ਬਲਾਚੌਰ, 3 ਮਾਰਚ (ਸਤਨਾਮ ਚਾਹਲ)- ਅਜ ਸਾਡੇ ਸਾਰਿਆਂ ਲਈ ਬੜੇ ਮਾਣ ਦੀ ਗਲ ਹੈ ਕਿ ਸਰਕਾਰੀ ਹਾਈ ਸਮਾਰਟ ਸਕੂਲ ਟਕਾਰਲਾ ਵਿਖੇ ਰੋਟਰੀ ਕਲਬ ਆਫ ਗ੍ਰੈੰਡ ਪ੍ਰੇਰੀ(ਕੈਨੇਡਾ) ਵਲੋਂ ਲਾਜ ਧੀਆਂ ਦੀ ਪ੍ਰੋਜੈਕਟ ਦੇ ਤਹਿਤ ਲੜਕੀਆਂ ਲਈ ਤਿਆਰ ਕੀਤੇ ਬੜੇ ਹੀ ਆਧੁਨਿਕ ਬਾਇਓ -ਟਾਇਲਟ ਲੜਕੀਆਂ ਨੂੰ ਸਮਰਪਤ ਕੀਤੇ ਗਏ ਜਿਸ ਦਾ ਰਿਬਨ ਕੈਨੇਡਾ ਦੀ ਜੰਮਪਲ ਅਤੇ ਉਭਰਦੀ ਹੋਈ ਉਦਯੋਗਪਤੀ ਮੈਡਮ ਕੋਮਲਜੀਤ ਕੌਰ ਮਿਨਹਾਸ ਨੇ ਆਪਣੇ ਹਥਾਂ ਨਾਲ ਕਟਿਆਂ ਅਤੇ ਰਸਮੀ ਤੌਰ ਤੇ ਪਖਾਨਿਆਂ ਦੀ ਕੁੰਜੀ ਲੜਕੀਆਂ ਦੇ ਹਵਾਲੇ ਕਰ ਦਿਤੀ, ਅਜ ਤੋਂ ਇਸ ਦੀ ਸਾਂਭ ਸੰਭਾਲ ਦੀ ਜਿੰਮੇਦਾਰੀ ਲੜਕੀਆਂ ਹੀ ਰਖਣਗੀਆਂ ਅਤੇ ਸ਼੍ਰੀਮਤੀ ਰਮਨ ਸਾਇੰਸ ਅਧਿਆਪਿਕਾ ਇਸ ਦੀ ਦੇਖ ਰੇਖ ਦੀ ਜਿੰਮੇਦਾਰੀ ਨਿਭਾਉਣਗੇ । ਇਸ ਖੁਸ਼ੀ ਦੇ ਮੌਕੇ ਤੇ ਕੋਮਲਜੀਤ ਦੇ ਪਿਤਾ ਜੀ ਸਰਦਾਰ ਯਾਦਵਿੰਦਰ ਸਿੰਘ ਮਿਨਹਾਸ ਜਿਹੜੇ ਉਘੇ ਉਦਯੋਗਪਤੀ ਅਤੇ ਗ੍ਰੈੰਡ ਪ੍ਰੇਰੀ ਸ਼ਹਿਰ ਵਿਚ ਕਾਉੰਸਲਰ ਵੀ ਹਨ ਅਤੇ ਨਾਲ ਉਹਨਾਂ ਦੇ ਮਾਤਾ ਜੀ ਸ਼੍ਰੀਮਤੀ ਸ਼ਮਿੰਦਰ ਕੌਰ ਮਿਨਹਾਸ ਜਿਹੜੇ ਕੇ ਈਸਟ ਇੰਡੀਅਨ ਕਲਚਰਲ ਐਸੋਸੀਏਸ਼ਨ ਕਨੇਡਾ ਦੇ ਚੇਅਰਪਰਸਨ ਵੀ ਹਨ, ਮੌਜੂਦ ਸਨ ।ਇਸ ਮੌਕੇ ਤੇ ਬੋਲਦਿਆਂ ਮੈਡਮ ਕੋਮਲਜੀਤ ਨੇ ਰੋਟਰੀ ਕਲਬ ਆਫ ਗ੍ਰੈੰਡ ਪ੍ਰੇਰੀ ਦੀ ਜੰਮ ਕੇ ਤਾਰੀਫ ਕੀਤੀ। ਸ਼੍ਰੀਮਤੀ ਸ਼ਮਿੰਦਰ ਮਿਨਹਾਸ ਨੇ ਲੜਕੀਆਂ ਨੂੰ ਪ੍ਰੇਰਤ ਅਤੇ ਉਤਸਾਹਿਤ ਕੀਤਾ ਉਹਨਾਂ ਨੇ ਖਵਾਹਿਸ਼ ਸੇਵਾ ਸੋਸਾਇਟੀ ਵਲੋਂ ਅਤੇ ਰੋਟਰੀ ਕਲਬ ਆਫ ਗ੍ਰੈੰਡ ਪ੍ਰੇਰੀ ਵਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ । ਇਸ ਮੌਕੇ ਮਾਤਾ ਚਰਨਜੀਤ ਕੌਰ ਸਿਆਣ, ਮਨਜੀਤ ਸਿੰਘ ਸਾਬਕਾ ਪੰਚ, ਮੈਡਮ ਮਨਿੰਦਰ ਕੌਰ,ਮੈਡਮ ਰਮਨਾ, ਮੈਡਮ ਸੁਨੀਤਾ,ਸੰਦੀਪ ਦਤਾ, ਮਨਪਰੀਤ ਸਿੰਘ, ਮੌਜੂਦ ਸਨ