Skip to content
Independent perspectives. Global stories.
BREAKING

ਚੋਣ ਕਮਿਸ਼ਨ ਸਖਤ : ਨਫਰਤ ਵਾਲੇ ਭਾਸ਼ਣਾਂ ’ਤੇ ਤੁਰੰਤ ਕਾਰਵਾਈ ਕਰਨ ਦਾ ਹੁਕਮ

Share this story

ਨਵੀਂ ਦਿੱਲੀ, 15 ਅਪ੍ਰੈਲ (ਪੀ.ਟੀ.)-ਨਫਰਤ ਭਰੇ ਭਾਸ਼ਣ ਦੇਣ ਵਾਲੇ ਵਿਅਕਤੀਆਂ ਖਿਲਾਫ ਚੋਣ ਅਧਿਕਾਰੀਆਂ ਵੱਲੋਂ ਤੁਰੰਤ ਕਾਰਵਾਈ ਕਰਨ ’ਚ ਦਿਖਾਈ ਜਾ ਰਹੀ ਢਿਲਮਸ ਤੋਂ ਚਿੰਤਤ ਚੋਣ ਕਮਿਸ਼ਨ ਨੇ ਖੇਤਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਨ੍ਹਾਂ ਸਿਆਸਤਦਾਨਾਂ ਖਿਲਾਫ ਸਖਤ ਕਾਰਵਾਈ ਕਰਨ ਜਿਹੜੇ ਪ੍ਰਚਾਰ ਦੌਰਾਨ ਵਾਤਾਵਰਨ ਨੂੰ ਗੰਧਲਾ ਕਰਦੇ ਹਨ। ਚੋਣ ਕਮਿਸ਼ਨ ਦੀਆਂ ਰਾਜਾਂ ਦੇ ਚੋਣ ਅਧਿਕਾਰੀਆਂ ਨੂੰ ਤਾਜ਼ਾ ਹਦਾਇਤਾਂ ਕਮਿਸ਼ਨ ਵਲੋਂ ਅਮਿਤ ਸ਼ਾਹ, ਆਜ਼ਮ ਖਾਨ, ਬੇਨੀ ਪ੍ਰਸਾਦ ਵਰਮਾ ਅਤੇ ਕਰਨਾਟਕ ਦੇ ਮੁੱਖ ਮੰਤਰੀ ਸਿਦਾਰਮਈਆ ਸਮੇਤ ਸੀਨੀਅਰ ਸਿਆਸਤਦਾਨਾਂ ਖਿਲਾਫ ਲੋਕ ਸਭਾ ਚੋਣਾਂ ਦੇ ਪ੍ਰਚਾਰ ਕਰਦੇ ਸਮੇਂ ਵਿਵਾਦਪੂਰਨ ਭਾਸ਼ਨ ਦੇਣ ਖਿਲਾਫ ਸ਼ੁਰੂ ਕੀਤੀ ਕਾਰਵਾਈ ਮੁਤਾਬਕ ਹਨ।

WRITTEN BY