ਮਿੰਟੂ ਗੁਰੂਸਰੀਆ
ਕੱਲ੍ਹ ਜ¦ਧਰ ਦੇ ਇਕ ਕਸਬੇ ’ਚ ਵਾਪਰੀ ਇਸ ਘਟਨਾ ਨੇ ਸਮੁੱਚੇ ਪੰਜਾਬੀ ਸਮਾਜ ਨੂੰ ਹਕੀਕਤ ਦਾ ਉਹ ਆਇਨਾ ਦਿਖਾ ਦਿੱਤਾ, ਜਿਸ ਵਿਚ ਸਮਾਜ ’ਚ ਆਏ ਨਿਘਾਰ ਦੀ ਸ਼ਰਮਨਾਕ ਤਸਵੀਰ ਨੇ ਇਹ ਸਵਾਲ ਕੀਤਾ ਹੈ ਕਿ ਗੁਰਾਂ ਦੇ ਨਾਂਅ ’ਤੇ ਜੀਂਣ ਵਾਲੇ ਪੰਜਾਬ ਦੀਆਂ ਧੀਆਂ ਨੂੰ ਕੀ ਹੁਣ ਨਸ਼ਾ ਰਹਿਤ ਵਰ ਮਿਲਣੇ ਹੀ ਬੰਦ ਹੋ ਗਏ ਹਨ? ਨਕੋਦਰ ਦੇ ਇਕ ਪੈਲੇਸ ਵਿਚ ¦ਡਨ ਦੀ ਰੰਗੀਨੀਅਤ ’ਚ ਜੰਮਿਆਂ-ਪਲਿਆ 35 ਸਾਲਾ ਐਨ ਆਰ ਆਈ ਦੁਲਹਾ ਦੁਲਹਨ ਲੈਂਣ ਆਇਆ ਸੀ। ਕਿਉਂਕਿ ਬਰਾਤ ਵਲੈਤੀਏ ਦੀ ਸੀ, ਇਸ ਲਈ ਬਰਾਤ ਦੇ ਮੰਨੋਰੰਜਨ ਲਈ ਗੁਰਦਾਸ ਮਾਨ ‘ਇਸ਼ਕ ਦਾ ਗਿੱਧਾ’ ਪਾ ਰਿਹਾ ਸੀ। ਦੁਲਹੇ ਰਾਜਾ ਨੂੰ ਕੁਝ ਜ਼ਿਆਦਾ ਹੀ ਖੁਸ਼ੀ ਦੀ ਖ਼ੁਮਾਰੀ ਚੜ੍ਹੀ ਹੋਈ ਸੀ। ਤਾਂ ਹੀ ਉਹ ਗੀਤ ਖ਼ਤਮ ਹੋਂਣ ਤੋਂ ਬਾਅਦ ਵੀ ਨੱਚਣੋਂ ਨਹੀਂ ਸੀ ਹੱਟਦਾ, ਚਾਬੀ ਦੇ ਕੇ ਛੱਡੇ ਖਿਡੌਣੇ ਵਾਂਗ ਚੱਲ ਸੋ ਚੱਲ। ਪਰ ਦੁਲਹਾ ਰਾਜਾ ਵਿਚ-ਵਿਚ ਦੀ ਵਾਸ਼ਰੂਮ ਦਾ ਚੱਕਰ ਲਾਉਂਣਾ ਨਹੀਂ ਸੀ ਭੁੱਲਦਾ। ਬੱਸ, ਵਾਸ਼ਰੂਮ ਦੇ ‘ਚੱਕਰਾਂ’ ਨੇ ਹੀ ‘ਚੱਕਰ’ ਚਲਾ ਦਿੱਤਾ। ਦੇਰ ਸ਼ਾਮ ਡੋਲੀ ਦੀ ਵਿਦਾਇਗੀ ਤੋਂ ਪਹਿਲਾਂ ਜਦੋਂ ਜੋੜੀ ਨੂੰ ਸ਼ਗਨ ਪੈ ਰਿਹਾ ਸੀ ਤਾਂ ਇਕ ਮਹਿਲਾ ਸ਼ਗਨ ਦੇ ਪੈਸੇ ਵਾਰ ਰਹੀ ਸੀ ਤਾਂ ਇਸੇ ਦੌਰਾਨ ਵਲੈਤੀ ਦੁਲਹਾ ‘ਸਿੰਘਾਸਨ’ ਤੋਂ ਲੁੜਕ ਗਿਆ। ਬਾਅਦ ’ਚ ਪਤਾ ਲੱਗਿਆ ਕਿ ਬਾਦਲਾਂ ਦੀ ਬੱਸ ਵਾਂਗ ਝੱਟਪੱਟ ਲਾਏ ਵਾਸ਼ਰੂਮ ਦੇ ਗੇੜਿਆਂ ਦੌਰਾਨ ‘ਵਲੈਤੀ ਤੋਤਾ’ ‘ਹੈਰੋਇਨ ਦੀ ਚੂਰੀ’ ਜ਼ਿਆਦੀ ਛੱਕ ਗਿਆ ਸੀ। ਇਸ ਹਰਕਤ ਨੂੰ ਦੇਖ ਸ਼ਰਮਸਾਰ ਹੋਈ ਦੁਲਹਨ ਨੇ ਨਸ਼ੇੜੀ ਦੁਲਹੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਡੋਲੀ ਫ਼ਕੀਰ ਦੀ ਝੋਲੀ ਵਾਂਗ ਖਾਲ੍ਹੀ ਹੀ ਪਰਤ ਗਈ। ਸਮਾਂ ਰਹਿੰਦਿਆਂ ਜੇ ਪਤਾ ਨਾ ਲੱਗਦਾ ਤਾਂ ਡੁੱਬ ਗਈ ਸੀ ਪੰਜਾਬ ਦੀ ਇਕ ਹੋਰ ਧੀ। ਪਰ ਹਰੇਕ ਧੀ ਦੀ ਕਿਸਮਤ ਇਹੋ ਜਿਹੀ ਨਹੀਂ ਹੁੰਦੀ। ਨਸ਼ੇੜੀ ਲਾੜੇ ਸਿਹਰੇ ਥੱਲੇ ‘ਕਾਲਾ ਚਿਹਰਾ’ ਲੁਕਾ ਕੇ ਬੇਗਾਨੀ ਧੀ ਨੂੰ ਵੀ ਓਸ ਅੱਗ ’ਚ ਲੈ ਜਾਂਦੇ ਹਨ, ਜਿਸ ’ਚ ਉਹ ਆਪ ਤੇ ਉਨ੍ਹਾਂ ਦੇ ਘਰਵਾਲੇ ਜਲ ਰਹੇ ਹੁੰਦੇ ਹਨ।
ਪੰਜਾਬੀ ਜਵਾਨੀ ਦੀਆਂ ਰਗ੍ਹਾਂ ’ਚ ਰੱਤ ਨਹੀਂ ਇਸ ਵੇਲੇ ਨਸ਼ੇ ਦਾ ਜ਼ਹਿਰ ਵਹਿ ਰਿਹਾ ਹੈ। ਨਸ਼ੇ ਨੇ ਪੰਜਾਬ ਦੇ ਵਿਹੜਿਆਂ ’ਚੋਂ ਖੁਸ਼ੀ ਤੇ ਜਵਾਨੀ ਦੋਵੇਂ ਹੀ ਨਿਗਲ ਲਏ ਹਨ। ਖੁਸ਼ੀਆਂ ਮਾਤਮ ’ਚ ਬਦਲ ਗਈਆਂ ਤੇ ਜਵਾਨੀ ਜਾਂ ਤਾਂ ਫੱਟਿਆਂ ’ਤੇ ਪੈ ਕੇ ਕਬਰ ਨੂੰ ਚਲੇ ਗਈ ਜਾਂ ਕਾਲੀਆਂ ਰਾਹਾਂ ਦੀ ਸ਼ਾਹਅਸਵਾਰ ਬਣਕੇ ਰਹਿ ਗਈ। ਨਸ਼ੇ ਦੇ ਸੌਦਾਗਰ ਮਾਵਾਂ ਦੇ ਕੀਰਣਿਆਂ ’ਚੋਂ ਆਪਣੀਆਂ ਔਲਾਦਾਂ ਲਈ ਕਮਾਈ ਕਰ ਰਹੇ ਹਨ। ਕੌਣ ਪਾਵੇ ਇਸ ਦਰਿਆ ਨੂੰ ਠੱਲ? ਇਹ ਤਾਂ ਨਿਕਲਦਾ ਹੀ ਸਿਆਸਤ ਦੀਆਂ ਜਟਾਂ ’ਚੋਂ ਹੈ। ਜਿਸ ਸਰਕਾਰ ਦੇ ਤੱਤਕਾਲੀਨ ਮਾਲ ਮੰਤਰੀ ’ਤੇ ਭਾਰਤ ਦੇ ਸਭ ਤੋਂ ਵੱਡੇ ਤੱਸਕਰ ਗਿਰੋਹ ਦਾ ਮੁਖੀਆ ਹੋਂਣ ਦਾ ਦੋਸ਼ ਲੱਗ ਜਾਵੇ ਉਸ ਤੋਂ ਪੰਜਾਬ ਬਚਾਉਂਣ ਦੀ ਉਮੀਦ ਰੱਖਣੀ ਖੁਦ ਨੂੰ ਧੋਖਾ ਦੇਣਾਂ ਹੈ। ਸੱਚ ਇਹ ਹੈ ਕਿ ਲੱਖ ਦੋਸ਼ ਪਾਕਿਸਤਾਨ ’ਤੇ ਮੜਿਆ ਜਾਵੇ ਪਰ ਪੰਜਾਬ ਨੂੰ ਨਸ਼ੇੜੀ ਬਨਾਉਂਣ ’ਚ ‘ਨੀਲੇ’ ਤੇ ‘ਚਿੱਟੇ’ ਕਬੂਤਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਮੌਤ ਦੇ ਸੌਦਾਗਰ ਹੁਣ ਪੰਜਾਬ ਤੱਕ ਹੀ ਸੀਮਤ ਨਹੀਂ ਰਹੇ ਉਹ ਹਰ ਉਸ ਥਾਂ ਪਹੁੰਚ ਗਏ ਹਨ, ਜਿੱਥੇ ਵੀ ਕਿਤੇ ਪੰਜਾਬੀ ਬੈਠੇ ਹਨ। ਅੰਤਰ-ਰਾਸ਼ਟਰੀ ਤੱਸਕਰ ਜਗਦੀਸ਼ ਭੋਲਾ ਦੇ ਸਾਥੀ ਦੇਵ ਨੇ ਗ੍ਰਿਫ਼ਤਾਰ ਹੋਂਣ ਤੋਂ ਬਾਅਦ ਇਹ ਖੁਲਾਸਾ ਕੀਤਾ ਸੀ ਕਿ ਉਹ ਖੁਦ ਸਿੰਥੈਟਕ ਡਰੱਗ ਦੀਆਂ ਕਈ ਵੱਡੀਆਂ ਖੇਪਾਂ ਕੈਨੇਡਾ-ਇੰਗਲੈਡ ਵਰਗੇ ਦੇਸ਼ਾਂ ’ਚ ਪਹੁੰਚਾ ਚੁੱਕਾ ਹੈ। ਇਹ ਨਸ਼ਾ ਉੱਥੇ ਵੀ ਪੰਜਾਬੀਆਂ ਦੀ ਰਗ੍ਹਾਂ ’ਚ ਗਿਆ ਹੈ। ਸੱਚ ਤਾਂ ਇਹ ਹੈ ਕਿ ਪੰਜਾਬ ਨੂੰ ਕੰਗਾਲ ਕਰਨ ਤੋਂ ਬਾਅਦ ਹੁਣ ਨਸ਼ੇ ਦੀ ਤੱਸਕਰ ਖੁਸ਼ਹਾਲੀਂ ਵੱਸਦੇ ਐੱਨ ਆਰ ਆਈਜ਼ ਦੇ ਘਰ ਉਜਾੜਨ ਤੁਰ ਪਏ ਹਨ। ਵਿਦੇਸ਼ਾਂ ’ਚ ਰਹਿੰਦੇ ਪੰਜਾਬੀ ਵੀ ਧੜਾਧੜ ਨਸ਼ੇੜੀ ਬਣ ਰਹੇ ਹਨ ਤੇ ਅਗਲੀਆਂ ਨਸਲਾਂ ਦੇ ਬਚਣ ਦੀ ਸੰਭਾਵਨਾ ਵੀ ਨਹੀਂ ਹੈ। ਪਹਿਲਾਂ ਮਾਪੇ ਪੁੱਤਾਂ ਨੂੰ ਨਸ਼ੇ ਤੋਂ ਬਚਾਉਂਣ ਲਈ ਜਹਾਜ਼ੇ ਚਾੜ੍ਹ ਦਿੰਦੇ ਸਨ ਪਰ ਹੁਣ ਪ੍ਰਦੇਸਾਂ ’ਚੋਂ ਅਗਾਂਹ ਕਿੱਥੇ ਧੱਕਣ?
ਸਰਮਾਏਦਾਰੀ ਹਰ ਉਹ ਕਾਰੋਬਾਰ ਕਰ ਰਹੀ ਹੈ, ਜਿਸ ਵਿੱਚੋਂ ਉਸ ਦੀ ਤਿਜ਼ੋਰੀ ਦੀ ਰੌਂਣਕ ਨਿਕਲਦੀ ਹੈ। ਨਸ਼ੇ ਦਾ ਕਾਰੋਬਾਰ ਵੀ ਇਸੇ ਖੇਡ ਦਾ ਹਿੱਸਾ ਹੈ, ਜੋ ਸਰਮਾਏਦਾਰੀ ਸਿਆਸਤ ਨਾਲ ਭਾਈਵਾਲੀ ਕਰਕੇ ਖੇਡ ਰਹੀ ਹੈ। ਫਾਜ਼ਿਲਕਾ ਤੋਂ ਲੈ ਕੇ ¦ਡਨ ਇਸ ਖੇਡ ਦਾ ਗਰਾਂਊਂਡ ਹੈ, ਜਿਸ ਵਿਚ ਜਿੰਦਗੀ ਫੁੱਟਬਾਲ ਬਣਕੇ ਰਿੜ ਰਹੀ ਹੈ। ਨਸ਼ੇ ਦੇ ਸੌਦਾਗਰਾਂ ਨੂੰ ਲੋਕਾਂ ਦੀ ਵੋਟ ਨੇ ਬਲਸ਼ੀਲ ਬਣਾ ਦਿੱਤੈ। ਪੰਜਾਬ ਨੂੰ ਬਚਾਉਂਣ ਲਈ ਹੁਣ ਲੋਕਾਂ ਨੂੰ ਅੱਖ ਖੋਲ੍ਹ ਕੇ ਇਨ੍ਹਾਂ ਦੇ ਵਿਰੋਧ ’ਚ ਭੁਗਤਣਾਂ ਪਵੇਗਾ। ਨਹੀਂ ਤਾਂ ਲਾਲ ਬੱਤੀਆਂ ’ਚ ਕਾਲੇ ਲੋਕ ਜ਼ਹਿਰ ਢੋਹਦੇ ਰਹਿਣਗੇ।
ਧੀਆਂ ਵਾਲਿਆਂ ਨੂੰ ਵੀ ਇਹ ਗੱਲ ਜ਼ਹਿਨ ’ਚ ਰੱਖਣੀ ਚਾਹੀਦੀ ਹੈ ਕਿ ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਅਸੀਂ ਬਾਹਰਲਿਆਂ ’ਤੇ ਅੱਖਾਂ ਮੀਟ ਕੇ ਵਿਸਾਹ ਕਰ ਲਈਏ। ਇਸ ਲਈ ਬਾਹਰ ਰਿਸ਼ਤਾ ਕਰਦੇ ਸਮੇਂ ਜਿੰਨ੍ਹੀ ਗਹੀਣਤਾ ਨਾਲ ਤੁਸੀਂ ਮੁੰਡੇ ਦੇ ਪੱਕੇ ਜਾਂ ਕੱਚੇ ਹੋਂਣ ਦਾ ਪਤਾ ਕਰਦੇ ਹੋ, ਓਨੀ ਹੀ ਮਹੀਣਤਾ ਨਾਲ ਇਹ ਵੀ ਪਤਾ ਕਰੋ ਕਿ ਕਿਤੇ ‘ਦੁਲਹੇ ਰਾਜਾ’ ‘ਚਿੱਟਾ’ ਤਾਂ ਨਹੀਂ ਪੀਂਦਾ, ਕਿਉਂਕਿ ਕਾਲੇ ਲੋਕਾਂ ਨੇ ਹੁਣ ‘ਚਿੱਟਾ’ ਸੱਤ ਸਮੁੰਦਰ ਪਾਰ ਵੀ ਪਹੁੰਚਾ ਦਿੱਤਾ ਹੈ।



