ਖੰਨਾ, 3 ਮਾਰਚ (ਹਰਪਾਲ ਸਲਾਣਾ, ਬਲਜਿੰਦਰ ਪਨਾਗ)-ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਥਾਣਾ ਮਲੋੌਦ ਦੇ ਮੁਲਾਜਮਾਂ ਨੇ ਟੀ-ਪੁਆਇੰਟ ਲਸਾੜਾ ਨੁੜੇ ਦਾਣਾ ਮੰਡੀ ਸਿਹੌੜਾ, ਗਸ਼ਤ ਕਰਦੇ ਪਿੰਡ ਜਰਗੜੀ ਸਾਈਡ ਵੱਲੋਂ ਇੱਕ ਬਲੈਰੋ ਜੀਪ ਐਚ ਆਰ 04 ਐਨ 0769 ਆ ਰਹੀ ਸੀ, ਜਿਸਨੂੰ ਸ਼ੱਕ ਦੀ ਬਿਨਾਹ ‘ਤੇ ਰੋਕਕੇ ਪੁਲਿਸ ਪਾਰਟੀ ਨੇ ਉਸਦਾ ਨਾਮ, ਪਤਾ ਪੁੱਛਿਆ, ਡਰਾਇਵਰ ਨੇ ਆਪਣਾ ਨਾਮ ਪ੍ਰਤਾਪ ਸਿੰਘ ਪੁੱਤਰ ਦੇਸ.ਪਾਲ ਸਿੰਘ ਵਾਸੀ ਗਲੀ ਨੰਬਰ.2, ਅੰਬਾ- ਕਲੋਨੀ, ਬੁਲੰਦ ਸਹਿਰ ਯੂ.ਪੀ ਦੱਸਿਆ ਅਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਮ ਬਲਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਵਾਰਡ ਨੰਬਰ. 12, ਮੁਹੱਲਾ ਏਕਤਾ ਨਗਰ ਮੁਲਾ-ਪੁਰ ਲੁਧਿਆਣਾ ਦੱਸਿਆ।ਬਲੈਰੋ ਜੀਪ ਦੀ ਤਲਾਸ਼ੀ ਲੈਣ ‘ਤੇ ਉਸ ਵਿੱਚੋਂ 80 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਇਆ। ਜਿਸ ਸਬੰਧੀ ਉਕਤ ਦੋਸੀ ਦੇ ਖਿਲਾਫ ਮੁੱਕਦਮਾ ਦਰਜ਼ ਕਰਕੇ ਗ੍ਰਿਫਤਾਰ ਕੀਤਾ ਗਿਆ।