ਬਰੇਟਾ, 12 ਅਪ੍ਰੈਲ (ਨਛੱਤਰ ਸਿੰਘ ਕਾਹਨਗੜ੍ਹ)-ਇੱਕ ਅਜ਼ਾਦ ਦੇਸ਼ ਦੀਆਂ ਧੀਆਂ ਭੈਂਣ ਜਿੰਨਾਂ ਦੀ ਲੜਕਿਆਂ ਦੇ ਮੁਕਾਬਲੇ ਗਿਣਤੀ ਘੱਟ ਜਾਣ ਤੇ ਦੇਸ਼ ਦਾ ਹਰ ਨਾਗਰਿਕ ਚਨਿੰਤਤ ਹੈ ਪਰ ਅੱਜ ਬਲਾਤਕਾਰੀਆਂ ਦੀਆਂ ਘਰੋਣੀਆਂ ਹਰਕਤਾਂ ਦੇ ਡਰ ਨੇ ਹੀ ਧੀਆਂ ਨੂੰ ਕੁੱਖਾਂ ਵਿੱਚ ਮਾਰਨ ਤੱਕ ਦੀ ਨੌਬਤ ਨੂੰ ਜਨਮ ਦਿੱਤਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਪ੍ਰਦੀਪ ਸਿੰਘ ਅਕਲੀਆ (ਚਾਂਦਪੁਰਾ ਸਾਹਿਬ) ਜੀ ਪ੍ਰਮੱਖ ਆਗੂ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਨੇ ਇੱਕ ਵਿਸ਼ੇਸ਼ ਮਿਲਣੀ ਦੌਰਾਨ ਕੀਤਾ। ਉਹਨਾਂ ਕਿਹਾ ਕਿ ਧੰਨ ਗੁਰੂ ਨਾਨਕ ਦੇਵ ਜੀ ਜਿਨਾਂ ਨੇ ਨਗਾਰੇ ਦੀ ਚੋਟ ਤੇ ਕਿਹਾ ਕਿ ‘ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨੂ ਜਿਨਾਂ ਨੇ ਪੂਰੀ ਦੁਨੀਆਂ ਨੂੰ ਸੰਬੋਧਨ ਕਰਦਿਆਂ ਔਰਤ ਨੂੰ ਮਾੜਾ ਕਹਿਣ ਤੋਂ ਵੀ ਵਰਜਿਆ ਹੈ ਪਰ ਬਲਾਤਕਾਰ
ਵਰਗਾ ਘਿਨੋਣਾ ਅਪਰਾਦ ਤਾਂ ਬਖ਼ਣ ਯੋਗ ਹੀ ਨਹੀ। ਪਰ ਦੁੱਖ ਦੀ ਗੱਲ ਹੈ ਕਿ ਅੱਜ ਦੇਸ਼ ਦੀ ਹਰ ਅਦਾਲਤ ਤੋਂ ਲੈ ਕੇ ਆਮ ਆਦਮੀ ਤੱਕ ਕਹਿ ਰਹੇ ਹਨ ਕਿ ਅਜਿਹਾ ਜ਼ਰਮ ਕਰਨ ਵਾਲੇ ਨੂੰ ਫਾਸੀ ਤੇ ਲਟਕਾ ਦੇਣਾ ਅਤਿ ਜਰੂਰੀ ਹੈ ਪਰ ਇਸੇ ਹੀ ਦੇਸ਼ ਅੰਦਰ ਹੀ ਯੂ ਪੀ ਦੇ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਜੋ ਕਿ ਕਹਿ ਰਹੇ ਹਨ ਕਿ ਮੁਡਿਆਂ ਖੁੰਡਿਆਂ ਤੋਂ ਅਜਿਹੀਆਂ ਗਲਤੀਆਂ ਹੋ ਜਾਦੀਆਂ ਹਨ ਜਿਨਾਂ ਨੂੰ ਫਾਹੇ ਨਹੀ ਚਾੜਨਾਂ ਚਾਹੀਦਾ। ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਅਖ਼ਬਾਉਣ ਵਾਲਾ ਲੀਡਰ ਜਦ ਅਜਿਹਾ ਬਿਆਨ ਦੇ ਸਕਦਾ ਹੈ ਤੇ ਦੂਜਾ ਦਾਅਵੇਦਾਰ ਨਰਿੰਦਰ ਮੋਦੀ ਅਪਣੀ ਪਤਨੀ ਨੂੰ ਹੀ ਅਪਣੀ ਪਤਨੀ ਹੋਣ ਦਾ ਸਹੀ ਦਰਜਾ ਨਹੀ ਦੇ ਸਕਦਾ ਤਾਂ ਭਾਰਤ ਦੇਸ਼ ਕਿਵੇਂ ਤਰੱਕੀ ਕਰ ਸਕੇਗਾ ਅਤੇ ਧੀਆਂ ਭੈਣੀ ਦੀ ਇਜਤ ਕਿਵੇਂ ਸਾਫ ਰਹਿ ਸਕਦੀ ਹੈ। ਸਾਡੇ ਦੇਸ਼ ਵਿੱਚ ਵਹਿਸ਼ੀ ਦਰਿੰਦੇ ਸਮਾਜ ਲਈ ਕਲੰਕ ਹਨ। ਅਸੀਂ ਵੀ ਬਲਾਤਕਾਰੀਆਂ ਨੂੰ ਫਾਸੀ ਦੀ ਸਜ਼ਾ ਦੇਣ ਦੇ ਹੱਕ ਵਿੱਚ ਨਹੀ ਪਰ ਇੰਨਾ ਨੂੰ ਅਜਿਹੀਆਂ ਮਿਸਾਲੀ ਸਜਾਵਾਂ ਦਿੱਤੀਆਂ ਜਾਣ ਜਿੰਨਾ ਨੂੰ ਦੇਖ ਕੇ ਕੋਈ ਵੀ ਬਹਿਸ਼ੀ ਦਰਿੰਦਾ ਅਜਿਹੀਆਂ ਘਿਣਾਉਣੀਆਂ ਹਰਕਤਾਂ ਕਰਨ ਦੀ ਜ਼ੁਰਤ ਕਰਨ ਦਾ ਹੀਆਂ ਹੀ ਨਾਂ ਕਰ ਸਕੇ। ਅਰਬ ਮੁਲਕਾਂ ਦੀ ਤਰਜ਼ ਤੇ ਅਜਿਹੇ ਦਰਿੰਦਿਆਂ ਦੇ ਹੱਥ ਪੈਰ,ਜੀਭ ਅਤੇ ਗੁਪਤ ਅੰਗ ਕੱਟ ਕੇ ਸਮਾਜ ਵਿੱਚ ਬੇਸਹਾਰਾ ਰੁਲਣ ਲਈ ਛੱਡ ਦਿੱਤਾ ਜਾਵੇ ਤਾਂ ਕਿ ਹਰ ਗਲਤ ਅਨਸਰ ਦਾ ਦਿਲ ਕੰਬ ਜਾਵੇ। ਉਹਨਾਂ ਕਿਹਾ ਕਿ ਅੱਜ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਕੋਈ ਇਕੱਲੀ ਧੀ ਭੈਂਣ ਕਿਤੇ ਆ ਜਾ ਨਹੀਂ ਸਕਦੀ ਜੋ ਕਿ ਬੜੇ ਸ਼ਰਮ ਦੀ ਗੱਲ ਹੈ। ਸਾਡੇ ਦੇਸ਼ ਦੇ ਵੱਖ ਵੱਖ ਧਰਮਾਂ ਦੇ ਆਗੂ ਜੋ ਹਰ ਰੋਜ਼ ਵੱਡੇ ਵੱਡੇ ਸਮਾਗਮਾਂ ਵਿੱਚ ਧਰਮ ਦੀਆਂ ਗੱਲਾਂ ਕਰਦੇ ਨਹੀ ਥੱਕਦੇ ਅੱਜ ਦੇਸ਼ ਦੀ ਧੀ ਭੈਂਣ ਤੇ ਹੋ ਰਹੇ ਅੱਤਿਆਚਾਰ ਦੇ ਖ਼ਿਲਾਫ਼ ਕਿਉਂ ਸਮਾਜ ਅਤੇ ਧਰਮ ਵਾਲਿਆਂ ਨੂੰ ਇੱਕ ਹੋਣ ਦਾ ਹੋਕਾ ਨਹੀ ਦੇ ਰਹੇ। ਦੇਸ਼ ਵਿੱਚ ਲੱਚਰਤਾ ਫਿਲਾਹ ਰਹੇ ਅਪਣੇ ਆਪ ਨੂੰ ਲੋਕ ਗਾਇਕ ਅਖਵਾਉਂਦੇ ਜਿੱਨਾਂ ਗਾਇਕਾਂ ਨੂੰ ਪਿਛਲੇ ਕੁਝ ਸਮੇਂ ਦੌਰਾਨ ਜੇਕਰ ਨਾਰੀ ਮੰਚ ਵਲੋਂ ਵੰਗਾਰ ਪਾਈ ਤਾਂ ਸਮਾਜ ਸਧਾਰੂ ਅਤੇ ਧਰਮਾਂ ਦੇ ਆਗੂਆਂ ਨੇ ਕਿਉਂ ਨਾਂ ਇਸ ਨਾਰੀ ਮੰਚ ਦਾ ਪੂਰਨ ਸਾਧ ਦਿੱਤਾ। ਜੋ ਕਿ ਧਰਮਾਂ ਦੇ ਆਗੂਆਂ ਨੂੰ ਇੱਕ ਸਵਾਲੀਆ ਚਿੰਨ ਨਹੀ? ਸਾਨੂੰ ਖੁਦ ਵੀ ਅਜਿਹੇ ਅਨਸਰਾਂ ਨੂੰ ਮੂੰਹ ਤੋੜ ਜਵਾਬ ਦੇਣਾ ਪਵੇਗਾ। ਇਸ ਸਮੇਂ ਉਨਾਂ ਦੇ ਨਾਲ ਜਰਨੈਲ ਸਿੰਘ ਚਾਂਦਪੁਰਾ ਸਾਹਿਬ, ਦਲਜੀਤ ਸਿੰਘ ਖੁਡਾਲ ਕਲਾਂ, ਮੇਜਰ ਸਿੰਘ ਕਾਹਨਗੜ੍ਹ, ਮੇਜਰ ਸਿੰਘ ਕੁਲਰੀਆਂ, ਦੀਪ ਸਿੰਘ ਜਾਖਲ, ਵੀ ਮੌਜੂਦ ਸਨ।



