May 14, 2026 7:32 pm

ਰਜਿੰਦਰਾ ਹਸਪਤਾਲ ਦੀ ਛੱਤ ਤੋਂ ਛਾਲ ਮਾਰਨ ਵਾਲੀਆਂ ਨਰਸਾਂ ਦੀ ਹਾਲਤ ਹਾਲੇ ਵੀ ਖਤਰੇ ’ਚ

ਪਟਿਆਲਾ, 1 ਮਾਰਚ (ਦਇਆ ਸਿੰਘ)- ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮਮਟੀ ‘ਤੇ ਬੈਠੀਆਂ ਨਰਸਾਂ ਵਿਚੋਂ 2 ਨੇ ਨੀਚੇ ਛਾਲ ਮਾਰ ਦਿਤੀ ਹੈ।ਇਸ ਤੋਂ ਤੁਰੰਤ ਬਾਅਦ ਦੋਵੇਂ ਨਰਸਾਂ ਕਰਮਜੀਤ ਔਲਖ ਅਤੇ ਬਲਜੀਤ ਕੌਰ ਖ਼ਾਲਸਾ ਨੂੰ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿਚ ਇਲਾਜ ਲਈ ਦਾਖਲ ਕਰਵਾ ਦਿਤਾ ਹੈ।ਜਿਥੇ ਉਨ੍ਹਾਂ ਦਾ ਉਨ੍ਹਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅਜ ਇਨ੍ਹਾਂ ਦੀ ਮੀਟਿੰਗ ਨਹੀਂ ਹੋਈ।ਜਿਸ ਦੇ ਚਲਦਿਆਂ ਇਨ੍ਹਾਂ ਦੋਨੋਂ ਨਰਸਾਂ ਕਰਮਜੀਤ ਔਲਖ ਅਤੇ ਬਲਜੀਤ ਕੌਰ ਖ਼ਾਲਸਾ ਨੇ ਛਾਲ ਮਾਰ ਦਿਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਸਾਂ ਨੇ ਦਸਿਆ ਕਿ ਬੇਸਿਕ ਤਨਖ਼ਾਹ ਤੇ ਰੈਗੁਲਰ ਕਰਨ ਲਈ ਪਿਛਲੇ 23 ਦਿਨਾਂ ਤੋਂ ਸਰਕਾਰੀ ਹਸਪਤਾਲ ਦੀ ਮਮਟੀ ਤੇ ਮੰਗਾਂ ਸਬੰਧੀ ਰੋਸ ਕਰਨ ਲਈ ਬੈਠੀਆਂ ਸਨ।ਇਸ ਸਬੰਧੀ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਚੇਤਾਵਨੀ ਦਿਤੀ ਸੀ ਕਿ ਜੇਕਰ ਉਹ ਮੀਟਿੰਗ ਨਹੀਂ ਕਰਨਗੇ ਤਾਂ ਹਸਪਤਾਲ ਦੀ ਮਮਟੀ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣਗੇ ।

Send this to a friend