ਤਿੰਨ ਅਫਰੀਕੀ ਦੇਸ਼ਾਂ ’ਚ ਚੱਕਰਵਾਤੀ ਤੂਫ਼ਾਨ ਦਾ ਕਹਿਰ-150 ਦੀ ਮੌਤ

ਹਰਾਰੇ, 17 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਚੱਕਰਵਾਤੀ ਤੂਫ਼ਾਨ ਇਦਾਈ ਦੀ ਲਪੇਟ ’ਚ ਆ ਕੇ ਮੌਜ਼ੰਬੀਕ, ਜ਼ਿੰਬਾਬਵੇ ਤੇ ਮਲਾਵੀ ‘ਚ 150 ਲੋਕਾਂ ਦੀ ਮੌਤ ਹੋ ਗਈ ਹੈ। ਸੈਂਕੜੇ ਲੋਕ ਜਿਥੇ ਲਾਪਤਾ ਹਨ ਉਥੇ ਦਿਹਾਤੀ ਇਲਾਕਿਆਂ ‘ਚ ਸੜਕੀ ਤੇ ਟੈਲੀਫੋਨ ਸੰਪਰਕ ਟੁਟਣ ਨਾਲ ਹਜ਼ਾਰਾਂ ਲੋਕ ਥਾਂ-ਥਾਂ ਫਸੇ ਹੋਏ ਹਨ। ਦਖਣੀ ਅਫਰੀਕਾ ਦੀ ਫ਼ੌਜ ਨੇ ਜਹਾਜ਼ ਤੇ ਡਾਕਟਰੀ ਅਮਲੇ ਨੂੰ ਮੌਜ਼ੰਬੀਕ ਤੇ ਮਲਾਵੀ ‘ਚ ਮਦਦ ਲਈ ਭੇਜਿਆ ਹੈ। ਸੰਯੁਕਤ ਰਾਸ਼ਟਰ ਤੇ ਸਰਕਾਰੀ ਅਧਿਕਾਰੀਆਂ ਮੁਤਾਬਕ ਇਨ੍ਹਾਂ ਤਿੰਨਾਂ ਦਖਣੀ ਅਫਰੀਕੀ ਦੇਸ਼ਾਂ ‘ਚ ਤੂਫ਼ਾਨ ਦੀ ਲਪੇਟ ਵਿਚ ਆ ਕੇ 15 ਲਖ ਲੋਕ ਪ੍ਰਭਾਵਿਤ ਹੋਏ ਹਨ। ਚਕਰਵਾਤ ਦਾ ਸਭ ਤੋਂ ਜ਼ਿਆਦਾ ਅਸਰ ਮੌਜ਼ੰਬੀਕ ਦੀ ਕੇਂਦਰੀ ਬੰਦਰਗਾਹ ਸ਼ਹਿਰ ਬੇਰਾ ਵਿਚ ਹੋਇਆ ਹੈ। ਇਥੇ ਹਵਾਈ ਅਡਾ ਬੰਦ ਕਰ ਦਿਤਾ ਗਿਆ ਹੈ। ਪੂਰੇ ਸ਼ਹਿਰ ਦੀ ਬਿਜਲੀ ਸਪਲਾਈ ਠਪ ਹੋਣ ਦੇ ਨਾਲ-ਨਾਲ ਕਈ ਘਰ ਜਾਂ ਤਾਂ ਪੂਰੀ ਤਰ੍ਹਾਂ ਨਸ਼ਟ ਹੋ ਗਏ ਹਨ ਜਾਂ ਫਿਰ ਨੁਕਸਾਨੇ ਗਏ ਹਨ।ਦਸਣਾ ਬਣਦਾ ਹੈ ਕਿ ਪਹਿਲਾਂ ਤੂਫ਼ਾਨ ਵੀਰਵਾਰ ਦੇਰ ਸ਼ਾਮ ਬੇਰਾ ’ਚ ਆਇਆ।

Send this to a friend