ਹਿਸਾਰ, 16 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋੰ ਤੁਰੰਤ ਬਾਅਦ 2 ਨਵੰਬਰ 1984 ਨੂੰ ਹੋਦ ਚਿੱਲੜ ਵਿੱਚ ਕਤਲ ਕੀਤੇ 32 ਸਿਖਾਂ ਦੇ ਕੇਸ ਅੰਤਿਮ ਪੜਾਅ ਤੇ ਪੁੱਜ ਚੁੱਕਾ ਹੈ । ਅੱਜ ਦੀ ਤਰੀਕ ਦੀ ਜਾਣਕਾਰੀ ਦਿੰਦਿਆਂ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਨੇ ਦੱਸਿਆ ਅੱਜ ਦੀ ਸੁਣਵਾਈ ਵਿੱਚ ਡੀ.ਸੀ.ਦਫਤਰ ਤੋਂ ਐਸ ਡੀ.ਓ.ਸਿਵਲ ਨੇ ਮੁਆਵਜੇ ਸਬੰਧੀ ਰਿਕਾਰਡ ਪੇਸ਼ ਕੀਤੇ ਇਹਨਾਂ ਤੋਂ ਇਲਾਵਾ ਰਣਵੀਰ ਸਿੰਘ ਐਸ.ਆਈ. ਨੇ ਕੋਰਟ ਨੂੰ ਦੱਸਿਆ ਕਿ ਐਫ ਆਈ ਆਰ ਨੰ 91-3/11/1984 ਦੀ ਫਾਈਲ ਅਤੇ ਰਿਕਾਰਡ ਕਰਾਈਮ ਰਜਿਸਟਰ ਦੀਆਂ ਐਨਟਰੀਆਂ ਅਨੁਸਾਰ ਖਤਮ ਕੀਤਾ ਜਾ ਚੁੱਕਾ ਹੈ। ਉਪਰੋਕਤ ਐਫ ਆਈ
ਆਰ 09-12-1984 ਨੂੰ ਅਨਟਰੇਸ ਦਿਖਾਇਆ ਅਤੇ ਇਸ ਰਿਕਾਰਡ ਨੂੰ 5-01-1994 ਨੂੰ ਖਤਮ ਕੀਤਾ ਗਿਆ। ਕੇਸ ਦੀ ਸੁਣਵਾਈ ਕਰ ਰਹੇ ਜਸਟਿਸ ਟੀ.ਪੀ.ਗਰਗ ਨੇ ਸਖਤ ਰੁੱਖ ਦਿਖਾਉਦਿਆਂ ਨਾਨਾਵਤੀ ਕਮਿਸ਼ਨ ਦੇ ਮੁਢਲੇ ਪੇਜਾਂ ਦਾ ਹਵਾਲਾ ਦਿੰਦੇ ਹੋਏ, ਐਸ. ਪੀ. ਰੇਵਾੜੀ ਦੇ ਨਾਮ ਸੰਮਣ ਜਾਰੀ ਕੀਤੇ ਕਿ ਉਹ ਐਫ.ਆਈ.ਆਰ 91 ਨੂੰ ਲਿਖਣ ਵਾਲ਼ੇ ਮੁਨਸ਼ੀ ਰਾਮ ਕੁਮਾਰ, ਆਈ.ਓ. ਰਾਮ ਕਿਸ਼ੋਰ ਅਤੇ ਡੀ.ਐਸ.ਪੀ. ਰਾਮ ਭੱਜ ਨੂੰ ਵੀ ਕੋਰਟ ਵਿੱਚ ਪੇਸ਼ ਕੀਤਾ ਜਾਵੇ। ਇਨ੍ਹਾਂ ਤੋਂ ਇਲਾਵਾ ਜਸਟਿਸ ਗਰਗ ਵਲੋਂ ਪੋਸਟ ਮਾਰਟਮ ਨਾ ਕਰਨ ਦੇ ਕਰਨ ਜਾਨਣ ਸਬੰਧੀ ਸੀ.ਐਮ.ਓ. ਰੇਵਾੜੀ ਅਤੇ ਸੀ.ਐਮ.ਓ. ਨਾਰਨੌਲ ਨੂੰ ਸੰਮਣ ਜਾਰੀ ਕਰ ਕੋਰਟ ਨੂੰ ਜੁਆਬ ਦੇਣ ਲਈ ਕਿਹਾ ਕਿ ਅਗਲੀ ਪੇਸ਼ੀ 8 ਮਈ ਤੇ ਕੋਰਟ ਵਿੱਚ ਪੇਸ਼ ਹੋ ਕੇ ਜੁਆਬ ਦੇਣ।
ਅੱਜ ਕੋਰਟ ਦੀ ਕਾਰਵਾਈ ਤੇ ਤਸੱਲੀ ਪ੍ਰਗਟਾਉਂਦਿਆਂ ਇੰਜੀ.ਗਿਆਸਪੁਰਾ ਅਤੇ ਭਾਈ ਘੋਲੀਆ ਨੇ ਕਿਹਾ ਉਹਨਾਂ ਦੁਆਰਾ ਕੀਤੀ ਲਿਖਤੀ ਬੇਨਤੀ ਨੂੰ ਕੋਰਟ ਨੇ ਮੰਨਜੂਰ ਕੀਤਾ ਹੈ ਇਹ ਉਹਨਾਂ ਦੀ ਪਹਿਲੀ ਜਿੱਤ ਹੈ ਜੋ ਪ੍ਰਮਾਤਮਾ ਦੀ ਕਿਰਪਾ ਸਦਕਾ ਨਸੀਬ ਹੋਈ ਹੈ। ਇਸ ਮੌਕੇ ਉਹਨਾਂ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਪ੍ਰਚਾਰਕ ਅਮਰ ਸਿੰਘ, ਹਰਜਿੰਦਰ ਸਿੰਘ, ਸੰਜੀਵ ਸਿੰਘ ਹਿਸਾਰ ਅਤੇ ਕਰਨੈਲ ਸਿੰਘ ਫੌਜੀ ਆਦਿ ਹਾਜਿਰ ਸਨ।



