ਨਵੀਂ ਦਿੱਲੀ, 16 ਅਪ੍ਰੈਲ (ਪੀ. ਟੀ.)-61ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਅੱਜ ਐਲਾਨ ਕੀਤਾ ਗਿਆ ਹੈ, ਜਿਸ ਵਿਚ ਸਭ ਤੋਂ ਵਧੀਆ ਹਿੰਦੀ ਫਿਲਮ ‘ਜਾਲੀ ਐਲ.ਐਲ.ਬੀ.’ ਨੂੰ ਨਵਾਜਿਆ ਗਿਆ ਹੈ। ਗੁਲਾਬ ਗੈਂਗ ਨੂੰ ਸਮਾਜਿਕ ਮੁੱਦਿਆਂ ਲਈ ਬੈਸਟ ਫਿਲਮ ਦਾ ਨੈਸ਼ਨਲ ਐਵਾਰਡ ਮਿਲਿਆ ਹੈ। ਸੌਰਭ ਸ਼ੁਕਲਾ ਨੂੰ ਸਭ ਤੋਂ ਵਧੀਆ ਸਹਾਇਕ ਅਦਾਕਾਰ ਦਾ ਨੈਸ਼ਨਲ ਅਵਾਰਡ ਮਿਲਿਆ ਹੈ। ਬੈਸਟ ਫਿਚਰ ਫਿਲਮ ਦੀ ਸੂਚੀ ’ਚ ਅਵਾਰਡ ‘ਸ਼ਿਪ ਆਫ ਥੇਸੀਜ਼’ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਸਭ ਤੋਂ ਵਧੀਆ ਅਦਾਕਾਰ ਦਾ ਅਵਾਰਡ ਫਿਲਮ ‘ਸ਼ਾਹਿਦ’ ਲਈ ਰਾਜ ਕੁਮਾਰ ਰਾਵ ਨੂੰ ਦਿੱਤਾ ਗਿਆ ਹੈ।



