Skip to content
Independent perspectives. Global stories.
BREAKING

ਕਿੰਨਰਾਂ ਨੂੰ ਮਿਲੀ ਤੀਸਰੇ ਵਰਗ ਦੇ ਰੂਪ ’ਚ ਮਾਨਤਾ

Share this story

ਨਵੀਂ ਦਿੱਲੀ, 15 ਅਪ੍ਰੈਲ (ਪੀ.ਟੀ.)-ਸੁਪਰੀਮ ਕੋਰਟ ਨੇ ਅੱਜ ਇੱਕ ਮਹੱਤਵਪੂਰਨ ਫੈਸਲੇ ਦੇ ਤਹਿਤ ਲਿੰਗ ਦੇ ਤੀਸਰੇ ਵਰਗ ਦੇ ਰੂਪ ‘ਚ ਟ੍ਰਾਂਸਜੇਂਡਰਾਂ ਨੂੰ ਮਾਨਤਾ ਪ੍ਰਦਾਨ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਟ੍ਰਾਂਸਜੇਂਡਰਾਂ ਨੂੰ ਸਿ¤ਖਿਆ ਅਤੇ ਸਿਹਤ ਦੇਖਭਾਲ ਸਹੂਲਤਾਂ ਮੁਹੱਈਆ ਕਰਾਉਣ ਦੇ ਲਈ ਕੇਂਦਰ ਅਤੇ ਸੂਬਿਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਸਮਾਜਿਕ ਰੂਪ ਨਾਲ ਪਿਛੜਿਆ ਹੋਇਆ ਸਮੂਹ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਟ੍ਰਾਂਸਜੇਂਡਰ ਦੇਸ਼ ਦੇ ਨਾਗਰਿਕ ਹਨ ਅਤੇ ਸਿੱਖਿਆ, ਰੋਜ਼ਗਾਰ, ਅਤੇ ਸਮਾਜਿਕ ’ਤੇ ਉਨ੍ਹਾਂ ਦਾ ਬਰਾਬਰ ਦਾ ਹੱਕ ਹੈ। ਸੁਪਰੀਮ ਕੋਰਟ ਨੇ ਦੇਸ਼ ‘ਚ ਟ੍ਰਾਂਸਜੇਂਡਰਾਂ ਦੇ ਨਾਲ ਹੁੰਦੇ ਭੇਦਭਾਵ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ’ਤੇ ਚਿੰਤਾ ਵਿਅਕਤ ਕੀਤੀ ਹੈ ਅਤੇ ਇਸ ਨੂੰ ਖ਼ਤਮ ਕਰਨ ਲਈ ਸਰਕਾਰ ਨੂੰ ਕਦਮ ਉਠਾਉਣ ਦੇ ਨਿਰਦੇਸ਼ ਦਿ¤ਤੇ ਹਨ।

WRITTEN BY