May 15, 2026 7:03 pm

ਹੋਲਾ ਮਹੱਲਾ ਦੌਰਾਨ ਕਾਨਫਰੰਸਾਂ ਕਰਨ ਲਈ ਰਾਜਨੀਤਿਕ ਪਾਰਟੀਆਂ ਨੂੰ ਲੈਣੀ ਪਵੇਗੀ ਚੋਣ ਕਮਿਸ਼ਨ ਤੋਂ ਪਰਵਾਨਗੀ : ਐਸ.ਡੀ.ਐਮ.

ਸ੍ਰੀ ਅਨੰਦਪੁਰ ਸਾਹਿਬ, 11 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਐਲਾਨ ਕਰਨ ਦੇ ਨਾਲ ਹੀ ਚੋਣ ਜਾਬਤਾ ਲਾਗੂ ਹੋ ਗਿਆ ਹੈ। ਇਸ ਜਾਬਤੇ ਦਾ ਇੰਨ-ਬਿੰਨ ਪਾਲਣ ਕਰਨਾ ਸਮੂਹ ਰਾਜਨੀਤਿਕ ਪਾਰਟੀਆਂ ਦਾ ਫਰਜ਼ ਬਣਦਾ ਹੈ। ਇਨਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਮੈਡਮ ਕਨੂੰ ਗਰਗ, ਪੀ.ਸੀ.ਐਸ., ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਚੋਣ ਜਾਬਤੇ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਹਿੱਤ ਵਿਧਾਨ ਸਭਾ ਸੈਗਮੈਂਟ 49-ਅਨੰਦਪੁਰ ਸਾਹਿਬ ਵਿੱਚ 9 ਫਲਾਇੰਗ ਸਕੂਐਡਜ਼, 6 ਸਟੈਟਿਕ ਸਰਵੇਲੈਂਸ ਟੀਮਾਂ ਅਤੇ 3 ਵੀਡੀਓ ਸਰਵੇਲੈਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜੋ ਕਿ 24 ਘੰਟੇ ਹਲਕੇ ਵਿੱਚ ਨਿਗਰਾਨੀ ਰੱਖਣਗੀਆਂ। ਇਸ ਤੋਂ ਇਲਾਵਾ ਉਨਾਂ ਦੱਸਿਆ ਵੱਲੋਂ ਹੋਲਾ-ਮਹੱਲਾ 2019 ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਾਜਨੀਤਿਕ ਕਾਨਫਰੰਸਾਂ ਕਰਨ ਜਾ ਰਹੀਆਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਾਨਫਰੰਸ ਕਰਨ ਲਈ ਚੋਣ ਕਮਿਸ਼ਨ ਪਾਸੋਂ ਅਗੇਤਰੀ ਪ੍ਰਵਾਨਗੀ ਜਰੂਰ ਲੈ ਲੈਣ ਤਾਂ ਜੋ ਮੌਕੇ ਤੇ ਕਿਸੇ ਵੀ ਤਰਾਂ ਦੇ ਵਿਵਾਦ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਉਨਾਂ ਨੇ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਚੋਣ ਜਾਬਤੇ ਦੀ ਪਾਲਣਾ ਕਰਨ ਚ ਸਹਿਯੋਗ ਦੇਣ ਤਾਂ ਜੋ ਚੋਣ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚਾੜੀ ਜਾ ਸਕੇ।

Send this to a friend