ਪਿੰਡ ਕਲਿਆਣ ਸੁੱਖਾ ਵਿਖੇ ਪ੍ਰਾਚੀਨ ਸ਼ਿਵ ਮੰਦਰ ਜੋ ਕਿ ਪਹਿਲਾਂ ਅਣਗੋਲਿਆ ਪਿਆ ਸੀ,ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਸ ਮੰਦਰ ਦਾ ਨਿਰਮਾਣ ਮਹਾਰਾਜਾ ਰਣਬੀਰ ਸਿੰਘ ਨੇ 1700 ਈ: ਦੇ ਕਰੀਬ ਕਰਵਾਇਆ ਸੀ।ਕਿਉਕਿ ਪੰਡਤ ਹਰਜਸ ਰਾਏ ਵੇਦਾਂਤੀ ਜੀ ਦੇ ਵਚਨ ਕਰਕੇ ਮਹਾਰਾਜਾ ਪ੍ਰਤਾਪ ਸਿੰਘ ਜੀ ਦੇ ਜਨਮ ਹੋਣ ਉਪਰੰਤ ਵੇਦਾਂਤੀ ਜੀ ਨੂੰ ਰਾਜ ਗੁਰੂ ਦੀ ਪਦਵੀ ਦਿੱਤੀ।ਇਸ ਉਪਰੰਤ ਗੁਰੁੂ ਦਕਸ਼ਨਾਂ ਵਿੱਚ ਇਹ ਮੰਦਰ ਬਣਵਾਇਆ ਗਿਆ।ਉਸ ਮੌਕੇ ਇਸ ਮੰਦਰ ਦੇ ਨਾਮ ਲਗਭਗ 500 ਏਕੜ ਜਮੀਨ ਕਰਵਾਈ ਗਈ,ਜੋ ਬੀਤੇ ਸਮੇਂ ਨਾਲ ਘਟਦੀ ਗਈ ਜਿਵੇਂ ਕਿ ਨਹਿਰਾਂ,ਸੜਕਾਂ ਅਤੇ ਰੇਲਵੇ ਲਾਇਨਾਂ ਨਿਕਲਣ ਕਾਰਨ ਉਹਨਾਂ ਵਿੱਚ ਚਲੀ ਗਈ।ਪਰ ਹਾਲੇ ਵੀ 350 ਏਕੜ ਦੇ ਕਰੀਬ ਜਮੀਨ ਮੰਦਰ ਦੇ ਨਾਮ ਹੈ। ਮੰਦਰ,ਸਰੋਵਰ ਅਤੇ ਹੋਰ ਧਾਰਮਿਕ ਇਮਾਰਤਾਂ 5 ਏਕੜ ਵਿੱਚ ਸਥਿੱਤ ਹਨ,ਇੱਥੇ ਪਾਠਸ਼ਾਲਾ ਅਤੇ ਗਊਸ਼ਾਲਾ ਵੀ ਬਣਵਾਈ ਗਈ ਅਤੇ ਜਦੋਂ ਮਾਹਰਾਜਾ ਰਣਵੀਰ ਸਿੰਘ ਜੀ ਇੱਥੇ ਦਰਸ਼ਨ ਲਈ ਆਏ ਤਾਂ ਬਾਬਾ ਜੀ ਨੇ ਗਉੂਆਂ ਦੇ ਪਾਣੀ ਪੀਣ ਲਈ ਬਠਿੰਡਾ ਕੋਲੋਂ ਲੰਘਦੇ ਸਤਲੁਜ ਦਰਿਆ ਉਪਰ ਗਊਆਂ ਨੂੰ ਲੈ ਜਾ ਕੇ ਪਾਣੀ ਪਿਆਉਣ ਦੀ ਸਮੱਸਿਆ ਦੱਸੀ ਤਾਂ ਮਾਹਾਰਜਾ ਸਾਹਿਬ ਨੇ ਉਹਨਾਂ ਦੀ ਪੇਸ਼ਕਸ਼ ਪੂਰੀ ਕਰਨ ਲਈ ਇੱਥੇ ਸਰੋਵਰ ਦਾ ਨਿਰਮਾਣ ਕਰਵਾਇਆ, ਮੰਦਰ ਅਤੇ ਸਰੋਵਰ ਦੇ ਨਿਰਮਾਣ ਨੂੰ ਤਕਰੀਬਨ 4 ਸਾਲ ਲੱਗੇ। ਇਸ ਮੰਦਰ ਦੇ ਨਿਰਮਾਣ ਦੇ ਨਾਲ-ਨਾਲ ਜਿੱਥੇ ਬਾਬਾ ਜੀ ਠਹਿਰਦੇ ਸਨ,ਪਿੰਡ ਮਿਉਲੀ ਨੇੜੇ ਕਸਬਾ ਦਾਂਢ ਜ਼ਿਲ੍ਹਾ ਕੁਰੂਕਸ਼ੇਤਰ ਵਿਖੇ ਬਾਬਾ ਜੀ ਦੇ ਰੁਕਣ ਲਈ ਤਿੰਨ ਮੰਜ਼ਲੇ ਬੁਰਜ ਦਾ ਨਿਰਮਾਣ ਕਰਵਾਇਆ ਅਤੇ 12 ਏਕੜ ਜ਼ਮੀਨ ਦਾਨ ਕੀਤੀ, ਜੋ ਅੱਜ ਵੀ ਮੌਜੂਦ ਹੈ ਜਿਸ ਜਗ੍ਹਾ ਤੇ ਮਾਹਾਰਾਜਾ ਰਣਬੀਰ ਸਿੰਘ ਅਤੇ ਬਾਬਾ ਜੀ ਦਾ ਮਿਲਾਪ ਹੋਇਆ ਸੀ।ਪਰਲੋਕ ਸਿਧਾਰਨ ਤਂੋ ਬਾਅਦ ਉਥੇ ਬਾਬਾ ਜੀ ਦੀ ਸਮਾਧ ਬਣਾਈ ਗਈ ਹੈ ਜੋ ਕਿ ਅੱਜ ਵੀ ਜ਼ਾਨੀਪੁਰ ਜੰਮੂ ਵਿੱਚ ਸਥਿੱਤ ਹੈ। ਮਾਹਰਾਜਾ ਰਣਬੀਰ ਸਿੰਘ ਅਤੇ ਬਾਬਾ ਬ੍ਰਹਮਚਾਰੀ ਜੀ ਦੇ ਜੀਵਨ ਕਾਲ ਤੋਂ ਬਾਅਦ ਮਾਹਰਾਜਾ ਪ੍ਰਤਾਪ ਸਿੰਘ ਜੀ ਵੀ ਇਸ ਜਗ੍ਹਾ ਉਪਰ ਆਏ ਉਸ ਵੇਲੇ ਪੰਡਿਤ ਰਾਮ ਕ੍ਰਿਸ਼ਨ ਜੀ ਜੋ ਪੰਡਿਤ ਹਰ ਜਸ ਰਾਏ ਵੇਦਾਂਤੀ ਜੀ ਦੇ ਭਤੀਜੇ ਅਤੇ ਪੰਡਤ ਕਾਨਾ ਰਾਮ ਜੀ ਦੇ ਸੁਪੁੱਤਰ ਸਨ, ਮਹਾਰਾਜਾ ਪ੍ਰਤਾਪ ਸਿੰਘ ਨੇ ਉਹਨਾਂ ਨੂੰ ਗੁਰੂੁ ਧਾਰਨ ਕੀਤਾ ਅਤੇ ਜੋ ਇਸ ਮੰਦਰ ਨਾਮ ਜਮੀਨ ਹੈ ਇਸ ਦੀ ਲਿਖਤ 1 ਜੇਠ 1856 ਬਿਕ੍ਰਮੀ ਨੂੰ ਪੰਡਤ ਰਾਮ ਕ੍ਰਿਸ਼ਨ ਜੀ ਦੇ ਪਰਲੋਕ ਸਿਧਾਰਨ ਤਂੋ ਬਾਅਦ ਉਹਨਾਂ ਦੇ ਤਿੰਨ ਸਪੁੱਤਰਾਂ ਰਾਜ ਕ੍ਰਿਸ਼ਨ, ਰਾਮ ਚੰਦ, ਰਾਮ ਸ਼ਰਨ ਦੇ ਹੱਕ ਵਿੱਚ ਸ਼ਾਹੀ ਫਰਮਾਨ ਅਤੇ ਸ਼ਾਹੀ ਮੋਹਰ ਹੇਠ ਤਸਦੀਕ ਕੀਤੀ।ਇਸ ਜਗ੍ਹਾ ਦੀ ਦੇਖਭਾਲ ਦੀ ਜਿੰਮੇਵਾਰੀ ਪੁਸ਼ਤ ਦਰ ਪੁਸ਼ਤ ਇਨ੍ਹਾਂ ਨੂੰ ਸੰਭਾਲ ਲਈ ਦਿੱਤੀ ਅੱਜ ਕੱਲ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਬਣਾਈ ਹੋਈ ਕਮੇਟੀ ਇਸ ਮੰਦਰ ਦੀ ਸਾਂਭ ਸੰਭਾਲ ਕਰ ਰਹੀ ਹੈ।ਮੰਦਰ ਦੇ ਮੁੱਖ ਸੇਵਾਦਰ ਸ਼੍ਰੀ ਰਾਮ ਪਾਲ ਸ਼ਾਸਤਰੀ ਜੀ ਹਨ।ਧਾਰਮਿਕ ਮਹੱਤਵ ਪੱਖੋਂ ਇਸ ਜਗ੍ਹਾ ਉਪਰ ਸ਼ਿਵਰਾਤ੍ਰੀ, ਜਨਮ ਅਸ਼ਟਮੀ,ਰਾਮ ਨੌਮੀ, ਮੱਸਿਆ, ਨਵਰਾਤ੍ਰੇ ਹਰ ਸਾਲ ਧੂਮਧਾਮ ਨਾਲ ਮਨਾਏ ਜਾਂਦੇ ਹਨ।ਇੱਥੇ ਸੱਚੇ ਦਿਲੋਂ ਸ਼ਰਧਾ ਨਾਲ ਨਤਮਸਕ ਹੋਣ ਨਾਲ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਸ਼ਿਵਰਾਤਰੀ ਵਾਲੇ ਦਿਨ ਸਰੋਵਰ ਵਿੱਚ ਇਸ਼ਨਾਨ ਕਰਕੇ ਹਵਨ ਦੇ ਦੌਰਾਨ ਪੁੱਤਰ ਦੀ ਦਾਤ ਲਈ ਫਲ ਪਾਏ ਜਾਂਦੇ ਹਨ ਕਿਉਂਕਿ ਇਸ ਗੱਦੀ ਦੇ ਵਰਦਾਨ ਨਾਲ ਹੀ ਮਹਾਰਾਜਾ ਪ੍ਰਤਾਪ ਸਿੰਘ ਨੇ ਜਨਮ ਲਿਆ ਸੀ। ਇਹ ਮਾਨਤਾ ਸਦੀਆਂ ਤੋ ਚੱਲਦੀ ਆ ਰਹੀ ਹੈ।ਇਸ ਮੰਦਰ ਵਿੱਚ ਸਥਾਪਤ ਭਗਵਾਨ ਸ਼ਿਵ ਪਰਿਵਾਰ ਦੇ ਨਾਲ ਮਾਤਾ ਦੁਰਗਾ, ਮਾਤਾ ਸਰਸਵਤੀ, ਵਿਸ਼ਨੂੰ ਭਗਵਾਨ, ਨੰਦੀ ਮਹਾਰਾਜ, ਗਊ ਮਾਤਾ ਅਤੇ ਸ਼ਿਵਲਿੰਗ ਸੰਗਮਰਮਰ ਦੀਆਂ ਮੂਰਤੀਆਂ ਦੇ ਰੂਪ ਵਿੱਚ ਬਿਰਾਜਮਾਨ ਹਨ। ਇਸ ਮੰਦਰ ਦੇ ਹੇਠ ਇੱਕ ਸ਼ਿਵਜੀ ਦੀ ਗੁਫ਼ਾ ਬਣੀ ਹੋਈ ਹੈ, ਜਿਸ ਵਿੱਚ ਸਮੇਂ-ਸਮੇਂ ਤੇ ਮਹਾਨ ਤਪੱਸਵੀਆ ਨੇ ਤਪ ਕੀਤਾ।
ਮਹਾਰਾਜਾ ਰਣਬੀਰ ਸਿੰਘ ਦੇ ਪੁੱਤਰ ਪ੍ਰਤਾਪ ਸਿੰਘ ਦੇ ਜਨਮ ਤੋਂ ਬਾਅਦ ਦੋ ਪੁੱਤਰ ਅਮਰ ਸਿੰਘ ਅਤੇ ਰਾਮ ਸਿੰਘ ਹੋਏ। ਰਾਜਗੱਦੀ ਵੱਡੇ ਪੁੱਤਰ ਪ੍ਰਤਾਪ ਸਿੰਘ ਨੂੰ ਮਿਲੀ, ਉਸ ਤਂ ਬਾਅਦ ਮਹਾਰਾਜਾ ਪ੍ਰਤਾਪ ਸਿੰਘ ਦੇ ਪੁੱਤਰ ਮਹਾਰਾਜਾ ਹਰੀ ਸਿੰਘ ਰਾਜ ਗੱਦੀ ਤੇ ਬਿਰਾਜਮਾਨ ਹੋਏ ਜੋ ਕਿ ਭਾਰਤੀ ਰਿਆਸਤ ਦੇ ਆਖਰੀ ਰਾਜਾ ਹੋਏ ਕਿਉਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਮਹਾਰਾਜਾ ਹਰੀ ਸਿੰਘ ਨੇ ਜਵਾਹਰ ਲਾਲ ਨਹਿਰੂ ਨਾਲ ਸ਼ਰਤਾਂ ਅਧੀਨ ਸੰਧੀ ਕਰ ਕੇ ਆਪਣੇ ਰਾਜ ਨੂੰ ਭਾਰਤ ਅਧੀਨ ਲਿਆਂਦਾ, ਅੱਜ ਵੀ ਇਸ ਰਾਜ ਘਰਾਣੇ ਦੇ ਮੈਂਬਰ ਯੁਵਰਾਜ ਐਮ.ਕੇ ਆਜ਼ਾਦ ਸਿੰਘ ਸ਼ਤਰੂ ਮੰਦਰ ਦੇ ਧਾਰਮਿਕ ਸਮਾਗਮਾਂ ਵਿੱਚ ਹਾਜ਼ਰੀ ਭਰਦੇ ਹਨ।ਹੁਣ ਇਸ ਮੰਦਰ ਦੀ ਸਾਂਭ-ਸੰਭਾਲ ਪ੍ਰਧਾਨ ਅਰਜਨ ਸ਼ਰਮਾ, ਵਾਈਸ ਪ੍ਰਧਾਨ ਵਰਿੰਦਰ ਕੁਮਾਰ ਸ਼ਰਮਾ,ਖਜ਼ਾਨਚੀ ਨਰਿੰਦਰ, ਸੈਕਰਟੀ ਮਨਦੀਪ ਸ਼ਰਮਾ ਅਤੇ ਮਹੇਸ਼ ਕੁਮਾਰ, ਹਰਜਿੰਦਰ ਸ਼ਰਮਾ ਅਤੇ ਮੁੱਖ ਸਰਪ੍ਰਸਤ ਜਤਿੰਦਰ ਸ਼ਰਮਾ ਅਤੇ ਪੰਜ ਕਲਿਆਣਾਂ ਦੀ ਪੰਚਾਇਤ ਦੇ ਸਹਿਯੋਗ ਨਾਲ ਸਾਂਭ-ਸੰਭਾਲ ਕਰ ਰਹੇ ਹਨ, ਇੱਥੇ ਹਰ 4 ਮਾਰਚ ਨੂੰ ਸ਼ਿਵਰਾਤਰੀ ਮੌਕੇ ਹਵਨ ਕਰਕੇ ਲੰਗਰ ਲਗਾਇਆ ਜਾਂਦਾ ਹੈ ਅਤੇ ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵੱਧ ਚੱੜ੍ਹ ਕੇ ਹਿੱਸਾ ਲੈਂਦੀਆਂ ਹਨ।ਇਸ ਕਮੇਟੀ ਨੂੰ ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦਾ ਆਸ਼ੀਰਵਾਦ ਪ੍ਰਾਪਤ ਹੈ ਅਤੇ ਜਲਾਲ ਡੇਰੇ ਦੇ ਮੌਜ਼ੂਦਾ ਗੱਦੀ ਨਸ਼ੀਨ ਸੰਤ ਹਰ ਧਾਰਮਿਕ ਪ੍ਰੋਗਰਾਮ ਤੇ ਪ੍ਰਵਚਨ ਕਰ ਹਾਜ਼ਰੀ ਲਗਾਉਂਦੇ ਹਨ।