ਮੌੜ ਮੰਡੀ, 13 ਅਪ੍ਰੈਲ (ਮਨਦੀਪ ਸਿੰਘ ਘਮਾਣ, ਕਰਮਜੀਤ ਸਿੰਘ ਧਾਲੀਵਾਲ, ਗੁਲਾਬਦੀਪ ਰਾਠੀ)- ਹਲਕਾ ਬਠਿੰਡਾ ਦੇ ਪਿੰਡ ਘੁੰਮਣ ਕਲਾਂ ਵਿਖੇ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋ ਕੀਤੀ ਗਈ ਰੈਲੀ ਜਿਸ ਵਿੱਚ ਸ: ਜਨਮੇਜਾ ਸਿੰਘ ਸੇਖੋ ਸਿੰਚਾਈ ਮੰਤਰੀ ਵੀ ਆਏ ਅਤੇ ਉਹਨਾ ਵੱਲੋ ਵੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਲੋਕਾ ਨੂੰ ਵੋਟਾ ਪਾਉਣ ਲਈ ਬੇਨਤੀ ਕੀਤੀ ਇਸ ਮੋਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਲੋਕਾ ਨੂੰ ਬੇਨਤੀ ਕੀਤੀ ਕਿ ਮੈਨੂੰ ਵੋਟਾ ਪਾਉ ਅਤੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਸੱਤਾ ਵਿੱਚ ਲਿਆਉ ਤਾ ਜੋ ਮੈਂ ਪਹਿਲਾ ਜਿੰਨਾ ਵਿਕਾਸ ਕੀਤਾ ਹੈ ਉਸਤੋ ਦੂਗਣਾ ਵਿਕਾਸ ਇਲਾਕੇ ਦਾ ਕਰ ਸਕਾ ਅਤੇ ਇਲਾਕੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਰਹਿਣ ਦੇਵਾ ਜੋ ਇਸ ਵਾਰ ਇਸ ਇਲਾਕੇ ਵਿੱਚ ਦਿੱਕਤਾ ਰਹਿ ਗਈਆ ਹਨ
ਇਸਦਾ ਕਾਰਨ ਸੀ ਕਿ ਸੇਂਟਰ ਵਿੱਚ ਕਾਗਰਸ ਸਰਕਾਰ ਸੀ ਜੋ ਪੰਜਾਬ ਸਰਕਾਰ ਨੂੰ ਬਾਕੀ ਸੂਬਿਆ ਵਾਗ ਸਹੀ ਰਾਸੀ ਅਤੇ ਸਹੂਲਤਾ ਨਹੀ ਦੇ ਰਹੀ ਸੀ ਕਿਉਂਕਿ ਉਹ ਆਪਣੀ ਸੱਤਾ ਕਾਇਮ ਰੱਖਣ ਲਈ ਭਾਜਪਾ ਅਤੇ ਸ੍ਰੋਮਣੀ ਅਕਾਲੀ ਦਲ ਨੂੰ ਕਾਮਜਾਬ ਹੋਣ ਤੋ ਰੋਕਣ ਲਈ ਪੰਜਾਬ ਨੂੰ ਸਹੂਲਤਾ ਨਹੀ ਦੇ ਰਹੀ ਸੀ , ਹੁਣ ਜਦ ਭਾਜਪਾ ਦੀ ਸਰਕਾਰ ਬਣ ਜਾਵੇਗੀ ਤਾ ਉਹ ਪੰਜਾਬ ਨੂੰ ਵੱਧ ਤੋ ਵੱਧ ਸਹੂਲਤਾ ਅਤੇ ਗਰਾਂਟਾ ਦੇਣਗੇ ਜਿਸ ਨਾਲ ਮੈਂ ਆਪਣੇ ਇਲਾਕੇ ਦੀਆ ਰਹਿੰਦੀਆ ਸਾਰੀਆ ਸਮੱਸਿਆਵਾ ਦੂਰ ਕਰ ਦੇਵਾਗੀ । ਇਸ ਮੋਕੇ ਰੋਮੀ ਸੇਖੋ, ਕਵਰਜੀਤ ਬੰਟੀ, ਬਲਜਿੰਦਰ ਜੈਂਦ, ਤਜਿੰਦਰ ਬੁਰਜ, ਬੋਘਾ ਘੁੰਮਣ ਅਤੇ ਗਰਾਂਮ ਪੰਚਾਇਤ ਘੁੰਮਣ ਕਲਾਂ ਸਰਪੰਚ ਕਰਨੈਲ ਕੌਰ, ਪੰਚ ਪ੍ਰਿਤਪਾਲ ਸਿੰਘ, ਪੰਚ ਗੁਰਦੇਵ ਸਿੰਘ, ਪੰਚ ਸੁਖਦੇਵ ਸਿੰਘ, ਪੰਚ ਨਾਇਬ ਸਿੰਘ, ਪੰਚ ਭੋਲਾ ਸਿੰਘ, ਗੁਰਜੰਟ ਸਿੰਘਪੰਚ, ਗੁਰਦੇਵ ਕੌਰ ਪੰਚ, ਅਜਮੇਰ ਸਿੰਘ ਮਾਨ, ਕਰਮਜੀਤ ਮਾਨ, ਡਾ. ਦਰਸ਼ਨ ਸਿੰਘ, ਧਰਮਵੀਰ ਜੈਲਦਾਰ, ਲਾਲ ਸਿੰਘ ਮਾਨ ਸਾਬਕਾ ਪੰਚ, ਘੁੰਮਣ ਕਲਾਂ ਦੇ ਦੋਨੇ ਕਲੱਬ ਅਤੇ ਸਮਸਾਨ ਘਾਟ ਕਮੇਟੀ ਅਮਰਦਾਸ ਸਰਪੰਚ ਸੁੱਖਾ ਸਿੰਘ ਵਾਲਾ ਅਤੇ ਸੁੱਖਾ ਸਿੰਘ ਵਾਲਾ ਦੀ ਪੰਚਾਇਤ ਅਤੇ ਭਾਰੀ ਗਿਣਤੀ ਵਿੱਚ ਸਮਰੱਥਕ ਹਾਜਰ ਸਨ।



