ਚੰਡੀਗੜ੍ਹ ਤੋਂ ਵੀ ਪਹੁੰਚੀਆਂ ਅੱਗ ਬੁਝਾਉਣ ਵਾਲੀਆਂ ਗੱਡੀਆਂ
ਐਸ ਏ ਐਸ ਨਗਰ, 15 ਮਾਰਚ (ਗੁਰਵਿੰਦਰ ਸਿੰਘ ਰਾਣਾ)- ਅੱਜ ਦੁਪਹਿਰ ਸਵਾ ਤਿੰਨ ਵਜੇ ਦੇ ਕਰੀਬ ਮੋਹਾਲੀ ਦੇ ਸਥਾਨਕ ਉਦਯੋਗਿਕ ਖੇਤਰ ਫੇਜ਼ 7 ਵਿਚ ਸਥਿਤ ਇਕ ਕੈਮੀਕਲ ਫੈਕਟਰੀ (ਸੀ 142) ਵਿਚ ਭਿਆਨਕ ਅਗ ਲਗ ਗਈ। ਅਗ ਇੰਨੀ ਭਿਆਨਕ ਸੀ ਕਿ ਇਸਤੋਂ ਉਠਣ ਵਾਲਾ ਧੂਆਂ ਕਈ ਕਿਲੋਮੀਟਰ ਦੂਰ ਤਕ ਵੇਖਿਆ ਜਾ ਸਕਦਾ ਸੀ। ਖਬਰ ਲਿਖੇ ਜਾਣ ਤਕ ਅਗ ਪੂਰੀ ਫੈਕਟਰੀ ਵਿਚ ਫੈਲੀ ਹੋਈ ਸੀ ਅਤੇ ਹਰ ਪਾਸੇ ਧੂੰਆਂ ਫੈਲਿਆ ਹੋਇਆ ਸੀ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ 10 ਤੋਂ ਵਧ ਗਡੀਆਂ ਵਲੋਂ ਮੌਕੇ ਤੇ ਪਹੁੰਚ ਕੇ ਅਗ ਉਪਰ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਸਨ। ਇਸ ਦੌਰਾਨ ਚੰਡੀਗੜ੍ਹ ਫਾਇਰ ਬ੍ਰਿਗੇਡ ਤੋ ਵੀ ਅਗ ਬੁਝਾਓ ਦਸਤੇ ਦੀਆਂ ਗਡੀਆਂ ਨੇ ਇਥੇ ਪਹੁੰਚ ਕੇ ਅਗ ਤੇ ਕਾਬੂ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ ਸਨ ਅਤੇ ਫੈਕਟ੍ਰੀ ਦੇ ਚਾਰੇ ਪਾਸੇ ਘੇਰਾਬੰਦੀ ਕਰ ਲਈ ਗਈ ਸੀ। ਇਸ ਦੌਰਾਨ ਪੂਰੀ ਫੈਕਟਰੀ ਅਗ ਦੀ ਲਪੇਟ ਵਿਚ ਆ ਚੁਕੀ ਸੀ ਅਤੇ ਇਥੇ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਬਾਰੇ ਜਾਣਕਾਰੀ ਅਗ ਤੇ ਕਾਬੂ ਹੋਣ ਤੋਂ ਬਾਅਦ ਹੀ ਮਿਲ ਸਕੇਗੀ।