ਸੰਗਰੂਰ, 16 ਅਪ੍ਰੈਲ (ਹਰਿੰਦਰਪਾਲ ਸਿੰਘ ਖਾਲਸਾ)- ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ, ਜਿੰਨ੍ਹਾਂ ਨੂੰ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਤੇ ਸ਼੍ਰੋਮਣੀ ਅਕਾਲੀ ਦਲ (ਲੋਂਗੋਵਾਲ) ਦੀ ਹਮਾਇਤ ਵੀ ਹਾਸਿਲ ਨੇ, ਅੱਜ ਕਿਹਾ ਕਿ ਮਹਾਰਾਜਾ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਦੇ ਸੀਨੀਆਰ ਆਗੂ ਮੇਰੇ ਸਿਆਸੀ ਗੁਰੂ ਹਨ ਤੇ ਮੈਂ ਉਹਨ੍ਹਾਂ ਦੇ ਮਾਰਗ ਦਰਸ਼ਨ ਨਾਲ ਹੀ ਸਿਆਸਤ ਦੇ ਦਾਅ ਪੇਚ ਸਿੱਖੇ ਹਨ ਤੇ ਉਹਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਮੈਂ ਪਾਰਟੀ ਅੰਦਰ ਇਸ ਮੁਕਾਮ ਤੱਕ ਪੁੱਜਾ ਹਾਂ। ਸਿੰਗਲਾ ਨੇ ਇਹ ਗੱਲ ਅਕਾਲੀਆਂ ਵੱਲੋਂ ਇਸ ਮਾਮਲੇ ਨੁੰ ਲੈ ਕੇ ਕੀਤੇ ਜਾ ਰਹੇ ਪ੍ਰਾਪੋਗੰਡੇ ਨੂੰ ਲੈ ਕੇ ਕਹੀ ਕਿਉਂਕਿ ਅਕਾਲੀਆਂ ਵੱਲੋਂ ਕਿਹਾ ਜਾ ਰਿਹਾ ਹੈ
ਕਿ ਕੈਪਟਨ ਤੇ ਸਿੰਗਲਾ ਦੇ ਰਿਸ਼ ਤਿਆਂ ਵਿੱਚ ਤਨਾਅ ਚੱਲ ਰਿਹਾ ਹੈ। ਸਿੰਗਲਾ ਨੇ ਅਕਾਲੀਆਂ ਵੱਲੋਂ ਕੀਤੇ ਜਾ ਰਹੇ ਇਸ ਪ੍ਰਕਾਰ ਦੇ ਦੇਸ਼ ਪ੍ਰਚਾਰ ਨੂੰ ਮੂਲੋਂ ਹੀ ਰੱਦ ਕਰਦੇ ਹੋਇਆ ਸਪੱਸ਼ਟ ਸ਼ਬਦਾਂ ‘ਚ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਕੈਪਟਨ ਸਾਹਿਬ ਮੈਨੂੰ ਆਪਣੇ ਬੱਚੇ ਵਾਂਗੂ ਸਮਝਦੇ ਹਨ ਤੇ ਸਾਡੇ ਆਪਸ ਵਿੱਚ ਗੂੜੇ ਪਰਿਵਾਰਿਕ ਰਿਸ਼ਤੇ ਹਨ। ਉਹਨ੍ਹਾਂ ਕਿਹਾ ਕਿ ਨੋਹਾਂ ਨਾਲੋਂ ਮਾਸ ਕਿਵੇਂ ਅਲੱਗ ਹੋ ਸਕਦੇ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਸਵ: ਸੰਤ ਰਾਮ ਸਿੰਗਲਾ ਦੇ ਵੇਲੇ ਤੋਂ ਸਾਡੇ ਗੂੜੇ ਪਰਿਵਾਰਿਕ ਰਿਸ਼ਤੇ ਰਹੇ ਹਨ ਤੇ ਉਹਨ੍ਹਾਂ ਦਿਨਾਂ ਤੋਂ ਹੀ ਮੈਂ ਖੁਦ ਵੀ ਕੈਪਟਨ ਸਾਹਿਬ ਨਾਲ ਕੰਮ ਕੀਤਾ ਤੇ ਉਹਨ੍ਹਾਂ ਤੋਂ ਹੀ ਸਿਆਸਤ ਦੇ ਗੁਣ ਸਿੱਖੇ ਤੇ ਅਗਾਂਹ ਨੂੰ ਵੀ ਉਹਨ੍ਹਾਂ ਦਾ ਆਸ਼ੀਰਵਾਦ ਤੇ ਪਿਆਰ ਮੇਰੇ ਸਿਰ ਤੇ ਰਹੇਗਾ। ਉਹਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਇੱਕਜੁਟ ਹੋ ਕੇ ਚੋਣ ਲੜ ਰਹੀ ਹੈ ਤੇ ਦਾਅਵਾ ਕੀਤਾ ਕਿ ਸਭਨਾਂ ਦੀ ਮਿਹਨਤ ਨਾਲ ਇਸ ਵਾਰ ਪਾਰਟੀ ਸੂਬੇ ਅੰਦਰ ਵੱਧੋ-ਵੱਧ ਸੀਟਾਂ ਜਿੱਤੇਗੀ।
ਉਹਨ੍ਹਾਂ ਅਕਾਲੀਆਂ ਨੂੰ ਕਰੜੇ ਹੱਥੀ ਲੈਂਦੇ ਹੋਇਆ ਉਹਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਇਸ ਪ੍ਰਕਾਰ ਦੇ ਸਿਆਸੀ ਹੱਥਕਡਿੰਆ ਤੋਂ ਬਾਜ ਆਉਣ ਤੇ ਸਾਫ ਸਿਆਸਤ ਨੂੰ ਤਰਜੀਹ ਦੇਣ । ਉਹਨ੍ਹਾਂ ਕਿਹਾ ਕਿ ਸੂਬੇ ਅੰਦਰ ਕਾਂਗਰਸ ਪਾਰਟੀ ਨੂੰ ਮਿਲ ਰਹੀ ਹਮਾਇਤ ਨੂੰ ਧਿਆਨ ਵਿੱਚ ਰੱਖਦੇ ਹੋਇਆ ਅਕਾਲੀ ਘਬਰਾ ਰਹੇ ਹਨ ਤੇ ਇਹ ਉਸੇ ਬੁਖਲਾਹਟ ਦਾ ਅਸਰ ਹੈ ਕਿ ਅਕਾਲੀ ਅਜਿਹਾ ਗਲਤ ਪ੍ਰਚਾਰ ਕਰ ਰਹੇ ਹਨ, ਅਸੀ ਆਪਸ ਵਿੱਚ ਇੱਕ ਦੂਜੇ ਨੂੰ ਹਰਾਉਣ ਲਈ ਕੰਮ ਕਰ ਰਹੇ ਹਾਂ ਜੋ ਕਿ ਸਰਾਸਰ ਗਲਤ ਹੈ ਤੇ ਕਾਂਗਰਸ ਪਾਰਟੀ ਦਾ ਹਰੇਕ ਆਗੂ ਤੇ ਵਰਕਰ ਪੂਰਨ ਤੌਰ ਤੇ ਇੱਕਜੁਟ ਹੈ ਕੈਪ: ਅਮਰਿੰਦਰ ਸਿੰਘ ਹੁਰਾਂ ਤੋਂ ਪਾਰਟੀ ਨੂੰ ਕਾਫੀ ਉਮੀਦਾਂ ਹਨ ਤੇ ਉਹਨ੍ਹਾਂ ਕਿਹਾ ਕਿ ਕੈਪਟਨ ਮਾਰਗ ਦਰਸ਼ਨ ਨਾਲ ਪਾਰਟੀ ਅੱਗੇ ਵੱਧ ਰਹੀ ਹੈ। ਸਿੰਗਲਾ ਅੱਜ ਸੁਨਾਮ ਵਿਧਾਨਸਭਾ ਚੋਣ ਹਲਕੇ ਅੰਦਰ ਪੈਂਦੇ ਕਿਲ੍ਹਾਂ ਭਰੀਆਂ, ਊਭਾਵਾਲ, ਭੰਮਾਬੱਦੀ, ਬੱਡਰੁੱਖਾਂ, ਲਿਧੜ੍ਹਾ, ਬਹਾਦਰਪੁਰ, ਦੁੱਗਾਂ, ਕੁੱਨਰਾਂ, ਨਿਊਗ੍ਰੇਨ ਮਾਰਕਿਟ, ਭਰੂਰ, ਚੱਠੇ ਸੇਖਵਾਂ, ਸਿੰਘਪੁਰ, ਬਿਸ਼ਨਪੁਰ, ਬਿਰੜਵਾਲ, ਜਗਤਪੁਰਾ ਤੇ ਸੁਨਾਮ ਦੇ ਵਾਰਡ ਨੰਬਰ 4, 1, 14 ਅਤੇ 18 ਅੰਦਰ ਚੋਣ ਪ੍ਰਚਾਰ ਕਰਦੇ ਹੋਇਆ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀਆਂ ਵੱਲੋਂ ਕੀਤੇ ਜਾ ਰਹੇ ਦੁਸ਼ਪ੍ਰਚਾਰ ਤੋਂ ਬਚਣ ਤੇ ਇਲਾਕੇ ਲਈ ਕੀਤੇ ਗਏ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋੲਆ ਹੀ ਆਪਣੀ ਆਤਮਾ ਦੀ ਆਵਾਜ਼ ਉੱਪਰ ਵੋਟ ਦੇਣ।ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋਇਆ ਸਿੰਗਲਾ ਨੇ ਕਿਹਾ ਕਿ ਇਹ ਪਾਰਟੀ ਕੇਵਲ ਤੇ ਕੇਵਲ ਸੁੱਕੇ ਧਰਨੇ ਮਾਰਨ ਦੀ ਸਿਆਸਤ ਵਿੱਚ ਯਕੀਨ ਰੱਖਦੀ ਹੈ ਤੇ ਉਸ ਕੋਲ ਕਹਿਣ ਨੂੰ ਕੁੱਝ ਵੀ ਨਹੀ ਹੈ ਤੇ ਪੰਜਾਬ ਦੇ ਲੋਕਾਂ ਨੇ ਇਸ ਦਾ ਸਬੂਤ ਦਿੱਲੀ ਵਿਖੇ ਪਹਿਲਾਂ ਹੀ ਵੇਖ ਲਿਆ ਹੈ ਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਇਆ ਸੂਝਵਾਨ ਪੰਜਾਬੀ ਆਪਣੀਆਂ ਕੀਮਤੀ ਵੋਟਰਾਂ ਨੂੰ ਹਰਗਿਜ਼ ਖਰਾਬ ਨਹੀ ਕਰਨਗੇ ਤੇ ਉਮੀਦਵਾਰਾਂ ਵੱਲੋਂ ਪਹਿਲਾਂ ਇਲਾਕੇ ਲਈ ਕੀਤੇ ਗਏ ਕੰਮਾਂ, ਉਮੀਦਵਾਰਾਂ ਦੀ ਯੋਗਤਾ ਤੇ ਇਲਾਕੇ ਲਈ ਉਸ ਦੀ ਪ੍ਰਤੀਬੱਧਤਾ ਨੂੰ ਵਿਚਾਰਨਗੇ ਤੇ ਫਿਰ ਆਪਣਾ ਵੋਟ ਦੇਣਗੇ।ਉਹਨ੍ਹਾਂ ਕਿਹਾ ਕਿ ਆਪਣੇ ਕੰਮਾਂ ਦੇ ਆਧਾਰ ਉੱਪਰ ਹੀ ਇਲਾਕੇ ਦੇ ਲੋਕਾਂ ਤੋਂ ਇੱਕ ਹੋਰ ਮੌਕਾ ਮੰਗ ਰਿਹਾ ਹਾਂ ਤੇ ਸਪੱਸ਼ਟ ਕੀਤਾ ਕਿ ਉਹਨ੍ਹਾਂ ਨੇ ਇਲਾਕੇ ਦੇ ਸਰਵਪੱਖੀ ਵਿਕਾਸ ਦਾ ਸੁਪਨਾ ਵੇਖਿਆ ਹੈ ਤੇ ਇਹ ਸੁਪਨਾ ਤਾਂਹਿਉ ਪੂਰਾ ਹੋਵੇਗਾ ਜੇਕਰ ਕਿ ਉਹਨ੍ਹਾਂ ਨੂੰ ਮੌਕਾ ਮਿਲੇਗਾ। ਉਹਨ੍ਹਾਂ ਕਿਹਾ ਕਿ ਮੈਂ ਇਲਾਕੇ ਦੇ ਲੋਕਾਂ ਨੂੰ ਦਰਪੇਸ਼ ਸਿਹਤ ਨਾਲ ਜੁੜੀਆਂ ਮੁਸ਼ਕਿਲਾ ਨੂੰ ਧਿਆਨ ਵਿੱਚ ਰੱਖਦੇ ਹੋਇਆ ਹੀ ਕੇਂਦਰ ਵਿੱਚ ਜ਼ੋਰ ਪਾ ਕੇ ਪੀਜੀ.ਆਈ. ਚੰਡੀਗੜ੍ਹ ਦੀ ਤਰਜ਼ ਉੱਪਰ ਇੱਕ ਵੱਡਾ ਜਨਰਲ ਹਸਪਤਾਲ ਪ੍ਰਵਾਨ ਕਰਵਾ ਕੇ ਲਿਆਉਂਦਾ ਤਾਂ ਕਿ ਇੱਥੋਂ ਦੇ ਲੋਕਾਂ ਨੂੰ ਦੂਰ ਦੁਰਾਡੇ ਸ਼ਹਿਰਾਂ ਵਿੱਚ ਜਾ ਕੇ ਇਲਾਜ਼ ਕਰਵਾਉਣ ਲਈ ਹੋਣ ਵਾਲੀਆਂ ਦੁਸ਼ਵਾਰੀਆਂ ਤੋਂ ਬਚਾ ਸਕਾ। ਉਨ੍ਹਾਂ ਕਿਹਾ ਕਿ ਇਸ ਵੱਡੇ ਹਸਪਤਾਲ ਉੱਪਰ ਜਲਦ ਹੀ ਕੰਮ ਸ਼ੁਰੂ ਗੋਵੇਗਾ ਤੇ ਇਸ ਹਸਪਤਾਲ ਵਿੱਚ 12 ਵੱਡੀਆਂ ਬੀਮਾਰੀਆਂ ਦੇ ਇਲਾਜ਼ ਲਈ ਸਹੂਲੀਅਤ ਉਪਲੱਬਧ ਹੋਵੇਗੀ।ਜਦ ਕਿ ਇਸ ਮੌਕੇ ਉੱਪਰ ਬੋਲਦੇ ਹੋਇਆ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਤੇ ਹਲਕਾ ਇੰਚਾਰਜ ਅਮਨ ਅਰੋੜਾ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਉਮੀਦਵਾਰ ਵੱਲੋਂ ਇਲਾਕੇ ਦੀ ਭਲਾਈ ਲਈ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਇੱਕ ਵਾਰ ਮੁੜ ਤੋਂ ਫਿਰ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ।



