May 15, 2026 3:28 am

ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਟਰਾਲੇ ਨੂੰ ਲੱਗੀ ਅੱਗ

ਸੁਨਾਮ ਊਧਮ ਸਿੰਘ ਵਾਲਾ, 6 ਮਾਰਚ (ਰੋਹਿਤ ਗਰਗ, ਸੁਖਦੇਵ ਸਿੰਘ ਦੇਬੀ)- ਸਥਾਨਕ ਆਈ.ਟੀ.ਆਈ. ਚੌਂਕ ਵਿਖੇ ਅੱਜ ਸ਼ਾਮ ਨੂੰ ਇਕ 18 ਟਾਇਰਾ ਟਰਾਲੇ ਪੀ.ਬੀ.03-ਏ.ਡਬਲਿਯੂ-3817 ਨੂੰ ਅਚਾਨਕ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਤਾ ਲੱਗਾ ਹੈ ਕਿ ਇਸ ਟਰਾਲੇ ਵਿਚ ਰੂੰ ਭਰੀ ਹੋਈ ਸੀ, ਜਦੋਂ ਹੀ ਇਹ ਟਰਾਲਾ ਆਈ.ਟੀ.ਆਈ. ਚੌਕ ਪੁੱਜਾ ਤਾਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ, ਜਿਸ ਕਾਰਨ ਬਿਜਲੀ ਦੀਆਂ ਤਾਰਾ ਸਪਾਰਕ ਕਰ ਗਈਆਂ ਅਤੇ ਟਰਾਲੇ ਨੂੰ ਅੱਗ ਲੱਗ ਗਈ, ਜਿਸ ਨਾਲ ਟਰਾਲਾ ਪਲਟ ਗਿਆ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਬੜੀ ਫੁਰਤੀ ਦਿਖਾਉਂਦਿਆਂ ਮੌਕੇ ’ਤੇ ਫਾਇਰ ਬ੍ਰਿਗੇਡ ਮੰਗਵਾ ਕੇ ਅੱਗ ’ਤੇ ਕਾਬੂ ਪਾ ਲਿਆ ਗਿਆ ਅਤੇ ਟਰਾਲੇ ਦਾ ਮੂਹਰੇ ਵਾਲਾ ਯੂਨਿਟ ਅਲੱਗ ਕਰ ਦਿੱਤਾ ਗਿਆ, ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ।

Send this to a friend