Skip to content
Independent perspectives. Global stories.
BREAKING

ਜੌੜੀਆਂ ਨਹਿਰਾਂ ’ਚ ਆ ਰਿਹਾ ਜ਼ਹਿਰੀਲਾ ਪਾਣੀ ਸਰਕਾਰ ਦੀ ਲੋਕਾਂ ਪ੍ਰਤੀ ਅਣਗਹਿਲੀ ਦੀ ਖੋਲ੍ਹ ਰਿਹਾ ਪੋਲ

Share this story

image ਫਰੀਦਕੋਟ, 13 ਅਪ੍ਰੈਲ (ਗੁਰਜੀਤ ਸਿੰਘ ਡੱਗੋ ਰੁਮਾਣਾ)-ਪੰਜਾਬ ਦੀਆਂ ਮਸ਼ਹੂਰ ਜੌੜੀਆਂ ਰਾਜਸਥਾਨ ਫੀਡਰ, ਸਰਹੰਦ ਫੀਡਰ ਨਹਿਰਾਂ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਤਾਦਾਦ ਵਿੱਚ ਬੁੱਢੇ ਨਾਲੇ, ਕਾਲਾ ਸੰਘਿਆ ਡਰੇਨ ਰਾਹੀਂ ਚਮੜੇ ਦੀ ਰੰਗਾਈ ਵਾਲਾ ਜ਼ਹਿਰੀਲਾ, ਕਾਲਾ ਤੇ ਬਦਬੂਦਾਰ ਪਾਣੀ ਸ਼ਰੇਆਮ ਦਰਿਆ ਵਿੱਚ ਪੈ ਕੇ ਇਨ੍ਹਾਂ ਨਹਿਰਾਂ ਵਿੱਚ ਆ ਰਿਹਾ ਹੈ, ਜਿਨ੍ਹਾਂ ਦਾ ਪਾਣੀ ਮਾਝਾ, ਮਾਲਵਾ ਅਤੇ ਰਾਜਸਥਾਨ ਦੇ ਲੋਕਾਂ ਵੱਲੋਂ ਪੀਣ ਲਈ ਵਰਤਿਆ ਜਾਂਦਾ ਹੈ ਅਤੇ ਫਸਲਾਂ, ਪਸ਼ੂਆਂ ਦੇ ਚਾਰੇ, ਸਬਜ਼ੀਆਂ ਲਈ ਵੀ ਇਸੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜੀ ਕਿ ਸਿੱਧੇ ਤੌਰ ’ਤੇ ਪਸ਼ੂਆਂ/ਪੰਛੀਆਂ ਲਈ ਅਤੇ ਮਨੁੱਖੀ ਸਿਹਤ ਲਈ ਨੁਕਸਾਨਦੇਹ ਹੈ ਅਤੇ ਇਸ ਪਾਣੀ ਦੀ ਜ਼ਿਆਦਾ ਵਰਤੋਂ ਕਿਸਾਨ, ਮਜ਼ਦੂਰ ਅਤੇ ਗਰੀਬ ਲੋਕ ਸਿੱਧੀ

ਬਿਨਾ ਸੋਧਿਆਂ ਮਜ਼ਬੂਰਨ ਪੀਣ ਅਤੇ ਸਿੰਚਾਈ ਲਈ ਵਰਤੋਂ ਕਰਦੇ ਹਨ, ਜਿਸ ਕਰਕੇ ਹਜ਼ਾਰਾਂ ਵਿਅਕਤੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਅਨੇਕਾਂ ਕੀਮਤੀ ਜਾਨਾਂ ਨੂੰ ਇਹ ਜ਼ਹਿਰੀਲੇ ਗੰਦੇ ਤੇ ਕਾਲੇ ਪਾਣੀ ਦਾ ਦੈਂਤ ਨਿਗਲ ਚੁਕਿਆ ਹੈ ਪਰ ਰਾਜਨੀਤਿਕ ਪਾਰਟੀਆਂ ਖਾਸ ਕਰਕੇ ਮੌਜ਼ੂਦਾ ਸਰਕਾਰ ਜਿਹੜੀ ਕਿ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਜਿਹੜੀ ਸਰਕਾਰ ਹੁਣ ਵੋਟਾਂ ਸਿਰ ’ਤੇ ਹੋਣ ਦੇ ਬਾਵਜ਼ੂਦ ‘ਜਦੋਂ ਕਿ ਵੋਟਾਂ ਖਾਤਰ ਸੱਤਾ ਵਾਲੀਆਂ ਸਰਕਾਰਾਂ ਚੋਣ ਕਮਿਸ਼ਨ ਵੱਲੋਂ ਲੱਗੇ ਕੋਡ ਦੇ ਬਾਵਜੂਦ ਵੋਟਾਂ ਲੈਣ ਲਈ ਕੋਡ ਦੀ ਉਲੰਘਣਾਂ ਕਰਕੇ ਵੀ ਸਰਕਾਰੀ ਖਰਚੇ ’ਤੇ ਕੰਮ ਕਰਵਾ ਰਹੀਆਂ ਹਨ। ਉਨ੍ਹਾਂ ਲਈ ਪਾਣੀ ਦਾ ਹ¤ਲ ਕਰਨਾ ਵੱਡੀ ਗੱਲ ਨਹੀਂ। ਜੇ ਅੱਜ ਉਹ ਲੋਕਾਂ ਦੀ ਸਿਹਤ ਦਾ ਨੁਕਸਾਨ ਕਰਨ ਵਾਲੇ ਆ ਰਹੇ ਜ਼ਹਿਰੀਲੇ ਪਾਣੀ ਨੂੰ ਅੱਖੋਂ ਪਰੋਖੇ ਕਰੀ ਬੈਠੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਕੀ ਸਵਾਰੇਗੀ? ਮਾਲਵੇ ਖੇਤਰ ਅਤੇ ਖਾਸ ਕਰਕੇ ਫਰੀਦਕੋਟ ਵਿੱਚੋਂ ਲੰਘਦੀਆਂ ਨਹਿਰਾਂ ਦੇ ਲਾਗਲੇ ਡੇਢ ਦਰਜ਼ਨ ਪਿੰਡਾਂ ਦੇ ਲੋਕਾਂ ਨੇ ਪਜਾਬ ਟਾਇਮਜ਼ ਦੇ ਵਿਸੇਸ਼ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਹਰ ਵਾਰ ਆਉਣ ਵਾਲੇ ਜ਼ਹਿਰੀਲੇ ਪਾਣੀ ਦੀ 30 ਅਪ੍ਰੈਲ ਤੋਂ ਪਹਿਲਾਂ ਸਤਲੁਜ ਦਰਿਆ ਵਿੱਚ ਗੰਦੇ ਤੇ ਜ਼ਹਿਰੀਲੇ ਪਾਣੀ ਦੀ ਸਪਲਾਈ ’ਤੇ ਪੂਰਨ ਤੌਰ ’ਤੇ ਰੋਕਥਾਮ ਅਤੇ ਚੋਣ ਮੈਨੀਫੈਸਟੋ ਵਿੱਚ ਦਰਿਆ ਦਾ ਅੱਗੇ ਤੋਂ ਪ੍ਰਦੂਸ਼ਿਤ ਪਾਣੀ ਨਾ ਪੈਣ ਦੇਣ ਦਾ ਵਿਸਵਾਸ਼ ਦਿਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਕਾਲੇ ਪਾਣੀ ਦੀ ਸਜ਼ਾ ਨਾ ਭੁਗਤਣੀ ਪਵੇ ਅਤੇ ਪੱਕੇ ਤੌਰ ’ਤੇ ਇਸ ਦਾ ਹੱਲ ਕਰਨ ਬਾਰੇ ਆਪਣਾ ਧਿਆਨ ਕੇਂਦਿਰਤ ਨਾ ਕੀਤਾ ਤਾਂ ਲੋਕ ਤੀਜੀ ਧਿਰ ਜਾਂ ਨੋਟਾ ਦੇ ਬਟਣ ਨੱਪ ਕੇ ਆਪਣੀ ਅਣਮੁੱਲੀ ਵੋਟ ਦਾ ਇਸਤੇਮਾਲ ਕਰਨਗੇ। ਓਧਰ ਰਾਜਸਥਾਨ ਵਿੱਚ ਵਸਦੇ ਲੱਖਾਂ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਮੁਲਾਜ਼ਮਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਦੱਸਿਆ ਕਿ ਲੁਧਿਆਣਾ ਦੇ ਕਾਰਖਾਨੇਦਾਰ ਰਸਾਇਣਕ ਪਾਣੀ ਨੂੰ ਧਰਤੀ ਵਿੱਚ ਡੁੰਘਾ ਬੋਰ ਕਰਕੇ ਪਾਣੀ ਨੂੰ ਮੋਟਰਾਂ, ਨਲਕੇ ਦੇ ਪਾਣੀ ਵਿੱਚ ਮਿਲਾ ਕੇ ਹੋਰ ਵੀ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ। ਇਨ੍ਹਾਂ ਸਾਰੇ ਲੋਕਾਂ ਵੱਲੋਂ ਹੀ ਉਪਰੋਕਤ ਫੈਸਲੇ ਦੇ ਹੱਕ ਵਿੱਚ ਗੱਲ ਕਰਦਿਆਂ ਸਰਕਾਰ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਧਿਆਨ ਇਸ ਅਹਿਮ ਮਸਲੇ ਵੱਲ ਮੀਡੀਆ ਨੂੰ ਦਵਾਉਣ ਦੀ ਬੇਨਤੀ ਕੀਤੀ।

WRITTEN BY