ਗੁਰੂ ਨਾਨਕ ਦੇਵ ਖ਼ਾਲਸਾ ਕਾਲਜ ਬਠਿੰਡਾ ਐਨਐਸਐਸ ਕੈਂਪ ਦਾ ਤੀਜਾ ਦਿਨ

ਬਠਿੰਡਾ, 3 ਮਾਰਚ (ਸੁਖਵਿੰਦਰ ਸਰਾਂ)- ਸਥਾਨਕ ਗੁਰੂ ਨਾਨਕ ਦੇਵ ਖ਼ਾਲਸਾ ਗਰਲਜ਼ ਕਾਲਜ ਵਿਖੇ ਮਿਤੀ 3 ਮਾਰਚ 2019 ਨੂੰ ਚਲ ਰਹੇ ਸਤ ਰੋਜ਼ਾ ਕੈਂਪ ਦੇ ਤੀਜੇ ਦਿਨ ਦੀ ਸ਼ੁਰੂਆਤ ਐਨ.ਐਸ.ਐਸ ਦੇ ਵਲੰਟੀਅਰਜ਼ ਨੂੰ ਪ੍ਰੋਗਰਾਮ ਅਫ਼ਸਰ ਰੀਤਿਕਾ ਗਰਗ ਅਤੇ ਰਾਜਵੀਰ ਕੌਰ ਨੇ ਪ੍ਰਾਰਥਨਾ ਅਤੇ ਯੋਗਾ ਕਰਵਾਕੇ ਕੀਤੀ ।ਐਨ.ਐਸ.ਐਸ ਕੋਆਰਡੀਨੇਟਰ ਮੈਡਮ ਜਸਵਿੰਦਰ ਕੌਰ ਕਲੇਰ ਨੇ ਅਜ ਦੇ ਪ੍ਰਾਜੈਕਟ ਸਫ਼ਾਈ ਮੁਹਿੰਮ ਦੀ ਮਹਤਤਾ ਨੂੰ ਵਲੰਟੀਅਰਾਂ ਨਾਲ ਸਾਂਝਾ ਕੀਤਾ ।ਬਾਅਦ ਦੁਪਹਿਰ ਸੈਮੀਨਾਰ ਸੈਸ਼ਨ ਵਿਚ ਰੈਡ ਕਰਾਸ ਦੇ ਟਰੇਨਰ ਸ੍ਰੀ ਗਣੇਸ਼ ਪਠਾਨੀਆਂ ਨੇ ਮੁਢਲੀ ਸਹਾਇਤਾ ਵਿਸ਼ੇਸ਼ ਉਪਰ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਫਸਟਏਡ ਦੀ ਸਾਡੀ ਜ਼ਿੰਦਗੀ ਵਿਚ ਬਹੁਤ ਮਹਤਤਾ ਹੈ ਅਤੇ ਇਸ ਦੀ ਜਾਣਕਾਰੀ ਹਰੇਕ ਮਨੁਖ ਲਈ ਜ਼ਰੂਰੀ ਹੈ ।ਸੈਮੀਨਾਰ ਦੇ ਅੰਤ ਵਿਚ ਕਾਲਜ ਦੇ ਪਿ?ੰਸੀਪਲ ਮੈਡਮ ਸ਼ੈਲਜਾ ਮੌਗਾਂ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਐਨ.ਐਸ.ਐਸ ਵਿਭਾਗ ਅਤੇ ਐਨ.ਐਸ.ਐਸ ਵਲੰਟੀਅਰਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਉਪਰ ਸ੍ਰੀ ਟੀ ਐਨ ਕਪੂਰ ,ਸ੍ਰੀ ਬਲਜਿੰਦਰ ਕੁਮਾਰ ਅਕਾਊਂਟੈਂਟ ,ਮੈਡਮ ਸੁਖਵਿੰਦਰ ਕੌਰ ਯੂਨੀਵਰਸਿਟੀ ਕਲਰਕ ,ਗੁਰਪਿੰਦਰ ਕੌਰ ,ਮੈਡਮ ਗੁਰਵਿੰਦਰ ਕੌਰ ਸ਼ਾਮਿਲ ਸਨ ।

Send this to a friend