ਬਰਫ਼ੀਲੇ ਤੂਫ਼ਾਨ ਦੀ ਲਪੇਟ ’ਚ ਆਉਣ ਕਾਰਨ ਅੰਮ੍ਰਿਤਸਰ ਦਾ ਜਵਾਨ ਸ਼ਹੀਦ

ਅੰਮ੍ਰਿਤਸਰ, 2 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਲਾਂਸ ਨਾਇਕ ਕੁਲਦੀਪ ਸਿੰਘ 5 ਸਿਖ ਰੈਜਮੈਂਟ ਦੇ ਕਾਰਗਿਲ ਗਲੇਸ਼ੀਅਰ ’ਚ ਆਏ ਬਰਫ਼ ਦੇ ਤੂਫ਼ਾਨ ਹੇਠਾਂ ਆਉਣ ਕਰ ਕੇ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਸ ਦੇਈਏ ਕਿ ਲਾਂਸਨਾਇਕ ਕੁਲਦੀਪ ਸਿੰਘ ਪੁਤਰ ਕੁਲਵੰਤ ਸਿੰਘ ਜੋ ਕਿ ਹਲਕਾ ਮਜੀਠਾ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕਲੇਰ ਬਾਲਾ ਪਾਈ ਦਾ ਵਸਨੀਕ ਸੀ ਜੋ ਆਪਣੇ ਪਿਛੇ ਪਤਨੀ ਪਵਨਪ੍ਰੀਤ ਕੌਰ ਅਤੇ 5 ਸਾਲ ਦੇ ਲੜਕੇ ਜਸ ਨੂਰ ਪ੍ਰੀਤ ਸਿੰਘ ਨੂੰ ਛਡ ਗਏ ਹਨ ਕੁਲਦੀਪ ਸਿੰਘ ਪਿਛਲੇ 16 ਸਾਲ ਤੋਂ ਆਰਮੀ ‘ਚ ਡਿਊਟੀ ਨਿਭਾ ਰਹੇ ਸਨ ਅਤੇ ਬੀਤੀ ਸ਼ਾਮ ਗਲੇਸ਼ੀਅਰ ‘ਚ ਇਕ ਗਸ਼ਤ ਦੌਰਾਨ 15 ਫ਼ੌਜੀਆਂ ਦਾ ਇਕ ਦਸਤਾ ਜਿਸ ਦੀ ਅਗਵਾਈ ਕੁਲਦੀਪ ਸਿੰਘ ਕਰ ਰਹੇ ਸਨ ਅਤੇ ਅਚਾਨਕ ਬਰਫ਼ ਦੇ ਆਏ ਤੂਫ਼ਾਨ ‘ਚ ਦਬ ਕੇ ਕੁਲਦੀਪ ਸਿੰਘ ਦੀ ਮੌਤ ਹੋ ਗਈ।ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ 3 ਮਾਰਚ ਨੂੰ ਉਨ੍ਹਾਂ ਦੇ ਪਿੰਡ ਪਹੁੰਚੇਗੀ।

Send this to a friend