May 15, 2026 6:03 pm

ਸੂਬੇ ਭਰ ’ਚ ਬੈਂਕ ਡਕੈਤੀਆਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾ ਫਾਸ਼, 5 ਡਕੈਤੀਆਂ ’ਚ ਲੁੱਟੀ 60 ਲੱਖ ਤੋਂ ਵਧ ਦੀ ਰਕਮ

ਗੁਰਦਾਸਪੁਰ, 11 ਮਾਰਚ (ਪ੍ਰਦੀਪ ਸਿੰਘ)- ਬਟਾਲਾ ਪੁਲਿਸ ਨੇ ਇਕ ਸੂਬਾ ਪਧਰੀ ਬੈਂਕ ਡਕੈਤੀਆਂ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਇਸ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸੇ ਨਾਲੀ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਫੜੇ ਗਏ ਗੈਂਗ ਦੇ ਮੈਂਬਰਾਂ ਨੇ ਜਿਥੇ ਹੁਣ ਤਕ ਬਟਾਲਾ, ਤਰਨਤਾਰਨ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਸਮੇਤ 5 ਬੈਂਕ ਡਕੈਤੀਆਂ ਕਬੂਲ ਕੀਤੀਆਂ ਹਨ। ਉਥੇ ਦੂਜੇ ਪਾਸੇ ਇਹਨਾਂ ਫੜੇ ਗਏ ਗੈਂਗਸਟਰ ਕੋਲੋਂ ਹਥਿਆਰ ਅਤੇ ਬੈਂਕਾਂ ਵਿਚੋਂ ਲੁਟੀ ਗਈ ਕੁਝ ਰਕਮ ਵੀ ਬਰਾਮਦ ਕੀਤੀ ਹੈ। ਬਟਾਲਾ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਕਤ ਗੈਂਗ ਦਾ ਸਰਗਨਾ ਅੰਮ੍ਰਿਤਸਰ ਵਾਸੀ ਸ਼ੁਭਮ ਖਤਰੀ ਹੈ ਅਤੇ ਇਸ ਗਿਰੋਹ ਨੇ ਸਾਲ 2018 ਦੌਰਾਨ ਸੂਬੇ ਦੇ ਵਖ ਵਖ ਜ਼ਿਲ੍ਹਿਆਂ ਵਿਖੇ ਬੈਂਕ ਡਕੈਤੀਆਂ ਨੂੰ ਅੰਜਾਮ ਦਿਤਾ ਸੀ।

Send this to a friend