ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਸਜਾਏ

ਮੂਨਕ, 13 ਮਾਰਚ (ਕੁਲਵੰਤ ਸਿੰਘ ਦੇਹਲਾ)- ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਅਜ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਜੋ ਸਵੇਰੇ ਜਨਮ ਅਸਥਾਨ ਗੁਰਦੁਆਰਾ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੇਹਲਾ ਸੀਹਾਂ ਤੋਂ ਅਰਦਾਸ ਉਪਰੰਤ ਨਗਾਰਿਆਂ ਦੇ ਚੋਟ ਅਤੇ ਸਾਨੌ ਸੌਕਤ ਨਾਲ ਆਰੰਭ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤਰ ਸਰੂਪ ਨੂੰ ਨਗਰ ਕੀਰਤਨ ਲਈ ਫੁਲਾਂ ਨਾਲ ਸਜਾਈ ਪਾਲਕੀ ਵਿਚ ਸਸ਼ੋਭਿਤ ਕੀਤਾ ਗਿਆ। ਸੰਗਤਾਂ ਪਾਲਕੀ ਵਿਚ ਸੁਸ਼ੋਭਿਤ ਗ੍ਰੰਥ ਸਾਹਿਬ ਅਗੇ ਨਤ ਮਸਤਿਕ ਹੋਈਆਂ।ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰਿਆ ਨੂੰ ਸਿਰਪਾਓ ਭੇਟ ਕੀਤੇ ਗਏ। ਰਾਗੀ ਜਥਿਆ ਨੇ ਕੀਰਤਨ ਤੇ ਢਾਡੀ ਤੇ ਕਵੀਸ਼ਰ ਜਥਿਆਂ ਨੇ ਸਿਖ ਇਤਿਹਾਸ ਨਾਲ ਸੰਬੰਧਿਤ ਰਚਨਾ ਪੇਸ਼ ਕੀਤੀਆ। ਗਤਕਾ ਪਾਰਟੀ ਵਲੋਂ ਇਸ ਨਗਰ ਕੀਰਤਨ ਵਿਚ ਮਾਰਸ਼ਲ ਆਰਟ ਗਤਕੇ ਦੇ ਜੌਹਰ ਵਿਖਾਏ ਗਏ। ਨਗਰ ਵਿਚ ਸੰਗਤਾਂ ਵਲੋਂ ਵਖ ਵਖ ਪੜਾਵਾਂ ਮਜਬੀ ਸਿਖ ਪਤੀ, ਹਮੀਰਾ ਪਤੀ , ਦਲਵਾਣਾ ਪਤੀ, ਬਸਾਊ ਪਤੀ, ਰਾਮਦਾਸੀਆ ਪਤੀ, ਬਾਗੜੀ ਪਤੀ ਨੇ ਆਈਆ ਸੰਗਤਾਂ ਲਈ ਗੁਰੂ ਕੇ ਲੰਗਰ ਲਗਾਏ ਅਤੇ ਪਿੰਡ ਵਿਚੋਂ ਦੀ ਵਖ-ਵਖ ਪੜਾਵਾਂ ਤੋਂ ਗੁਜਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਇਆ। ਇਸ ਸਮਾਗਮ ਦੌਰਾਨ ਸਟੇਜ ਦੀ ਸੇਵਾ ਸੁਖਜਿੰਦਰ ਸਿੰਘ ਗ੍ਰੰਥੀ, ਗੁਰਸੇਵ ਸਿੰਘ ਘਰਾਂਚੋਂ ਨੇ ਨਿਭਾਈ।ਇਸ ਮੌਕੇ ਗੁਲਜਾਰੀ ਸਿੰਘ ਅੰਤਰਰਾਸਟਰੀ ਕਬਡੀ ਖਿਡਾਰੀ, ਲਾਸ਼ੀ ਕਬਡੀ ਕੋਚ ਮੂਨਕ, ਗੁਰਦੁਆਰਾ ਕਮੇਟੀ ਪ੍ਰਧਾਨ ਜਸਪਾਲ ਸਿੰਘ ਦੇਹਲਾ, ਖਜਾਨਚੀ ਸੁਖਵਿੰਦਰ ਸਿੰਘ, ਮੀਤ ਪ੍ਰਧਾਨ ਸੁਰਿੰਦਰ ਸਿੰਘ, ਸੈਕਟਰੀ ਧੰਨਾ ਸਿੰਘ, ਮੇਜਰ ਸਿੰਘ, ਲੀਲਾ ਸਿੰਘ, ਗਿਆਨੀ ਗੁਰਤੇਜ ਸਿੰਘ, ਗਿਆਨੀ ਗੁਰਦੇਵ ਸਿੰਘ, ਚਰਨਾ ਸਿੰਘ, ਜੋਗਿੰਦਰ ਸਿੰਘ, ਜਸਪਾਲ ਸਿੰਘ, ਜਸਵੰਤ ਸਿੰਘ, ਜਸਵੰਤ ਸਿੰਘ ਸਾਬਕਾ ਸਰਪੰਚ,ਗੋਰਾ ਸਿੰਘ, ਰਣਬੀਰ ਸਿੰਘ ਦੇਹਲਾ, ਪ੍ਰਗਟ ਸਿੰਘ, ਰਾਮਲਾਲ ਸਿੰਘ, ਮਾਸਟਰ ਰਾਮ ਸਿੰਘ, ਰਵਿੰਦਰ ਸਿੰਘ, ਗੁਰਮੀਤ ਸਿੰਘ ਬਾਗੜੀ, ਗੁਰਤੇਜ ਸਿੰਘ, ਕਰਮਜੀਤ ਸਿੰਘ ਡਾਕਟਰ, ਚਮਕੌਰ ਸਿੰਘ, ਡਾਕਟਰ ਬਿੰਦਰ ਸ਼ਰਮਾ, ਜਸਵੰਤ ਸਿੰਘ , ਕਰਨੈਲ ਸਿੰਘ, ਕਾਵਲ ਸਿੰਘ ਕਾਹਲੋਂ, ਸੰਤੋਖ ਸਿੰਘ ਹੈਡ, ਜਗਪਾਲ ਸਿੰਘ ਬਗਾ, ਸੁਖਪਾਲ ਸਿੰਘ, ਗਿਆਨਾ ਸਿੰਘ, ਸੁਖੂ ਸਿੰਘ, ਜਗਰਾਜ ਸਿੰਘ, ਗਿਆਨ ਸਿੰਘ ਬੰਗਾ, ਪ੍ਰੋ ਪੁਨੀਤ ਸਿੰਗਲਾ, ਪਰਵਿੰਦਰ ਸਿੰਘ, ਬਲਜਿੰਦਰ ਸਿੰਘ, ਜੋਗਾ ਸਿੰਘ, ਲਖਵਿੰਦਰ ਸਿੰਘ ਵਡਾਲੀ, ਸੀਪਾ ਸਿੰਘ ਅਤੇ ਸਮੂਹ ਯੂਨੀਵਰਸਿਟੀ ਨੈਬਰਹੁਡ ਕੈਂਪਸ ਸਟਾਫ ਹਾਜ਼ਰ ਸਨ।

Send this to a friend