Skip to content
Independent perspectives. Global stories.
BREAKING

5 ਸੁਰੱਖਿਆ ਜਵਾਨਾਂ ਸਮੇਤ 13 ਦੀ ਮੌਤ

Share this story

ਛੱਤੀਸਗੜ੍ਹ ’ਚ ਨਕਸਲੀ ਹਮਲਾ

image ਬੀਜਾਪੁਰ, 12 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਨਕਸਲੀਆਂ ਨੇ ਅੱਜ ਫਿਰ ਤੋਂ ਖੂਨੀ ਖੇਡ ਖੇਡਦਿਆਂ ਵੱਖ-ਵੱਖ ਥਾਵਾਂ ਉ¤ਪਰ ਘਾਤ ਲਾ ਕੇ ਹਮਲਾ, ਜਿਸ ਵਿੱਚ 5 ਸੀ.ਆਰ.ਪੀ.ਐ¤ਫ. ਜਵਾਨਾਂ ਸਮੇਤ 13 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 5 ਪੁਲਿਸ ਮੁਲਾਜ਼ਮਾਂ ਸਮੇਤ 11 ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬੇ ਵਿੱਚ ਤੀਸਰੇ ਪੜਾਅ ਦਾ ਮਤਦਾਨ ਕਰਵਾ ਕੇ ਪਰਤ ਰਹੇ ਚੋਣ ਕਰਮੀਆਂ ਅਤੇ ਸੁਰੱਖਿਆ ਕਰਮੀਆਂ ਉ¤ਤੇ ਨਕਸਲੀਆਂ ਨੇ ਦੋ ਥਾਵਾਂ ’ਤੇ ਘਾਤ ਲਾ ਕੇ ਹਮਲਾ ਕੀਤਾ। ਰਾਜ ਦੇ ਨਕਸਲ ਮਾਮਲਿਆਂ ਸਬੰਧੀ ਐਡੀਸ਼ਨਲ ਪੁਲਿਸ ਮਹਾਨਿਰਦੇਸ਼ਕ ਆਰ.ਕੇ. ਵਿਜ ਨੇ ਅੱਜ ਇੱਥੇ ਦੱਸਿਆ ਕਿ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿੱਚ

ਨਕਸਲੀਆਂ ਨੇ ਮਤਦਾਨ ਕਰਵਾ ਕੇ ਵਾਪਿਸ ਆ ਰਹੇ ਚੋਣ ਅਮਲੇ ਦੀ ਬੱਸ ਉ¤ਪਰ ਹਮਲਾ ਕਰ ਦਿੱਤਾ, ਜਿਸ ਵਿੱਚ ਚੋਣ ਅਮਲੇ ਦੇ 7 ਮੁਲਾਜ਼ਮਾਂ ਦੀ ਮੌਤ ਹੋ ਗਈ ਜਦ ਕਿ 5 ਹੋਰ ਅਮਲੇ ਦੇ ਮੈਂਬਰ ਜ਼ਖਮੀ ਹੋ ਗਏ। ਨਕਸਲੀਆਂ ਨੇ ਬਸਤਰ ਜ਼ਿਲ੍ਹੇ ਵਿੱਚ 108 ਐਂਬੂਲਸ ਨੂੰ ਧਮਾਕਾ ਕਰਕੇ ਉਡਾ ਦਿੱਤਾ, ਜਿਸ ਵਿੱਚ ਸਵਾਰ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 5 ਮੁਲਾਜ਼ਮਾਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਹੋਰ ਸੁਰੱਖਿਆ ਜਵਾਨਾਂ ਸਮੇਤ 6 ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ 2 ਸੀ.ਆਰ.ਪੀ.ਐ¤ਫ. ਦੇ ਅਧਿਕਾਰੀ ਵੀ ਸ਼ਾਮਿਲ ਹਨ। ਸ੍ਰੀ ਵਿਜ ਨੇ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਦੇ ਕੁਟਰੂ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਗੁਦਮਾ ਦੇ ਵਿਚਾਲੇ ਕੇਤੁਲਨਾਰ ਦੇ ਨੇੜੇ ਨਕਸਲੀਆਂ ਨੇ ਚੋਣ ਅਮਲੇ ਨੂੰ ਲੈ ਕੇ ਜਾ ਰਹੀ ਬੱਸ ਨੂੰ ਧਮਾਕਾ ਕਰਕੇ ਕੇ ਉਡਾ ਦਿੱਤਾ। ਇਸ ਵਾਰਦਾਤ ਵਿੱਚ 7 ਚੋਣ ਅਮਲੇ ਦੇ ਮੁਲਾਜ਼ਮਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਸਤਰ ਲੋਕ ਸਭਾ ਖੇਤਰ ਦੇ ਬੀਜਾਪੁਰ ਜ਼ਿਲ੍ਹੇ ਵਿੱਚ 10 ਅਪ੍ਰੈਲ ਨੂੰ ਵੋਟਾਂ ਪੈ ਜਾਣ ਦੇ ਬਾਅਦ ਚੋਣ ਅਮਲੇ ਦੀ ਵਾਪਸੀ ਹੋ ਰਹੀ ਹੈ। ਅੱਜ ਚੋਣ ਅਮਲੇ ਦੀ ਵਾਪਸੀ ਦੇ ਦੌਰਾਨ ਕੁਝ ਚੋਣ ਮੁਲਾਜ਼ਮ ਪੈਦਲ ਨਾ ਚੱਲਣ ਦੇ ਕਾਰਨ ਬੱਸ ਵਿੱਚ ਸਵਾਰ ਹੋ ਗਏ ਸਨ। ਬੱਸ ਜਦ ਕੇਤੁਲਨਾਰ ਪਿੰਡ ਦੇ ਕੋਲ ਤਲਾਬ ਦੇ ਲਾਗੇ ਪਹੁੰਚੀ ਤਦ ਨਕਸਲੀਆਂ ਨੇ ਬਾਰੂਦੀ ਸੁਰੰਗ ਵਿੱਚ ਧਮਾਕਾ ਕਰ ਦਿੱਤਾ, ਇਸ ਨਾਲ ਬੱਸ ਦੇ ਪਰਖੱਚੇ ਉਡ ਗਏ, ਇਸ ਦੇ ਨਾਲ ਹੀ ਨਕਸਲੀਆਂ ਨੇ ਗੋਲੀਬਾਰੀ ਵੀ ਸ਼ੁਰੂ ਕਰ ਦਿੱਤੀ।

WRITTEN BY