May 15, 2026 9:06 am

ਅੱਤਵਾਦੀ ਸਮੁੰਦਰ ਦੇ ਰਸਤੇ ਵੀ ਕਰ ਸਕਦੇ ਨੇ ਹਮਲਾ : ਐਡਮੀਰਲ ਸੁਨੀਲ ਲਾਂਬਾ

ਪਾਕਿ ਵੱਲੋਂ ਭਾਰਤੀ ਪਣਡੂਬੀ ਆਪਣੇ ਸਮੁੰਦਰੀ ਖੇਤਰ ’ਚ ਦਾਖ਼ਲ ਹੋਣ ਦਾ ਦਾਅਵਾ
ਇਸਲਾਮਾਬਾਦ/ਨਵੀਂ ਦਿਲੀ – ਪਾਕਿਸਤਾਨ ਦੀ ਜਲ ਸੈਨਾ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਨੂੰ ਭਾਰਤੀ ਪਣਡੁਬੀ ਨੇ ਉਸਦੇ ਸਮੁੰਦਰੀ ਇਲਾਕੇ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਪਾਕਿਸਤਾਨ ਦੀ ਜਲ ਸੈਨਾ ਨੇ ਭਾਰਤੀ ਪਨਡੂਬੀ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿਤਾ ਹੈ। ਪਾਕਿਸਤਾਨ ਮੀਡੀਆ ‘ਚ ਇਸ ਸੰਬੰਧੀ ਖਬਰਾਂ ਸੁਰਖੀਆਂ ਬਣਾ ਕੇ ਲਗਾਈਆਂ ਜਾ ਰਹੀਆਂ ਹਨ। ਖ਼ਬਰਾਂ ਅਨੁਸਾਰ ਜਲ ਸੈਨਾ ਦੇ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਸਾਲ 2016 ਤੋਂ ਬਾਅਦ ਇਹ ਦੂਸਰੀ ਘਟਨਾ ਹੈ ਜਦੋਂ ਕਿਸੇ ਭਾਰਤੀ ਪਣਡੁਬੀ ਨੇ ਪਾਕਿਸਤਾਨ ਦੇ ਜਲ ਖੇਤਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੋਵੇ। ਭਾਰਤੀ ਜਲ ਸੈਨਾ ਦੀ ਆਧੁਨਿਕ ਤਕਨੀਕ ਨਾਲ ਲੈਸ ਪਣਡੁਬੀ ਦਾ ਪਾਕਿਸਾਤਨ ਜਲ ਸੈਨਾ ਵਲੋਂ ਪਤਾ ਲਾਉਣਾ ਭਾਰਤੀ ਜਲ ਸੈਨਾ ਲਈ ਨੁਕਸਾਨਦਾਇਕ ਹੈ। ਪਾਕਿਸਤਾਨ ਜਲ ਸੈਨਾ ਦੇ ਬੁਲਾਰੇ ਨੇ ਕਿਹਾ ਪਾਕਿਸਤਾਨ ਸਰਕਾਰ ਦੀ ਸ਼ਾਂਤੀ ਦੀ ਪਹਿਲ ਨੂੰ ਧਿਆਨ ‘ਚ ਰਖਦਿਆਂ ਪਾਕਿਸਤਾਨ ਜਲ ਸੈਨਾ ਨੇ ਭਾਰਤੀ ਪਣਡੁਬੀ ਨੂੰ ਨਿਸ਼ਾਨਾ ਨਹੀਂ ਬਣਾਇਆ। ਇਸ ਘਟਨਾ ਤੋਂ ਸਬਕ ਲੈਂਦਿਆਂ ਭਾਰਤ ਨੂੰ ਵੀ ਸ਼ਾਂਤੀ ਨਾਲ ਕੰਮ ਕਰਨਾ ਚਾਹੀਦਾ ਹੈ। ਸਾਡੀ ਫੌਜ ਕਿਸੇ ਵੀ ਤਰ੍ਹਾਂ ਦੇ ਰੁਖੇ ਵਤੀਰੇ ਦਾ ਜਵਾਬ ਦੇਣ ‘ਚ ਸਮਰਥ ਹੈ। ਪਾਕਿ ਜਲ ਸੈਨਾ ਵਲੋਂ ਜਾਰੀ ਇਕ ਵੀਡੀਓ ‘ਚ ਇਕ ਪਨਡੂਬੀ ਦਾ ਉਪਰੀ ਹਿਸਾ ਦਿਖਾਈ ਦੇ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਭਾਰਤੀ ਪਣਡੁਬੀ ਹੈ। ਇਹ ਵੀਡੀਓ 4 ਮਾਰਚ ਦੀ ਰਾਤ 8:30 ਵਜੇ ਰਿਕਾਰਡ ਕੀਤੀ ਗਈ ਹੈ। ਦੂਜੇ ਪਾਸੇ ਭਾਰਤੀ ਜਲ ਸੈਨਾ ਪ੍ਰਮੁਖ ਐਡਮਿਰਲ ਸੁਨੀਲ ਲਾਂਬਾ ਨੇ ਅਜ ਕਿਹਾ ਕਿ ਭਾਰਤ ਇਕ ਦੇਸ਼ ਵਲੋਂ ਸਪਾਂਸਰ ਅਤਵਾਦ ਦਾ ਬੇਹਦ ਗੰਭੀਰ ਰੂਪ ਝਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਅਜਿਹੀਆਂ ਕਈ ਰਿਪੋਰਟਾਂ ਹਨ ਜਿਸ ਮੁਤਾਬਕ ਅਤਵਾਦੀਆਂ ਨੂੰ ਅਲਗ–ਅਲਗ ਤਰੀਕਿਆਂ ਨਾਲ ਹਮਲੇ ਕਰਨ ਦੀ ਟ੍ਰੇਨਿੰਗ ਦਿਤੀ ਜਾ ਰਹੀ ਹੈ। ਜਿਨ੍ਹਾਂ ਵਿਚ ਸਮੁੰਦਰ ਦੇ ਰਸਤੇ ਹਮਲਾ ਕਰਨਾ ਵੀ ਸ਼ਾਮਿਲ ਹੈ। ਕਿਸੇ ਵੀ ਦੇਸ਼ ਦਾ ਨਾਂਅ ਲਏ ਬਗੈਰ ਐਡਮਿਰਲ ਸੁਨੀਲ ਲਾਂਬਾ ਨੇ ਕਿਹਾ ਕਿ ਅਸੀਂ ਸਭ ਨੇ ਤਿੰਨ ਹਫਤੇ ਪਹਿਲਾਂ ਹੀ ਜੰਮੂ ਤੇ ਕਸ਼ਮੀਰ ਵਿਚ ਅਤਵਾਦ ਹਮਲੇ ਦਾ ਭਿਆਨਕ ਰੂਪ ਦੇਖਿਆ ਹੈ। ਇਹ ਹਿੰਸਾ ਉਨ੍ਹਾਂ ਅਤਵਾਦੀਆਂ ਵਲੋਂ ਕੀਤੀ ਗਈ ਸੀ, ਜਿਨ੍ਹਾਂ ਨੂੰ ਉਸ ਦੇਸ਼ ਦਾ ਸਮਰਥਨ ਹਾਸਲ ਹੈ, ਜੋ ਭਾਰਤ ਨੂੰ ਅਸਿਥਰ ਕਰਨਾ ਚਾਹੁੰਦਾ ਹੈ।ਭਾਰਤੀ ਜਲ ਸੈਨਾ ਪ੍ਰਮੁਖ ਨੇ ਕਿਹਾ ਕਿ ਭਾਰਤੀ ਪ੍ਰਸ਼ਾਂਤ ਖੇਤਰ ਨੇ ਹਾਲੀਆ ਸਾਲਾਂ ਵਿਚ ਅਤਵਾਦ ਦੇ ਕਈ ਰੂਪ ਦੇਖੇ ਹਨ ਅਤੇ ਦੁਨੀਆਂ ਦੇ ਇਸ ਹਿਸੇ ‘ਚ ਕੁਝ ਹੀ ਦੇਸ਼ ਇਸਦੀ ਚਪੇਟ ਵਿਚ ਆਉਣ ਤੋਂ ਬਚ ਸਕੇ ਹਨ।

Send this to a friend