ਗੁਰਦਾਸਪੁਰ, 13 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ)-ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿਥੋਂ ਪਿਛਲੀ ਵਾਰੀ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ , ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਅਤੇ ਫਿਲਮੀ ਸਿਤਾਰੇ ਵਿਨੋਦ ਖੰਨਾ ਨੂੰ ਕਰੀਬ 8 ਹਜਾਰ ਵੋਟਾਂ ਨਾਲ ਹਰਾ ਕੇ ਮੈਂਬਰ ਪਾਰਲੀਮੈਂਟ ਬਣੇ ਸਨ। ਹੁਣ ਫਿਰ ਪ੍ਰਤਾਪ ਸਿੰਘ ਬਾਜਵਾ ਕਾਂਗਰਸੀ ਉਮੀਦਵਾਰ ਹਨ ਅਤੇ ਦੂਜੇ ਪਾਸੇ ਫਿਰ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰੀ ਵਿਨੋਦ ਖੰਨਾ ਹਨ। ਉਕਤ ਪੱਤਰਕਾਰਾਂ ਦੀ ਟੀਮ ਵਲੋਂ ਇਕਤਰ ਕੀਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਇਸ ਲੋਕ ਸਭਾ ਹਲਕੇ ਕਾਹਨੂੰਵਾਨ, ਡੇਰਾ ਬਾਬਾ ਨਾਨਕ, ਬਟਾਲਾ ਅਤੇ ਫਤਿਹਗੜ ਚੂੜੀਆਂ
ਵਿਚ ਵਿਨੋਦ ਖੰਨੇ ਦੇ ਹੱਕ ਵਿਚ ਕੀਤੀਆਂ ਚੋਣ ਰੈਲੀਆਂ ਨਾਲ ਸਿਆਸੀ ਹਲਕੇ ਵਿਚ ਇਕ ਵਾਰੀ ਤਹਿਲਕਾ ਮੱਚ ਗਿਆ ਸੀ। ਖਾਸ ਕਰਕੇ ਕਾਂਗਰਸੀ ਹਲਕਿਆਂ ’ਚ ਇੰਨ੍ਹਾਂ ਇੱਕਠਾਂ ਨੂੰ ਵੇਖਦਿਆਂ ਕਾਫੀ ਹਲਚਲ ਮਚੀ ਸੀ। ਅਗਲੇ ਦਿਨ ਵੀ ਪ੍ਰਤਾਪ ਸਿੰਘ ਬਾਜਵਾ ਨੇ ਆਪਣੀਆਂ ਚੋਣ ਸਰਗਰਮੀਆਂ ਵਿਚ ਅਥਾਹ ਤੇਜ਼ੀ ਲਿਆਂਦੀ। ਪ੍ਰਤਾਪ ਬਾਜਵਾ ਹੁਣ ਰੋਜ਼ਾਨਾ ਘਟੋ-ਘਟ 10 ਤੋਂ ਭਰਵੀਆਂ ਚੋਣ ਰੈਲੀਆਂ ਨੂੰ ਵਿਉਂਤਬੱਧ ਤਰੀਕੇ ਨਾਲ ਕਰ ਰਹੇ ਹਨ। ਜਿਸ ਨਾਲ ਸੁਖਬੀਰ ਬਾਦਲ ਦੀ ਫੇਰੀ ਦਾ ਅਸਰ ਕੁੱਝ ਘਟਣਾ ਸੁਰੂ ਹੋ ਗਿਆ ਹੈ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਗੁਰਦਾਸਪੁਰ ਲੋਕ ਸਭਾ ਸੀਟ ਕੀਤਾ ਗਿਆ ਰੋਡ ਸ਼ੋਅ ਬਟਾਲਾ ਤੋਂ ਪਠਾਨਕੋਟ ਜਿਸ ਵਿਚ ਵਿਚ ਜੈਂਤੀਪੁਰ, ਬਟਾਲਾ, ਨੋਸ਼ਹਿਰਾ ਮੱਝਾ ਸਿੰਘ, ਬਿੱਧੀਪੁਰ ਫਾਟਕ, ਧਾਰੀਵਾਲ, ਸੋਹਲ, ਬੱਬਰੀ, ਗੁਰਦਾਸਪੁਰ ਅਤੇ ਅਗੇ ਪਠਾਨਕੋਟ ਦਾ ਇਲਾਕਾ ਆਉਂਦੇ ਹੈ । ਲੋਕਾਂ ਦੀ ਅੱਤ ਭਰਵੀਂ ਭੀੜ ਨੇ ਸਿਆਸੀ ਸਮੀਕਰਨ ਬਦਲ ਕੇ ਰੱਖ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਛੋਟੇਪੁਰ ਦੀ ਜਿਸਦੀ ਆਪਣੀ ਪੱਕੀ ਨਿੱਜੀ 40 ਹਜਾਰ ਵੋਟ ਹੈ। ਇਹ ਹੁਣ ਤਿਕੋਣੇ ਮੁਕਾਬਲੇ ਵਿਚ ਆ ਖੜੇ ਹੋਏ ਹਨ। ਹੁਣ ਤਾਂ ਉਸਦੇ ਸਿਆਸੀ ਵਿਰੋਧੀ ਵੀ ਮੰਨਦੇ ਹਨ ਕਿ ਛੋਟੇਪੁਰ ਇਹ ਸੀਟ ਕੱਢ ਸਕਦਾ ਹੈ। ਪਰ ਲੇਖਾ-ਜੋਖਾ ਕੀਤਾ ਜਾਵੇ ਤਾਂ ਹੁਣ ਮੁੱਖ ਮੁਕਾਬਲਾ ਭਾਜਪਾ ਦੇ ਉਮੀਦਵਾਰ ਵਿਨੋਦ ਖੰਨ, ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਅਤੇ ਆਪ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਵਿਚਾਲੇ ਬਣਦਾ ਨਜ਼ਰੀ ਆ ਰਿਹਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਹਲਕੇ ਵਿਚੋਂ 13 ਲੱਖ ਵੋਟਾਂ ਵਿਚੋਂ 9 ਲੱਖ ਵੋਟ ਪੋਲ ਹੋਈ ਸੀ ਪਰ ਇਸ ਵਾਰ ਵੋਟਾਂ ਦੀ ਗਿਣਤੀ 14 ਲੱਖ ਪਹੁੰਚ ਚੁੱਕੀ ਹੈ ਜਿਸ ਵਿਚ ਨਵੀਆਂ ਵੋਟਾਂ ਕਾਫੀ ਹਨ। ‘ਇਕ ਪੈਨਸ਼ਨ ਇਕ ਰੈਂਕ’ ਦਾ ਕਾਂਗਰਸੀ ਆਗੂ ਕਾਫੀ ਪ੍ਰਚਾਰ ਕਰ ਰਹੇ ਹਨ। ਇਸ ਹਲਕੇ ਵਿਚ 50 ਹਜਾਰ ਤੋਂ ਵੱਧ ਸਾਬਕਾ ਫੌਜੀ ਹਨ। ਦੂਜੇ ਪਾਸੇ 5 ਹਲਕਿਆਂ ’ਚ ਅਕਾਲੀ ਦਲ ਦੇ ਹਲਕਾ ਇੰਚਾਰਜ਼ ਜਥੇ ਸੁੱਚਾ ਸਿੰਘ ¦ਗਾਹ ਸਾਬਕਾ ਮੰਤਰੀ ਡੇਰਾ ਬਾਬਾ ਨਾਨਕ, ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਹਲਕਾ ਫਤਿਹਗੜ ਚੂੜੀਆਂ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਹਲਕਾ ਕਾਦੀਆਂ , ਸਾਬਕਾ ਐਮ.ਐਲ.ਏ ਲਖਬੀਰ ਸਿੰਘ ਲੋਧੀਨੰਗਲ ਹਲਕਾ ਬਟਾਲਾ, ਮੋਜੂਦਾ ਸੰਸਦੀ ਸਕੱਤਰ ਖੇਤੀਬਾੜੀ ਗੁਰਬਚਨ ਸਿੰਘ ਬੱਬੇਹਾਲੀ ਆਪੋ-ਆਪਣਿਆਂ ਹਲਕੇ ’ਚ ਪੂਰੀ ਵਿਉਂਤਬੰਧੀ ਚੋਣ ਪ੍ਰਚਾਰ ਕਰ ਰਹੇ ਹਨ। ਜਿਸ ਦਾ ਵਿਨੋਦ ਖੰਨੇ ਨੂੰ ਨਿੱਜੀ ਲਾਭ ਪਹੁੰਚ ਰਿਹਾ ਹੈ। ਦੂਜੇ ਪਾਸੇ ਮੋਜੂਦਾ ਅਤੇ ਸਾਬਕਾ ਐਮ.ਐਲ.ਏ ਵੀ ਪ੍ਰਤਾਪ ਬਾਜਵਾ ਦੇ ਹੱਕ ਵਿਚ ਪੂਰੇ ਜੋਰ ਸੋਰ ਚੋਣ ਪ੍ਰਚਾਰ ਕਰ ਰਹੇ ਹਨ। ਪਰ ਆਮ ਆਦਮੀ ਦੇ ਉਮੀਦਵਾਰ ਭਾਵੇਂ ਇਕਲੇ ਹੀ ਕੁੱਝ ਚੋਣਵੇੲਂ ਸਾਥੀਆਂ ਨਾਲ ਆਪਣੀ ਚੋਣ ਮੁਹਿੰਮ ਚਲਾ ਰਹੇ ਹਨ। ਪਰ ਉਹਨਾਂ ਨੇ ਆਪਣੀ ਚੋਣ ਮੁਹਿੰਮ ਬੜੀ ਪਹਿਲਾਂ ਹੀ ਸ਼ੁਰੂ ਕੀਤੀ ਹੈ ਪਰ ਸ੍ਰੀ ਅਰਵਿੰਦਰ ਕੇਜਰੀਵਾਲ ਦੀ ਗੁਰਦਾਸਪੁਰ ਹਲਕਾ ਦੇ ਰੋਡ ਸ਼ੋਅ ਦੌਰਾਨ ਵੋਟਰਾਂ ਦਾ ਵੱਡਾ ਹੁੰਗਾਰਾ ਮਿਲਿਆ ਹੈ। ਜਿਥੇ ਸਿਆਸੀ ਸਮੀਕਰਨ ਬਦਲੇ-ਬਦਲੇ ਨਜ਼ਰੀ ਆ ਰਹੇ ਹਨ। ਉਥੇ ਇਸ ਲੋਕ ਸਭਾ ਚੋਣਾਂ ਦਾ ਤਿਕੋਣੀ ਮੁਕਾਬਲਾ ਵੀ ਹੈਰਾਨੀਜਨਕ ਹੈ।



