Skip to content
Independent perspectives. Global stories.
BREAKING

..ਗੁਜ਼ਰਾਲ ਨੇ ਸਿਆਚਿਨ ਖਾਲੀ ਕਰਨ ਦੇ ਦਿੱਤੇ ਸਨ ਆਦੇਸ਼ ਪਰ ਸੈਨਾ ਨੇ ਨਹੀਂ ਮੰਨੇ

Share this story

image ਨਵੀਂ ਦਿ¤ਲੀ, 13 ਅਪ੍ਰੈਲ (ਪੀ.ਟੀ. ਬਿਊਰੋ)-ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਨੇ ਸਿਆਚਿਨ ਨੂੰ ਪਾਕਿਸਤਾਨ ‘ਚ ਸ਼ਾਮਿਲ ਕਰਨ ਲਈ 1997 ‘ਚ ਭਾਰਤੀ ਸੈਨਾ ਨੂੰ ਸਿਆਚਿਨ ਗਲੇਸ਼ੀਅਰ ਤੋਂ ਹਟਣ ਲਈ ਕਿਹਾ ਸੀ। ਹਾਲਾਂਕਿ ਤ¤ਤਕਾਲੀਨ ਸੈਨਾ ਮੁਖੀ ਜਨਰਲ ਵੀ. ਪੀ. ਮਲਿਕ ਨੇ ਸਰਕਾਰ ਦੇ ਸਾਹਮਣੇ ਸਖ਼ਤ ਸ਼ਰਤਾਂ ਰ¤ਖਦੇ ਹੋਏ ਇਹ ਆਦੇਸ਼ ਮੰਨਣ ਤੋਂ ਮਨਾਂ ਕਰ ਦਿ¤ਤਾ ਸੀ। ਜੋ ਸ਼ਰਤਾਂ ਜਨਰਲ ਮਲਿਕ ਨੇ ਰ¤ਖੀਆਂ ਸਨ, ਉਹ ਸ਼ਰਤਾਂ ਪਾਕਿਸਤਾਨ ਮੰਨਣ ਤੋਂ ਮਨਾਂ ਕਰਦਾ ਰਿਹਾ ਹੈ। ਮਾਰਚ, 1998 ‘ਚ ਗੁਜਰਾਲ ਸਰਕਾਰ ਦੇ ਡਿ¤ਗਣ ਤੋਂ ਬਾਅਦ ਇਸ ਮਾਮਲੇ ‘ਤੇ ਰੋਕ ਲਾਉਣੀ ਪਈ। ਵਰਣਨਯੋਗ ਹੈ ਕਿ 13 ਅਪ੍ਰੈਲ, 1984 ਨੂੰ ਭਾਰਤ ਨੇ ਸਿਆਚਿਨ ਨੂੰ ਪਾਕਿਸਤਾਨੀ ਸੈਨਾ ਤੋਂ ਬਚਾਉਣ ਲਈ ‘ਆਪ੍ਰੇਸ਼ਨ

ਮੇਘਦੂਤ’ ਸ਼ੁਰੂ ਕੀਤਾ ਸੀ। ਤਦ ਤੋਂ ਲੈ ਕੇ ਅ¤ਜ ਤ¤ਕ ਦੁਨੀਆ ਦੇ ਸਭ ਤੋਂ ਉ¤ਚੇ ਅਤੇ ਠੰਡੇ ਯੁ¤ਧ ਖੇਤਰ ਨੂੰ ਲੈ ਕੇ ਦੋਨੋਂ ਦੇਸ਼ਾਂ ਵਿਚਕਾਰ ਮਾਮਲਾ ਠੰਡਾ ਨਹੀਂ ਪਿਆ ਹੈ। ਜ਼ਿਕਰਯੋਗ ਹੈ ਕਿ ਸੈਨਾ ਨਹੀਂ ਚਾਹੁੰਦੀ ਕਿ ਸਿਆਚਿਨ ਨੂੰ ਖਾਲੀ ਕੀਤਾ ਜਾਵੇ। ਪਹਿਲਾਂ ਗੁਜ਼ਰਾਲ ਪ੍ਰਧਾਨ ਮੰਤਰੀ ਰਹਿੰਦੇ ਹੋਏ ਅਜਿਹਾ ਚਾਹੁੰਦੇ ਸਨ ਅਤੇ ਹਾਲ ਹੀ ‘ਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਚਾਹੁੰਦੇ ਸਨ ਕਿ ਭਾਰਤੀ ਸੈਨਾ ਪਿੱਛੇ ਹੱਟ ਜਾਵੇ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਸਿਆਚਿਨ ਨੂੰ ‘ਮਾਊਂਟੇਨ ਆਫ਼ ਪੀਸ’ ਕਿਹਾ ਜਾਵੇ। ਹਾਲਾਂਕਿ ਭਾਰਤੀ ਸੈਨਾ ਦਾ ਮੰਨਣਾ ਹੈ ਕਿ ਜੇਕਰ ਭਾਰਤ ਸਿਆਚਿਨ ਤੋਂ ਪਿੱਛੇ ਹੱਟਦਾ ਹੈ ਤਾਂ ਪਾਕਿਸਤਾਨੀ ਸੈਨਾ ਇਸ ਦਾ ਫਾਇਦਾ ਉਠਾ ਕੇ ਸਿਆਚਿਨ ’ਤੇ ਕਬਜ਼ਾ ਕਰ ਲਵੇਗੀ।

WRITTEN BY