May 15, 2026 3:21 pm

ਨਵੀਨਤਾ ਆਧਾਰਿਤ ਵਿਕਾਸ ਚੰਡੀਗੜ ਖੇਤਰ ਦੇ ਵਿਕਾਸ ਵਿੱਚ ਕਰੇਗਾ ਵਾਧਾ: ਬਦਨੌਰ

ਚੰਡੀਗੜ – ਅੱਜ ਪੰਜਾਬ ਦੇ ਰਾਜਪਾਲ ਤੇ ਯ.ਟੀ ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਵੀ.ਪੀ ਸਿੰਘ ਬਦਨੌਰ ਨੇ ਅਜਿਹਾ ਸੰਸਥਾਗਤ ਮੰਚ ਬਣਾਉਣ ‘ਤੇ ਜ਼ੋਰ ਦਿੱਤਾ ਜਿੱਥੇ ਅਕੈਡਮੀਆ, ਖੋਜ ਤੇ ਵਿਕਾਸ ਸੰਸਥਾਵਾਂ, ਉਦਯੋਗ, ਨਿਵੇਸ਼ਕ ਤੇ ਇਨੋਵੇਟਰ ਸਾਂਝੇ ਤੌਰ ‘ਤੇ ਆਪਣੇ ਅਤੇ ਸਮਾਜ ਲਈ ਨਿਰੰਤਰਤਾ ਨਾਲ ਸਾਕਾਰਾਤਮਕ ਕਾਰਜ ਕਰ ਸਕਣ।ਸ੍ਰੀ ਬਦਨੌਰ ਅੱਜ ਆਈ.ਐਸ.ਬੀ. ਮੋਹਾਲੀ ਵਿਖੇ ਨਵੀਨਤਾ ‘ਤੇ ਆਧਾਰਿਤ ਚੰਡੀਗੜ ਦੇ ਵਿਕਾਸ ਨਾਲ ਸਬੰਧਤ ਹੋਈ ਇੱਕ ਵਰਕਸ਼ਾਪ ਮੌਕੇ ਬੋਲ ਰਹੇ ਸਨ। ਰਾਜਪਾਲ ਨੇ ਕਿਹਾ ਕਿ ਅਜਿਹਾ ਸੰਸਥਾਗਤ ਮੰਚ ਲੋੜੀਂਦਾ ਹੈ ਜੋ ਕਿ ਸੰਸਥਾਵਾਂ ਦੇ ਉਦਯੋਗਾਂ ਨਾਲ ਸਾਂਝੇ ਉੱਦਮ ਚਲਾਉਣ ਲਤੇ ਪ੍ਰਫੁੱਲਿਤ ਕਰਨ , ਨਵੇਂ ਇਨੋਵੇਟਰਜ਼ ਤੇ ਉੱਦਮੀਆਂ ਨੂੰ ਮੰਚ ਪ੍ਰਦਾਨ ਕਰਨ ਲਈ ਮਦਦਗਾਰ ਸਾਬਤ ਹੋÎਣ। ਇਸ ਨਾਲ ਖੇਤਰ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ।ਸ੍ਰੀ ਬਦਨੌਰ ਨੇ ਕਿਹਾ ਕਿ ਨਵੀਨੀਕਰਨ ਆਧਾਰਿਤ ਵਿਕਾਸ ਦੀ ਲਹਿਰ ਜੋ ਪੂਰੀ ਦੁਨੀਆਂ ਵਿੱਚ ਪਸਰੀ ਹੋਈ , ਨਾਲ ਚੰਡੀਗੜ ਖੇਤਰ ਦੇ ਵਿਕਾਸ ਨੂੰ ਭਰਪੂਰ ਹੁਲਾਰਾ ਕਰੇਗਾ। ਇਨਾਂ ਨਵੀਆਂ ਖੋਜਾਂ ਤੇ ਉਪਰਾਲਿਆਂ ਨਾਲ ਪੁਰਾਣੇ ਢਾਂਚੇ ਨੂੰ ਨਵੀਂ ਗਤੀ ਮਿਲੇਗੀ। ਉਨਾਂ ਦੱਸਿਆ ਕਿ ਸ੍ਰੀ ਨਰਿੰਦਰ ਮੋਦੀ ਖ਼ੁਦ ਭਾਰਤ ਨੂੰ 10 ਟ੍ਰਿਲੀਅਨ ਦਾ ਅਰਥਚਾਰਾ ਬਣਾਉਣ ਲਈ ਅਣਗਿਣਤ ਉਪਰਾਲੇ ਕਰ ਰਹੇ ਹਨ। ਰਾਜਪਾਲ ਨੇ ਅੱਗੇ ਕਿਹਾ ਕਿ ਹੁਣ ਜਦੋਂ ਭਾਰਤ ਦੁਨੀਆਂ ਦੇ ਤੀਜੇ ਵੱਡੇ ਸਟਾਰਟਅੱਪ ਈਕੋ ਸਿਸਟਮ ਵਜੋਂ ਉੱੇਭਰ ਰਿਹਾ ਹੈ , ਚੰਡੀਗੜ ਖੇਤਰ ਕੋਲ ਅਜਿਹਾ ਬਹੁਤ ਕੁਝ ਹੈ ਜੋ ਐਸਾ ਢੁਕਵਾਂ ਈਕੋ ਸਿਸਟਮ ਸਿਰਜਣ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ। ਚੰਡੀਗੜ ਖੇਤਰ ਨੂੰ ਪ੍ਰਮੁੱਖ ਅਦਾਰਿਆਂ , ਯੋਜਨਾਬੱਧ ਤਰੀਕੇ ਨਾਲ ਉਸਾਰਿਆ ਸ਼ਹਿਰ, ਚੰਗੇ ਪੱਧਰ ਦੀ ਜਿੰਦਗੀ ਪ੍ਰਦਾਨ ਕਰਨ ਵਾਲਾ ਸ਼ਹਿਰ ਕਹਿ ਕੇ ਇਸ ਦੀਆਂ ਵਿਸ਼ੇਸ਼ਤਾਵਾਂ ਗਿਣਾਉਂਦਿਆਂ ਉਨਾਂ ਕਿਹਾ ਇਹ ਖੇਤਰ ਤਕਨੀਕੀ ਆਧਾਰ ‘ਤੇ ਵਿਕਾਸ ਕਰਨ ਦੀ ਅਥਾਹ ਸਮਰੱਥਾ ਰੱਖਦਾ ਹੈ। ਚੰਡੀਗੜ ਪ੍ਰਸ਼ਾਸਨ ਬਹੁਤ ਜਲਦ ਖ਼ੁਰਾਕ, ਖੇਤੀਬਾੜੀ ਤੇ ਲਾਈਫ ਸਾਇੰਸਿਸ ‘ਤੇ ਕੇਂਦਰਤ ਕਈ ਸਟਾਰਟਅੱਪਸ ਤੇ ਉੱਦਮਾਂ ਨੂੰ ਪ੍ਰਫੁੱਲਿਤ ਕਰਨ ਅਹਿਕ ਕਦਮ ਚੁੱਕੇਗਾ। ਪ੍ਰੋ. ਬੀ.ਐਨ ਗੋਸਵਾਮੀ ਨੇ ਆਪਣੇ ਭਾਸ਼ਣ ਵਿੱਚ ਚੰਡੀਗੜ ਦੀ ਉਤਪਤੀ ਤੇ ਵਿਕਾਸ ਵਾਲੇ ਇਸ ਵਿਲੱਖਣ ਸੁਝਾਅ ਦੇ ਇਤਿਹਾਸਕ ਪੱਖ ਅਤੇ ਦਰਪੇਸ਼ ਚੁਣੌਤੀਆਂ ਬਾਰੇ ਜਾਣਕਾਰੀ ਦਿੱਤੀ। ਚੰਡੀਗੜ ਖੇਤਰ ਦੀ ਨਵੀਨਤਾ ਅਧਾਰਿਤ ਵਿਕਾਸ ਸਬੰਧੀ ਵੱਖ-ਵੱਖ ਪੱਖਾਂ ਤੇ ਚੁਣੌਤੀਆਂ ਨਾਲ ਸਬੰਧਤ ਇੱਕ ਪੈਨਲ ਡਿਸਕਸ਼ਨ ਵੀ ਕੀਤੀ ਗਈ ਜਿਸ ਵਿੱਚ ਸੀ.ਐਸ.ਆਈ.ਆਰ ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਗਿਰੀਸ਼ ਸਾਹਨੀ, ਕੌਮੀ ਐਗਰੀ-ਫੂਡ ਬਾਇਓਤਕਨਾਲੋਜੀ ਇੰਸਟੀਚਿਊਟ ਮੋਹਾਲੀ ਦੇ ਕਾਰਜਕਾਰੀ ਨਿਰਦੇਸ਼ਕ ਡਾ. ਟੀ.ਆਰ ਸ਼ਰਮਾ, ਆਈ.ਆਈ.ਟੀ ਰੋਪੜ ਦੇ ਡਾਇਰੈਕਟਰ ਪ੍ਰੋ. ਐਸ.ਕੇ ਦਾਸ, ਇੰਡੱਸ ਇੰਟਰਪ੍ਰੀਨਿਓਰ ਚੰਡੀਗੜ ਦੇ ਉਪ ਪ੍ਰਧਾਨ ਸ੍ਰੀ ਮੁਨੀਸ਼ ਜੌਹਰ, ਚਿਤਕਾਰਾ ਯੂਨੀਵਰਸਿਟੀ ਦੇ ਉਪ ਕੁਲਪਤੀ ਸ੍ਰੀਮਤੀ ਮਧੂ ਚਿਤਕਾਰਾ, ਰਾਜਪਾਲ ਦੇ ਪ੍ਰਮੁੱਖ ਸਕੱਤਰ ਸ੍ਰੀ ਜੇ.ਐਮ ਬਾਲਾਮੁਰਗਨ ਨੇ ਭਾਗ ਲਿਆ। ਇਸ ਪੈਨਲ ਡਿਸਕਸ਼ਨ ਦੀ ਪ੍ਰਧਾਨਗੀ ਸ੍ਰੀ ਜਯੋਤੀ ਕਮਲ ਨੇ ਕੀਤੀ।ਇਸ ਮੌਕੇ ਹੋਰ ਪਤਵੰਤਿਆਂ ਤੋਂ ਇਲਾਵਾ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਫਸਰ ਸ੍ਰੀ ਅਮਿਤਾਬ ਕਾਂਤ, ਸਲਾਹਕਾਰ ਸ੍ਰੀ ਮਨੋਜ ਪਰੀਦਾ, ਆਈ.ਆਈ.ਐਸ.ਈ.ਆਰ., ਐਨ.ਏ.ਬੀ.ਆਈ. , ਸੀ.ਐਸ.ਆਈ.ਓ, ਆਈ.ਐਨ.ਐਸ.ਟੀ ਆਦਿ ਵਰਗੀਆਂ ਪ੍ਰਮੁੱਖ ਸੰਸਥਾਵਾਂ ਦੇ ਮੁੱਖੀ ਅਤੇ ਉਦਯੋਗ ਤੇ ਮੀਡੀਆ ਖੇਤਰ ਦੇ ਨੁਮਾਇੰਦੇ ਵੀ ਸ਼ਾਮਲ ਸਨ।

Send this to a friend