ਦੇ ਡਰਾਇਵਰ ਤੋਂ ਮਾਲੇਰਕੋਟਲਾ ਪੁਲਿਸ ਨੇ 30 ਕਿਲੋ ਭੁੱਕੀ ਫੜੀ

ਮਾਲੇਰਕੋਟਲਾ, 22 ਮਾਰਚ (ਅਸ਼ੋਕ ਜੋਸ਼ੀ)- ਪੁਲਿਸ ਥਾਣਾ ਸਿਟੀ-2 ਮਾਲੇਰਕੋਟਲਾ ਪੁਲਿਸ ਨੇ ਲੰਘੀ ਰਾਤ ਸਥਾਨਕ ਕੇਲੋਂ ਕੈਂਚੀਆਂ ਨੇੜੇ ਲਾਏ ਨਾਕੇ ’ਤੇ ਇੱਕ ਤੇਲ ਟੈਂਕਰ ਦੇ ਡਰਾਇਵਰ ਨੂੰ 30 ਲਿਫਾਫਿਆਂ ਵਿੱਚ ਬੰਨ੍ਹੀ 30 ਕਿਲੋ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-2 ਦੇ ਐਸ.ਐਚ.ਓ. ਇੰਸਪੈਕਟਰ ਕਰਤਾਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਸਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਲੰਘੀ ਰਾਤ ਚੈਕਿੰਗ ਦੌਰਾਨ ਜਦੋਂ ਇੱਕ ਤੇਲ ਵਾਲੇ ਟੈਂਕਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 30 ਲਿਫਾਫਿਆਂ ਵਿੱਚ ਰੱਖੀ 30 ਕਿਲੋ ਭੁੱਕੀ ਬਰਾਮਦ ਕੀਤੀ ਗਈ। ਪੁਲਿਸ ਨੇ ਟੈਂਕਰ ਚਾਲਕ ਪ੍ਰੀਤਮ ਸਿੰਘ ਵਾਸ਼ੀ ਪਿੰਡ ਹਕੀਮਪੁਰ ਖਟੜਾ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਥਾਣਾ ਸਿਟੀ-2 ਮਾਲੇਰਕੋਟਲਾ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15,61,85 ਤਹਿਤ ਐਫ.ਆਈ.ਆਰ. ਨੰਬਰ 26 ਦਰਜ ਕਰਕੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਮਾਨਯੋਗ ਅਦਾਲਤ ਨੇ ਉਸ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਹੈ।

Send this to a friend