Skip to content
Independent perspectives. Global stories.
BREAKING

ਦੇਸ਼ ਦੀ ਵਾਗਡੋਰ ਕਿਸ ਦੇ ਹੱਥ ’ਚ ਦਾ ਜੰਗ-ਪ¦ਗ ਰੌਲਾ

Share this story

ਪਰਸ਼ੋਤਮ ਲਾਲ ਸਰੋਏ

ਭਾਰਤੀ ਸਮਾਜ ਸਮੱਸਿਆਵਾਂ ਦੇ ਅਭਿਮ੍ਯੰਨਿਯੂ ਚੱਕਰਵਿਊ ਵਿੱਚ ਬੜੀ ਬੁਰੀ ਤਰਾਂ ਨਾਲ ਫਸ ਚੁੱਕਿਆ ਹੈ। ਇਸ ਦੀ ਸਮਾਜਕ ਤਾਣੀ ਅਜਿਹੀ ਹੋ ਗਈ ਹੈ ਕਿ ਭਾਰਤੀ ਸਮਾਜ ਵਿੱਚ ਦਾਖਲ ਹੋ ਚੁੱਕੀਆਂ ਆਰਥਿਕ, ਸਮਾਜਿਕ, ਧਾਰਮਿਕ, ਨੈਤਿਕ ਆਦਿ ਕੁਟਿਲ ਤੇ ਗ੍ਯੁੰਝਲਦਾਰ ਸਮੱਸਿਆਵਾਂ ਦਾ ਹੱਲ ਲੱਭ ਕੇ ਇੱਕ ਸੁਚੱਜਾ ਸਮਾਜ ਸਿਰਜਣ ਦੀ ਜ਼ਰੂਰਤ ਅੱਜ ਬਹੁਤ ਹੀ ਵੱਡੀ ਚਨੌਤੀ ਬਣ ਕੇ ਸਾਡੇ ਭਾਰਤੀ ਸਮਾਜ ਅੱਗੇ ਆ ਖੜ੍ਹੀ ਹੋਈ ਹੈ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਿਵੇਂ ਕੀਤਾ ਜਾਵੇ ਦਿਨੋਂ ਦਿਨ ਵਧਦੇ ਜਾ ਰਹੇ ਅਪਰਾਧੀ ਕਰਨ ਨੂੰ ਦੇਖਣੇ ਹੋਏ ਇਹ ਇੱਕ ਚਨੌਤੀ ਪੂਰਨ ਸਵਾਲ ਸਾਡੇ ਭਾਰਤੀ ਸਮਾਜ ਦੇ ਅੱਗੇ ਆ ਕੇ ਅਜਿਹੀ ਬੀਨ ਬਜਾ ਰਿਹਾ ਹੈ ਜਿਸ ਨਾਲ ਕਿ ਨਾ ਚਾਹੁੰਦੇ ਹੋਏ ਪੂਰੇ ਦੇ ਪੂਰੇ ਸਮਾਜ ਨੂੰ ਨਾਗਣ ਬਣ ਕੇ ਉਸ ਅੱਗੇ ਮੇਲ੍ਹਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਭਾਰਤ ਸਮਾਜ ਨੂੰ ਲੋਕਤੰਤਰੀ ਪ੍ਰਣਾਲੀ ਦਾ ਮਾਣ ਤਾਂ ਪ੍ਰਾਪਤ ਹੈ ਪਰ ਇਸ ਵਿੱਚ ਅਜਿਹੀ ਕੋਈ ਵੀ ਗੱਲ ਦਿਖਾਈ ਨਹੀਂ ਦੇ ਰਹੀ ਜਿਸ ਨਾਲ ਕਿ ਲੋਕਤ੍ਯੰਤਰ ਨੂੰ ਬਚਾਇਆ ਜਾ ਸਕੇ। ਜਦ ਅਸੀਂ ਭਾਰਤ ਦੇ ਪਿਛਲੇ ਇਤਿਹਾਸ ਵੱਲ ਨਿਗ੍ਹਾ ਮਾਰੀਏ ਤਾਂ ਇਸ ਸਿੱਟੇ ਉੱਤੇ ਪਹੁੰਚਾਂਗੇ ਕਿ ਇਸ ਨੇ ਅਜ਼ਾਦੀ ਦਾ ਸਾਹ ਕਦੇ ਵੀ ਨਹੀਂ ਲਿਆ ਬਲਕਿ ਸ਼ੁਰੂ ਤੋਂ ਗੁਲਾਮੀ ਦੀ ਗੁੱੜਤੀ ਪਿਲਾਈ ਜਾਂਦੀ ਰਹੀ ਹੈ ਮੇਰੇ ਇਸ ਭਾਰਤੀ ਸਮਾਜ ਨੂੰ। ਇਸ ਦਾ ਅ੍ਯੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਹਿਲਾਂ ਤਾਂ ਇਹ 1206 ਤੋਂ ਲੈ ਕੇ 1526 ਤੱਕ ਯਾਨੀਕਿ 320 ਸਾਲ ਮੁਗ਼ਲਾਂ ਦੀ ਗ਼ੁਲਾਮੀਂ ਝੇਲਦਾ ਰਿਹਾ। ਫਿਰ 1526 ਤੋਂ 1712 ਤੱਕ ਯਾਨਿਕਿ 186 ਸਾਲ ਤੁਰਕਾਂ ਦੇ ਪੈਰਾਂ  ਦੀ ਉਂਗਲੀਆਂ ਚੱਟਣ ਦਾ ਸੁਭਾਗ ਪ੍ਰਾਪਤ ਹੋਇਆ। ਫਿਰ ਏਥੇ ਹੀ ਵੱਸ ਨਹੀਂ ਹੋਈ 1719 ਈਂ ਤੋਂ ਲੈ ਕੇ 1947 ਈ ਤੱਕ ਭਾਰਤੀ ਸਮਾਜ ਦੀਆਂ ਲਗ਼ਾਮਾਂ ਅ੍ਯੰਗਰੇਜ਼ਾਂ ਦੇ ਹੱਥ ਵਿੱਚ ਆ ਗਈਆਂ। ਅਰਥਾਤ ਭਾਰਤੀ ਸਮਾਜ ਦੀ ਵਾਗਡੋਰ ਬ੍ਰਿਟਿਸ਼ ਸਮਾਜ ਦੇ ਅਧੀਨ ਹੋ ਗਈ।

ਸਮਾਜ ਵਿੱਚ ਇੱਕ ਉਪਰਾਲਾ ਹੋਇਆ ਜਿਸ ਨਾਲ ਕਿ ਭਾਰਤ ਅਜ਼ਾਦ ਹੋ ਗਿਆ ਤੇ ਭਾਰਤ ਨੂੰ ਲੋਕਤੰਤਰੀ ਸਮਾਜ ਬਣਾਉਣ ਦੀ ਗੱਲ ਨੇ ਤੂਲ ਪਕੜ ਲਈ। ਭਾਰਤੀ ਸਮਾਜ ਫਿਰ ਦੋ ਹਿੱਸਿਆ ਵਿੱਚ ਵ੍ਯੰਡਿਆ ਗਿਆ। ਜਿਸ ਵਿੱਚ ਇੱਕ ਰੂ¦ਿਗ ਪਾਰਟੀ ਬਣ ਗਈ ਤੇ ਦੂਜੀ ਆਮ ਜਨਤਾ। ਹੋਇਆ ਤਾਂ ਇਹ ਸੀ ਕਿ ਲੋਕ ਆਪਣੇ ਨੁਮਾਂਇਦੇ ਚੁਣ ਕੇ ਲੋਕਾਂ ਦੀ ਗੱਲ ਕਰਨ। ਪਰ ਅਜਿਹੀ ਲੋਕਤੰਤਰ ਨੂੰ ਢਾਹ ਹੀ ਲੱਗੀ ਰਹੀ। ਜਿਸ ਦੇ ਹੱਥ ਵੀ ਬੀਨ ਆਈ ਉਹਨੇ ਬਾਕੀ ਆਮ ਲੋਕਾਈ ਨੂੰ ਮੇਹਣ ਲਾ ਦਿੱਤਾ।
ਭਾਰਤੀ ਲੋਕਤੰਤਰ ਪ੍ਰਣਾਲੀ ਭਾਰਤੀ ਸਮਾਜ ਦੇ ਨੁਮਾਇ੍ਯੰਦੇ ਬਣ ਕੇ ਉਨ੍ਹਾਂ ਦੀ ਗੱਲ ਕਰਨ ਦੀ ਪਹਿਰੇਦਾਰੀ ਹਰ ਇੱਕ ਨੂੰ ਦਿੱਤੀ ਗਈ ਹੈ। ਹੁਣ ਇਸ ਵਿੱਚ ਦੋ ਤਰ੍ਹਾਂ ਲੋਕ ਆਉਂਦੇ ਹਨ। ਇੱਕ ਤਾਂ ਅਧੁਨਿਕ ਪੀੜੀ ਅਰਥਾਤ ਨੌਜ਼ਵਾਨ ਵਰਗ ਤੇ ਦੂਜੀ ਉਸ ਪੀੜ੍ਹੀ ਦੇ ਲੋਕ ਆਉਂਦੇ ਹਨ ਜਿਹੜੇ ਉਮਰ ਦੇ ਪੱਖ ਤੋਂ ਤਜ਼ਰਬੇਕਾਰ ਅਰਥਾਤ ਪ੍ਯੰਜਾਬ ਸੱਠ ਸਾਲ ਜਾਂ ਫਿਰ ਸੱਤਰ ਅੱਸੀ ਸਾਲ ਦੀ ਉਮਰ ਦੇ ਨੁਮਾਇ੍ਯੰਦੇ ਆਉਂਦੇ ਹਨ।
ਅੱਜ ਭਾਰਤੀ ਲੋਕਤਤਰ ’ਚ ਆ ਰਹੇ ਗੁੰਝਲੇਪਨ ਨੂੰ ਰੋਕਣ ਲਈ ਦੇਸ਼ ਸਮਾਜ ਦੀ ਬਾਗਡੋਰ ਕਿਸ ਦੇ ਹੱਥ ’ਚ ਹੋਵੇ ਦੇ ਅ੍ਯੰਦਰੋਂ ਜਲਜਲੇ ਦੀ ਤਰ੍ਹਾਂ ਉੱਠਦੇ ਹੋਏ ਚਨੌਤੀ ਪੂਰਨ ਸਵਾਲ ਖੜ੍ਹੇ ਹੋ ਰਹੇ ਹਨ। ਇਸ ਵਿੱਚ ਦੋ ਰਾਇ ਉਭਰ ਕੇ ਸਾਹਮਣੇ ਆਉਂਦੀਆਂ ਹਨ। ਇੱਕ ਦਾ ਮ੍ਯੰਨਣਾਂ ਹੈ ਕਿ ਦੇਸ਼ ਦੀ ਬਾਗਡੋਰ ਅਧੁਨਿਕ ਤੇ ਨੌਜ਼ਵਾਨ ਪੀੜੀ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ। ਜਿਸ ਨਾਲ ਕਿ ਦੇਸ਼ ਸਮਾਜ ਨਵੀਆਂ ਨਵੀਆਂ ਸੋਚਾਂ ਦੇ ਨਾਲ ਤਰੱਕੀ ਦੇ ਰਾਹ ਵੱਲ ਜਾਵੇਗਾ।
ਹੁਣ ਕੁਝ ੍ਯਇੱਕ ਲੋਕਾਂ ਦਾ ਇਹ ਮ੍ਯੰਨਣਾ ਹੈ ਕਿ ਦੇਸ਼ ਸਮਾਜ ਦੀ ਬਾਗਡੋਰ ਬਜ਼ੁਰਗ ਤੇ ਤਜ਼ਰਬੇਕਾਰਾਂ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ। ਪਰ ਇਹ ਵੀ ਅ੍ਯ੍ਯੰਦਰੋਂ ਇੱਕ ਸਵਾਲ ਪੈਦਾ ਕਰਦਾ ਹੈ ਕਿ ਜੇਕਰ ਦੇਸ਼ ਸਮਾਜ ਦੇ ਵਾਗਡੋਰ ਸਿਰਫ਼ ਤੇ ਸਿਰਫ਼ ਜਿਆਦਾ ਤਜ਼ਰਬੇਕਾਰ ਦੇ ਹੱਥ ਹੀ ਦਿੱਤੀ ਜਾਵੇ ਤਾਂ ਕੀ ਉਹ ਤਜ਼ਰਬਕਾਰ ਇਸ ਦਾ ਨਜ਼ਾਇਜ਼ ਫਾਇਦਾ ਨਹੀਂ ਉਠਾ ਸਕਦਾ ਕਿ ਮੈਂ ਜੋ ਮਰਜ਼ੀ ਕਰ ਲਵਾਂ ਮੇਰੇ ’ਤੇ ਕਿਹੜਾ ਸ਼ੱਕ ਜਾਣਾ ਹੈ। ਵੈਸੇ ਵੀ ਤਾਂ ਜਿਸ ਦੀ ਲਾਠੀ ਉਸ ਦੀ ਮੱਝ ਵਾਲੀ ਗੱਲ ਹੀ ਹੋਣੀ ਹੈ।
ਅਜਿਹੀ ਸਥਿਤੀ ਪੈਦਾ ਹੋਣ ’ਤੇ ਫਿਰ ਲੋਕਤ੍ਯੰਤਰ ਕਿਸ ਤਰ੍ਹਾਂ ਸੁਰੱਖਿਅਤ ਹੋ ਸੱਕਦਾ ਹੈ। ਅਧਨਿਕ ਪੀੜੀ ਦੇ ਨੁਮਾਇੰਦੇ ਤਜ਼ਰਬੇਕਾਰ ਪੀੜੀ ਦੀ ਗੱਲ ਨਹੀਂ ਸੁਣਨਗੇ ਤੇ ਤਜ਼ਰਬੇਕਾਰ ਪੀੜੀ ਦੇ ਨੁਮਾਇ੍ਯੰਦੇ ਨੋਜ਼ਵਾਨ ਪੀੜੀ ਦੇ ਸਹੀ ਵਿਚਾਰਾਂ ਦੀ ਵੀ ਕਦਰ ਕਰਨ ਨੂੰ ਰਾਜ਼ੀ ਨਹੀਂ ਹੋਵੇਗੀ। ਅਰਥਾਤ ਹਰ ਕੋਈ ਆਪਣੀ ਹੀ ਬੀਨ ਵਜਾ ਕੇ ਬਾਕੀ ਚੁਣਨ ਵਾਲਿਆਂ ਨੂੰ ਨਾਗਣ ਵਾਲੀ ਬੀਨ ’ਤੇ ਨਾਚ ਨਚਾਏਗਾ।
ਸਾਡੇ ਖ਼ਿਆਲ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਲੱਭਣਾ ਹੋਵੇ ਤਾਂ ਇੱਕ ਸੁਚੱਜ਼ੇ ਤਰੀਕੇ ਨਾਲ ਦੋਹਾਂ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਕਿਸੇ ਸਹੀ ਫ਼ੈਸਲੇ ਤੇ ਪੁੱਜਣ ਦੀ ਲੋੜ ਹੈ ਜੇਕਰ ਅਸੀਂ ਸਿਰਫ਼ ਇੱਕ ਦਾ ਪੱਖ ਪੂਰਾਂਗੇ ਕਿ ਦੂਜਾ ਨਰਾਜ਼ਗੀ ਦੇ ਭੰਵਰ ਵਿੱਚ ਡੁੱਬ ਜਾਵੇਗਾ। ਅਸਲ ਵਿੱਚ ਗਹੁ ਵਿਚਾਰ ਕੇ ਪਿਛਲੇ ਇਤਿਹਾਸ ਵੱਲ ਨਿਗ੍ਹਾ ਮਾਰੀ ਜਾਵੇ ਤਾਂ ਇਹ ਹੀ ਦੇਖਣ ਨੂੰ ਮਿਲੇਗਾ ਕਿ ਸਾਡੇ ਭਾਰਤੀ ਸਮਾਜ ਨੂੰ ਲੋਕਤ੍ਯੰਤਰ ਸਮਾਜ ਵਿੱਚ ਬਣਾਉਣ ਵਿੱਚ ਕੇਵਲ ਇੱਕ ਪੀੜੀ ਦਾ ਹੱਥ ਨਹੀਂ ਹੈ ਇਸ ਵਿੱਚ ਦੋਹਾਂ ਤਰ੍ਹਾਂ ਦੇ ਲੋਕ ਆਉਂਦੇ ਹਨ। ਸਮਾਜ ਵਿੱਚ ਅਜਾਦੀ ਦੀ ਲੜਾਈ ਵਿੱਚ ਵੀ ਦੋਹਾਂ ਤਰ੍ਹਾਂ ਦੇ ਸਿਪਾਹੀ ਸਾਮਿਲ ਸਨ। ਕਈ ਵਾਰੀ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਅਕਲ ਵੱਡੀ ਜਾਂ ਮੱਝ? ਭਾਰਤੀ ਸਮਾਜ ਨੂੰ ਲੋਕਤੰਤਰੀ ਸਮਾਜ ਬਣਾਉਣ ਲਈ ਸਿਰਫ਼ ਉਮਰ ਨੂੰ ਹੀ ਜਾਂ ਤਜ਼ਰਬੇ ਨੂੰ ਹੀ ਨਾ ਦੇਖਿਆ ਜਾਵੇ ਤਾਂ ਬਲਕਿ ਸੂਝ ਨੂੰ ਵੀ ਪਹਿਲ ਦੇ ਅਧਾਰ ’ਤੇ ਰੱਖਿਆ ਜਾਣਾ ਚਾਹੀਦਾ ਹੈ।
ਅਸੀਂ ਆਪਣੇ ਸਮਾਜ ਦੀ ਵਾਗਡੋਰ ਤਾਂ ਸਹੀ ਸਮਝਾ ਕੇ ਨੁਮੰਾਇੰਦਿਆਂ ਦੇ ਹੱਥ ’ਚ ਦ੍ਯਿੰਦੇ ਪਰ ਹਾਂ ਚਕਾਚੌਰ ਦੇ ਜ਼ਲੇਬੀ ਵਰਗੇ ਬਿਨਾਂ ਕਿਸੇ ਬਲ-ਬਲੇਂਵੇਂ ਅਰਥਾਤ ਸਿੱਧੇਪਨ ’ਚ ਉਲਝ ਕੇ ਸਿਰਫ਼ ਆਪਣੀ ਆਪਣੀ ਆਪਣੀ ਬੰਝਲੀ ਤੇ ਆਪਣਾ ਆਪਣਾ ਰਾਜ ਦੀ ਧੁੰਨ ਅਲਾਪਣ ਹੋਣ ਲੱਗ ਜਾਂਦੀ ਹੈ। ਫਿਰ ਅਜਿਹੀ ਪ੍ਰਸਥਿਤੀ ਵਿੱਚ ਬਾਕੀ ਸਮਾਜ ਭਾਂਡੇ ’ਚ ਵੜ੍ਹ ਜਾਂਦਾ ਹੈ।
ਦੇਸ਼ ਤੇ ਸਮਾਜ ਨੂੰ ਸਹੀ ਲੋਕਤੰਤਰੀ ਰੂਪ ਦੇਣ ਅਤੇ ਭਾਰਤੀ ਸਮਾਜ ਵਿੱਚ ਇੱਕ ਸੁਚੱਜੀ ਸਮਾਜਿਕ ਵਿਵਸਥਾ ਬਣਾਈ ਰੱਖਣ, ਸਮਾਜ ਵਿੱਚ ਇੱਕ ਚੰਗੀ ਰੂਹ ਭਰਨ ਲਈ ਸਮਾਜ ਦੀ ਵਾਗਡੋਰ ਕਿਸ ਦੇ ਹੱਥ ਦੇਣੀ ਹੈ ਇਸ ਦਾ ਫ਼ੈਸਲਾ ਸੂਝਵਾਨ ਲੋਕਾਂ ਤੇ ਛੱਡ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਲਕੀਰ ਦੇ ਫ਼ਕੀਰ ਨਾ ਬਣ ਕੇ ਇੱਕ ਸਹੀ ਸੋਚ ਦਾ ਇਸਤੇਮਾਲ ਕਰ ਕੇ ਆਪਣੇ ਲਈ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਆਪਣੇ ਲਈ ਇੱਕ ਸਹੀ ਨੁਮਾਇਦਾ ਚੁਣੇ ਜਿਸ ਵਿੱਚ ਸਿਰਫ਼ ਉਮਰ ਨੂੰ ਨਾ ਦੇਖਦੇ ਹੋਏ ਨੁਮਾਇੰਦੇ ਦੀ ਸੂਝਬੂਝ ਨੂੰ ਵੀ ਅੱਖੋਂ ਉਹਲੇ ਨਾ ਕੀਤਾ ਜਾਵੇ।

WRITTEN BY