ਮਾਨਸਾ, 1 ਮਾਰਚ (ਦੀਦਾਰ ਦੰਦੀਵਾਲ)- ਲੋਕ ਸਭਾ ਹਲਕਾ ਬਠਿੰਡਾ ਤੋਂ ਬੇਸ਼ਕ ਕਾਂਗਰਸ ਦੇ ਕਈ ਚਿਹਰੇ ਸਾਹਮਣੇ ਆ ਰਹੇ ਹਨ ਪਰ ਕਾਂਗਰਸ ਜੇਕਰ ਅਜੀਤਇੰਦਰ ਸਿੰਘ ਮੋਫਰ ਸਾਬਕਾ ਹਲਕਾ ਵਿਧਾਇਕ ਸਰਦੂਲਗੜ੍ਹ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਦੀ ਹੈ ਤਾਂ ਬਠਿੰਡਾ ਸੀਟ ਕਾਂਗਰਸ ਦੀ ਝੋਲੀ ਵਿਚ ਪੈਣਾ ਤੈਅ ਹੋ ਜਾਂਦੀ ਹੈ ਇਨ੍ਹਾਂ ਗਲਾਂ ਦਾ ਪ੍ਰਗਟਾਵਾ ਪਤਰਕਾਰਾਂ ਨਾਲ ਗਲ ਕਰਦਿਆਂ ਲੋਕ ਸਭਾ ਹਲਕਾ ਬਠਿੰਡਾ ਦੇ ਯੂਥ ਪ੍ਰਧਾਨ ਜਗਸੀਰ ਸਿੰਘ ਮੀਰਪੁਰ ਨੇ ਕੀਤਾ । ਉਨ੍ਹਾਂ ਕਿਹਾ ਕਿ ਅਜੀਤ ਇੰਦਰ ਸਿੰਘ ਮੋਫਰ ਦੇ ਨਿਜੀ ਜੀਵਨ ਅਤੇ ਰਾਜਨੀਤਕ ਜੀਵਨ ਤੇ ਝਾਤ ਮਾਰੀਏ ਤਾਂ ਉਨ੍ਹਾਂ ਦਾ ਅਕਸ ਸਾਫ ਅਤੇ ਇਮਾਨਦਾਰੀ ਵਾਲਾ ਰਿਹਾ ਹੈ ਮੋਫਰ ਸਾਹਿਬ ਨੇ ਕਾਂਗਰਸੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ ਅਕਾਲੀਆਂ ਦੇ ਗੜ੍ਹ ਮੰਨੇ ਜਾਂਦੇ ਹਲਕਾ ਸਰਦੂਲਗੜ੍ਹ ਤੋਂ ਤਿੰਨ ਵਾਰ ਹਲਕਾ ਵਿਧਾਇਕ ਬਣ ਕੇ ਮੋਫਰ ਨੇ ਕਾਂਗਰਸ ਦੀ ਝੰਡੀ ਬੁਲੰਦ ਕੀਤੀ ਹੈ । ਮਾਨਸਾ ਦੇ ਤਿੰਨੇ ਹਲਕਿਆਂ ਤੋਂ ਇਲਾਵਾ ਬਠਿੰਡਾ ਦੇ ਸਾਰੇ ਹਲਕਿਆਂ ਦੇ ਵਿਚ ਵੀ ਮੋਫਰ ਸਾਹਿਬ ਦਾ ਚੰਗਾ ਆਧਾਰ ਹੈ। ਉਹ ਪੂਰਾ ਲੋਕ ਸਭਾ ਹਲਕਾ ਬਠਿੰਡਾ ਵਿਚ ਲੋਕਾਂ ਦੇ ਦੁਖਾਂ ਸੁਖਾਂ ਵਿਚ ਆਮ ਵਿਚਰਦੇ ਦੇਖੇ ਜਾਂਦੇ ਹਨ। ਮੋਫਰ ਸਾਹਿਬ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹਨ ਤੇ ਉਨ੍ਹਾਂ ਦੇ ਹਰਮਨ ਪਿਆਰੇ ਨੇਤਾ ਹਨ ਮੋਟਰਸਾ ਹਰ ਖੇਡ ਟੂਰਨਾਮੈਂਟ ਅਤੇ ਨੌਜਵਾਨ ਗਤੀਵਿਧੀਆਂ ਵਿਚ ਵੀ ਵਧ ਚੜ੍ਹ ਕੇ ਹਿਸਾ ਲੈਂਦੇ ਹਨ ਇਸ ਲਈ ਜੇਕਰ ਅਜੀਤਇੰਦਰ ਸਿੰਘ ਮੋਫਰ ਨੂੰ ਬਠਿੰਡਾ ਲੋਕ ਸਭਾ ਤੋਂ ਟਿਕਟ ਦਿਤੀ ਜਾਂਦੀ ਹੈ ਤਾਂ ਨੌਜਵਾਨ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਇਸ ਚੋਣ ਸਰਗਰਮੀਆਂ ਵਿਚ ਉਤਰਨਗੇ ਤੇ ਬਠਿੰਡਾ ਲੋਕ ਸਭਾ ਸੀਟ ਮੋਫਰ ਸਾਹਿਬ ਨੂੰ ਜਿਤਾ ਕੇ ਕਾਂਗਰਸ ਦੀ ਝੋਲੀ ਵਿਚ ਪਾਉਣਗੇ।