ਕੋਲਡ ਸਟੋਰ ਨੂੰ ਢਾਹ ਕੇ ਨਾਜਾਇਜ਼ ਕਲੋਨੀ ਕੱਟਣ ਵਾਲਿਆਂ ਨੂੰ ਨਗਰ ਕੌਂਸਲ ਵੱਲੋਂ ਨੋਟਿਸ-ਤਿੰਨ ਦਿਨਾਂ ’ਚ ਮੰਗਿਆ ਜਵਾਬ

ਸਮਾਣਾ, 15 ਮਾਰਚ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- 10 ਮਾਰਚ ਨੂੰ ਸਮਾਣਾ ਦੇ ਬਾਈਪਾਸ ਤੇ ਇਕ ਪੁਰਾਣੇ ਕੋਲਡ ਸਟੋਰ ਨੂੰ ਢਾਹ ਕੇ ਨਜਾਇਜ ਮਾਰਕਿਟ ਕਟੇ ਜਾਣ ਦੀ ਖਬਰ ਤੇ ਨਗਰ ਕੌਸਲ ਸਮਾਣਾ ਨੇ ਕਾਰਵਾਈ ਕਰਦੇ ਹੋਏ ਨਜਾਇਜ਼ ਮਾਰਕਿਟ ਕੱਟਣ ਵਾਲੇ ਲੋਕਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ਅਤੇ ਕੁੱਝ ਰਾਜਨੀਤਿਕ ਚ ਚੰਗੇ ਰਸੂਕ ਵਾਲੇ ਲੋਕਾਂ ਦੀ ਮਿਲੀਭੁਗਤ ਨਾਲ ਨਜਾਇਜ਼ ਮਾਰਕਿਟ ਕੱਟਣ ਵਾਲਿਆਂ ਨੇ ਸਰਕਾਰ ਨੂੰ ਲੱਖਾਂ ਰੁਪਏ ਮਾਲੀ ਨੁਕਸਾਨ ਪਹੁੰਚਾ ਰਹੇ ਹੈ ਇਸ ਤੇ ਕਾਰਵਾਈ ਕਰਦੇ ਹੋਏ ਨਗਰ ਕੌਸਲ ਨੇ 11 ਮਾਰਚ ਨੁੰ ਨਜਾਇਜ਼ ਮਾਰਕਿਟ ਕੱਟਣ ਵਾਲੇ ਲੋਕਾਂ ਨੂੰ ਇਕ ਨੋਟਿਸ ਭੇਜ ਕੇ ਸੱਤ ਕਨਾਲ ਵਿਚ ਬਣਾਈ ਜਾ ਰਹੀ ਨਜਾਇਜ਼ ਮਾਰਕਿਟ ਦੇ ਵਿਕਾਸ ਦਾ ਕੰਮ ਨੂੰ ਬੰਦ ਕਰਨ ਅਤੇ 3 ਦਿਨਾਂ ਦੇ ਅੰਦਰ ਨਗਰ ਕੌਸਲ ਦੇ ਦਫਤਰ ਚ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਹਨ ਨਗਰ ਕੌਸਲ ਨੇ ਨੋਟਿਸ ਚ ਸਪੱਸ਼ਟ ਕੀਤਾ ਹੈ ਕਿ ਜੇਕਰ ਨਜਾਇਜ਼ ਮਾਰਕਿਟ ਨੂੰ ਬਿਨ੍ਹਾਂ ਨਗਰ ਕੌਸਲ ਦੀ ਮਨਜੂਰੀ ਤੇ ਨਜਾਇਜ਼ ਕੰਮ ਕਰਵਾਇਆ ਗਿਆ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਗਰ ਕੌਸਲ ਦੇ ਕਾਰਜਕਾਰੀ ਅਧਿਕਾਰੀ ਅਪਰਅਪਾਰ ਸਿੰਘ ਨੇ ਕਿਹਾ ਕਿ ਨਜਾਇਜ਼ ਮਾਰਕਿਟ ਕੱਟਣ ਵਾਲੇ ਲੋਕਾਂ ਨੁੰ 11 ਮਾਰਚ ਨੁੰ ਮੀਮੋ ਨੰਬਰ 426 ਦੇ ਤਹਿਤ ਨੋਟਿਸ ਭੇਜਿਆ ਗਿਆ ਹੈ ਨਜਾਇਜ਼ ਮਾਰਕਿਟ ਕੱਟਣ ਵਾਲੇ ਲੋਕਾਂ ਨੁੰ 3 ਦਿਨ ਚ ਜਵਾਬ ਦੇਣ ਲਈ ਕਿਹਾ ਗਿਆ ਹੈ ਨਾਲ ਹੀ ਨਗਰ ਕੌਸਲ ਦੀ ਇਜਾਜਤ ਤੋ ਬਿਨ੍ਹਾਂ ਕੋਈ ਵੀ ਨਜਾਇਜ਼ ਕੰਮ ਨਾ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਹਨ ਨਜਾਇਜ਼ ਕੰਮ ਕਰਨ ਵਾਲਿਆ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

Send this to a friend