May 15, 2026 9:07 am

35 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਲੁਧਿਆਣਾ 6 ਮਾਰਚ (ਜਸਪਾਲ ਅਰੋੜਾ) ਥਾਣਾ ਫੋਕਲ ਪੁਆਇੰਟ ਅਧੀਨ ਆਉਂਦੀ ਈਸ਼ਵਰ ਕਾਲੋਨੀ ਚੌਕੀਂ ਦੀ ਪੁਲਸ ਨੇ ਜੁਗਿਆਣਾ ਫਾਟਕ ਕੋਲ ਨਾਕੇਬੰਦੀ ਦੌਰਾਨ ਮਹਿੰਦਰਾ ਪਿਕਅਪ ਸਵਾਰ 3 ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਚੋ 35 ਪੇਟੀਆ ਨਾਜਾਇਜ ਸ਼ਰਾਬ ਬਰਾਮਦ ਕੀਤੀਆਂ ਹਨ। ਥਾਣਾ ਫੋਕਲ ਪੁਆਇੰਟ ਮੁਖੀ ਗੋਵਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹਨਾਂ ਦੇ ਈਸ਼ਵਰ ਕਾਲੋਨੀ ਚੌਕੀਂ ਮੁਖੀ ਸੁਰਜੀਤ ਸਿੰਘ ਸੈਣੀ ਨੂੰ ਗੁਪਤ ਸੂਚਨਾ ਮਿਲੀ ਕਿ ਦਿਲੀ ਵਾਲੀ ਸਾਈਡ ਤੋਂ ਨਸ਼ਾ ਤਸਕਰ ਭਾਰੀ ਮਾਤਰਾ ਚ ਸ਼ਰਾਬ ਤਸਕਰੀ ਕਰਕੇ ਲੁਧਿਆਣਾ ਵਲ ਨੂੰ ਆ ਰਹੇ ਹਨ ਉਹਨਾਂ ਨੇ ਤੁਰੰਤ ਜੁਗਿਆਣਾ ਹਾਈਵੇ ਤੇ ਆਪਣੀ ਪੁਲਸ ਪਾਰਟੀ ਸਮੇਤ ਨਾਕੇਬੰਦੀ ਕਰਕੇ ਮਹਿੰਦਰਾ ਪਿਕਅਪ ਸਵਾਰ 3 ਤਸਕਰਾਂ ਨੂੰ 35 ਪੇਟੀਆ ਨਾਜਾਇਜ ਸ਼ਰਾਬ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਤਾਜਪੁਰ ਰੋਡ ਗੀਤਾਂ ਨਗਰ ਨਿਵਾਸੀ ਹਰਨੂਰ ਸਿੰਘ ਐਲ ਆਈ ਜੀ ਫਲੈਟ ਨਿਵਾਸੀ ਸੁਰਜੀਤ ਸਿੰਘ ਮਲੇਰਕੋਟਲਾ ਨਿਵਾਸੀ ਬਾਗਵਾਲਾ ਮੁਹਲਾ ਨਿਵਾਸੀ ਮਹੁੰਮਦ ਸ਼ਮਸ਼ਾਦ ਵਜੋਂ ਹੋਈ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Send this to a friend