Skip to content
Independent perspectives. Global stories.
BREAKING

ਚੋਣ ਕਮਿਸ਼ਨ ਨੇ ਸਰਵੇਖਣਾਂ ਬਾਰੇ ਮੀਡੀਆ ਨੂੰ ਚੌਕਸ ਕੀਤਾ

Share this story

ਨਵੀਂ ਦਿੱਲੀ, 16 ਅਪ੍ਰੈਲ (ਪੀ.ਟੀ.)-ਚੋਣ ਕਮਿਸ਼ਨ ਨੇ 12 ਮਈ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਤੱਕ ਕਿਸੇ ਵੀ ਚੋਣ ਸਰਵੇਖਣ ਨੂੰ ਪ੍ਰਸਾਰਿਤ ਜਾਂ ਪ੍ਰਕਾਸ਼ਿਤ ਕਰਨ ਵਿਰੁੱਧ ਮੀਡੀਆ ਨੂੰ ਸੁਚੇਤ ਕੀਤਾ ਹੈ। ਚੋਣ ਕਮਿਸ਼ਨ ਨੇ ਇਕ ਟੀ.ਵੀ ਚੈਨਲ ਵੱਲੋਂ 14 ਅਪ੍ਰੈਲ ਨੂੰ ਪ੍ਰਸਾਰਿਤ ਕੀਤੇ ਚੋਣ ਸਰਵੇਖਣ ਦਾ ਹਵਾਲਾ ਵੀ ਦਿੱਤਾ ਹੈ ਜਿਸ ਵਿਚ 111 ਹਲਕਿਆਂ ਜਿਥੇ ਵੋਟਾਂ ਪਈਆਂ ਸਨ, ਦੇ ਨਤੀਜਿਆਂ ਦਾ ਵੇਰਵਾ ਦਿੱਤਾ ਗਿਆ ਸੀ। ਇਹ ਇਕ ਤਰ੍ਹਾਂ ਐਗਜਿਟ ਚੋਣ ਸਰਵੇਖਣ ਹੀ ਸੀ। ਚੋਣ ਕਮਿਸ਼ਨ ਨੇ ਹਾਲਾਂ ਕਿ ਕਿਸੇ ਚੈਨਲ ਦਾ ਨਾਂ ਨਹੀਂ ਲਿਆ ਹੈ । ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅਜਿਹਾ ਕਰਨਾ ਲੋਕ ਪ੍ਰਤੀਨਿੱਧਤਾ ਕਾਨੂੰਨ ਦੀ ਧਾਰਾ 126 ਏ ਦੀ ਉਲੰਘਣਾ ਜੋ ਐਗਜਿਟ ਚੋਣ ਸਰਵੇਖਣਾਂ ਦੇ ਪ੍ਰਸਾਰਣ ਉਪਰ ਰੋਕ ਲਾਉਂਦੀ ਹੈ।

WRITTEN BY